ਯੂਕ੍ਰੇਨ ਸੰਕਟ: ਯੂਕੇ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਸ਼ੁਰੂ ਕੀਤਾ ਯੂਰਪ ਦੌਰਾ

Tuesday, Mar 01, 2022 - 06:23 PM (IST)

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਰੂਸ ਨਾਲ ਸੰਘਰਸ਼ ਕਰ ਰਹੇ ਯੂਕ੍ਰੇਨ ਦੇ ਗੁਆਂਢੀ ਅਤੇ ਬ੍ਰਿਟੇਨ ਦੇ ਯੂਰਪੀ ਸਹਿਯੋਗੀਆਂ-ਪੋਲੈਂਡ ਅਤੇ ਐਸਟੋਨੀਆ ਦੇ ਦੌਰੇ ਲਈ ਮੰਗਲਵਾਰ ਨੂੰ ਰਵਾਨਾ ਹੋ ਗਏ। ਪੋਲੈਂਡ ਵਿੱਚ ਜਾਨਸਨ ਪ੍ਰਧਾਨ ਮੰਤਰੀ ਮਾਟੇਉਜ਼ ਮੋਰਾਵੀਕੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਐਸਟੋਨੀਆ ਦੀ ਯਾਤਰਾ 'ਤੇ ਜਾਣਗੇ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਵੱਲੋਂ ਯੂਕ੍ਰੇਨ 'ਤੇ ਕਲੱਸਟਰ ਅਤੇ ਵੈਕਯੂਮ ਬੰਬਾਂ ਨਾਲ ਹਮਲਾ! ਜਾਣੋ ਕਿੰਨੇ ਖ਼ਤਰਨਾਕ ਹਨ ਇਹ ਬੰਬ

ਜਾਨਸਨ ਨੇ ਕਿਹਾ ਕਿ ਅੱਜ ਮੈਂ ਪੋਲੈਂਡ ਅਤੇ ਐਸਟੋਨੀਆ ਦਾ ਦੌਰਾ ਕਰਾਂਗਾ, ਦੋ ਦੇਸ਼ ਜੋ ਯੂਕ੍ਰੇਨ ਦੇ ਮੌਜੂਦਾ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਅਸੀਂ ਅਜਿਹੀਆਂ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਾਂ ਜਿਨ੍ਹਾਂ ਦੀ ਰੱਖਿਆ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਮਾਨਵਤਾਵਾਦੀ ਸਥਿਤੀ ਵਿਗੜਦੀ ਜਾ ਰਹੀ ਹੈ। ਜਾਨਸਨ ਯੂਰਪੀ ਸੁਰੱਖਿਆ ਅਤੇ ਸਥਿਰਤਾ 'ਤੇ ਚਰਚਾ ਕਰਨ ਲਈ ਐਸਟੋਨੀਆਈ ਪ੍ਰਧਾਨ ਮੰਤਰੀ ਕਾਜਾ ਕੈਲਾਸ ਅਤੇ ਐਸਟੋਨੀਆਈ ਰਾਸ਼ਟਰਪਤੀ ਅਲਾਰ ਕਾਰਿਸ ਨਾਲ ਵੀ ਮੁਲਾਕਾਤ ਕਰਨਗੇ। ਬ੍ਰਿਟੇਨ ਦੇ ਵਿਦੇਸ਼ ਸਕੱਤਰ ਲਿਜ਼ ਟਰਸ ਦੁਆਰਾ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਰੂਸ ਖ਼ਿਲਾਫ਼ ਹੋਰ ਸਖ਼ਤ ਪਾਬੰਦੀਆਂ ਦੀ ਰੂਪਰੇਖਾ ਤਿਆਰ ਕੀਤੇ ਜਾਣ ਤੋਂ ਬਾਅਦ ਜਾਨਸਨ ਦੀ ਇਹ ਯਾਤਰਾ ਹੋ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ - ਵਿਸ਼ਵ ਵੱਲੋਂ ਲਗਾਈਆਂ ਪਾਬੰਦੀਆਂ ਤੋਂ ਭੜਕਿਆ ਰੂਸ, 36 ਦੇਸ਼ਾਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ


Vandana

Content Editor

Related News