ਯੂਕ੍ਰੇਨ ਨੇ ਇਕ ਹੋਰ ਰੂਸੀ ਜਹਾਜ਼ ਨੂੰ ਡੇਗਣ ਦਾ ਕੀਤਾ ਦਾਅਵਾ

Saturday, Feb 24, 2024 - 12:38 PM (IST)

ਕੀਵ (ਏਪੀ)– ਯੂਕ੍ਰੇਨ ਦੀ ਹਵਾਈ ਫੌਜ ਦੇ ਮੁਖੀ ਨੇ ਕਿਹਾ ਕਿ ਫੌਜ ਨੇ ਸ਼ੁੱਕਰਵਾਰ ਨੂੰ ਰੂਸ ਦੇ ਜਹਾਜ਼ਾਂ ’ਚੋਂ ਇਕ ਨੂੰ ਢੇਰ ਕਰ ਦਿੱਤਾ, ਜਿਸ ਨਾਲ ਰੂਸ ਨੂੰ ਕਰਾਰੀ ਹਾਰ ਮਿਲੀ। ਜਨਰਲ ਮਾਈਕੋਲਾ ਓਲੇਸ਼ਚੁਕ ਨੇ ਰੂਸੀ ਏ-50 ਜਹਾਜ਼ ਨੂੰ ਡੇਗਣ ’ਚ ਮਦਦ ਲਈ ਯੂਕ੍ਰੇਨ ਦੀ ਮਿਲਟਰੀ ਇੰਟੈਲੀਜੈਂਸ ਦਾ ਧੰਨਵਾਦ ਕੀਤਾ।

ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਸ਼ੁੱਕਰਵਾਰ ਨੂੰ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਦੱਖਣੀ ਬੰਦਰਗਾਹ ਵਾਲੇ ਸ਼ਹਿਰ ਓਡੇਸਾ ’ਚ ਇਕ ਰਿਹਾਇਸ਼ੀ ਇਮਾਰਤ ’ਤੇ ਹਵਾਈ ਹਮਲਾ ਕੀਤਾ ਗਿਆ ਕਿਉਂਕਿ ਜੰਗ ’ਤੇ ਚਰਚਾ ਹੋ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : ਬਰੈਂਪਟਨ 'ਚ ਲੁੱਟ ਦੌਰਾਨ ਵਾਪਰੀ ਛੂਰੇਬਾਜ਼ੀ ਦੀ ਘਟਨਾ, ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ

ਉਸ ਨੇ ਕਿਹਾ ਕਿ ਦੋ ਨਾਗਰਿਕ ‘ਗੰਭੀਰ ਤੌਰ ’ਤੇ ਜ਼ਖ਼ਮੀ’ ਹਨ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਯੂਕ੍ਰੇਨੀ ਮੀਡੀਆ ਨੇ ਫੁਟੇਜ ’ਚ ਕਥਿਤ ਤੌਰ ’ਤੇ ਅਜ਼ੋਵ ਸਾਗਰ ਦੇ ਪੂਰਬੀ ਕੰਢੇ ’ਤੇ ਕ੍ਰਾਸਨੋਡਾਰ ਖ਼ੇਤਰ ’ਚ ਇਕ ਵੱਡੇ ਜੰਗੀ ਜਹਾਜ਼ ਦੇ ਕਰੈਸ਼ ਹੋਣ ਕਾਰਨ ਭਿਆਨਕ ਅੱਗ ਦਿਖਾਈ ਹੈ।

ਰੂਸੀ ਫੌਜ ਨੇ ਯੂਕ੍ਰੇਨ ਦੇ ਦਾਅਵੇ ’ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਕ੍ਰਾਸਨੋਡਾਰ ’ਚ ਅਧਿਕਾਰੀਆਂ ਨੇ ਕਿਹਾ ਕਿ ਇਕ ਜਹਾਜ਼ ਕਰੈਸ਼ ਹੋ ਗਿਆ ਸੀ। ਜੇਕਰ ਪੁਸ਼ਟੀ ਹੋ ਜਾਂਦੀ ਹੈ ਤਾਂ ਇਕ ਮਹੀਨੇ ਦੇ ਅੰਦਰ ਇਸ ਤਰ੍ਹਾਂ ਦੇ ਜਹਾਜ਼ ਦੇ ਡਿੱਗਣ ਦੀ ਇਹ ਦੂਜੀ ਘਟਨਾ ਹੋਵੇਗੀ। ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਦੇਸ਼ ਦੀ ਫੌਜ ਨੇ 14 ਜਨਵਰੀ ਨੂੰ ਅਜ਼ੋਵ ਸਾਗਰ ਦੇ ਉੱਪਰ ਇਕ ਏ-50 ਜਹਾਜ਼ ਨੂੰ ਡੇਗ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News