ਯੂਕ੍ਰੇਨ : ਮੋਰਟਾਰ ਦੇ 1,00,000 ਗੋਲੇ ਖਰੀਦ ’ਚ ਘਪਲਾ, 4 ਕਰੋੜ ਅਮਰੀਕੀ ਡਾਲਰ ਦਾ ਘਪਲਾ
Monday, Jan 29, 2024 - 10:37 AM (IST)
ਕੀਵ (ਭਾਸ਼ਾ) - ਯੂਕ੍ਰੇਨ ਦੀ ਇਕ ਹਥਿਆਰ ਕੰਪਨੀ ਦੇ ਕਰਮਚਾਰੀਆਂ ਨੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨਾਲ ਮਿਲ ਕੇ ਰੂਸ ਨਾਲ ਲੜਾਈ ਲਈ ਮੋਰਟਾਰ ਦੇ 1,00,000 ਗੋਲੇ ਖਰੀਦਣ ਲਈ ਨਿਰਧਾਰਿਤ ਲਗਭਗ 4 ਕਰੋੜ ਅਮਰੀਕੀ ਡਾਲਰ ਦਾ ਘਪਲਾ ਕਰਨ ਦੀ ਸਾਜ਼ਿਸ਼ ਰਚੀ। ਯੂਕ੍ਰੇਨੀ ਸੁਰੱਖਿਆ ਸੇਵਾ ਨੇ ਇਹ ਜਾਣਕਾਰੀ ਦਿੱਤੀ। ਰਣਨੀਤਕ ਵਪਾਰ ਯੂਨਿਟ ਨੇ ਸ਼ਨੀਵਾਰ ਨੂੰ ਕਿਹਾ ਕਿ 5 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ, ਜਦਕਿ ਯੂਕ੍ਰੇਨ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਦੋਸ਼ੀ ਸਾਬਿਤ ਹੋਣ ’ਤੇ ਉਨ੍ਹਾਂ ਨੂੰ 12 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ
ਯੂਰਪੀ ਸੰਘ ਅਤੇ ਉੱਤਰ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਵਿਚ ਆਪਣੀ ਮੈਂਬਰੀ ਦੀ ਦਾਅਵੇਦਾਰੀ ਅੱਗੇ ਵਧਾਉਣ ਦੀ ਕਵਾਇਦ ਵਿਚਾਲੇ ਯੂਕ੍ਰੇਨ ਨੇ ਭ੍ਰਿਸ਼ਟਾਚਾਰ ’ਤੇ ਨਕੇਲ ਕੱਸਣ ਦਾ ਯਤਨ ਕੀਤਾ ਹੈ। ਮੌਜੂਦਾ ਜਾਂਚ ਅਗਸਤ 2022 ਦੀ ਹੈ, ਜਦੋਂ ਅਧਿਕਾਰੀਆਂ ਨੇ ਤੋਪਾਂ ਦੇ ਗੋਲਿਆਂ ਲਈ ਹਥਿਆਰ ਫਰਮ ਲਵਿਵ ਅਰਸੇਲਲ ਤੋਂ 3.96 ਕਰੋੜ ਅਮਰੀਕੀ ਡਾਲਰ ਦੇ ਕਰਾਰ ’ਤੇ ਹਸਤਾਖਰ ਕੀਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8