ਯੂਕ੍ਰੇਨ ਦੇ ਰੂਸ ’ਤੇ ਤਾਬੜਤੋੜ ਹਮਲੇ
Wednesday, Jan 22, 2025 - 02:25 PM (IST)
ਕੀਵ (ਵਿਸ਼ੇਸ਼)- ਅਮਰੀਕਾ ’ਚ ਡੋਨਾਲਡ ਟਰੰਪ ਦੇ ਸਹੁੰ ਚੁੱਕਦੇ ਹੀ ਯੂਕ੍ਰੇਨ ਨੇ ਮੰਗਲਵਾਰ ਨੂੰ ਰੂਸ ’ਤੇ ਤਾਬੜਤੋੜ ਹਮਲੇ ਕੀਤੇ। ਰੂਸ ਵੱਲੋਂ ਯੂਕ੍ਰੇਨ ’ਤੇ ਫੌਜੀ ਦਬਾਅ ਵੀ ਵਧਾਇਆ ਗਿਆ ਹੈ। ਯੂਕ੍ਰੇਨ ਦੇ ਜਨਰਲ ਸਟਾਫ ਨੇ ਕਿਹਾ ਕਿ ਯੂਕ੍ਰੇਨੀ ਫੌਜ ਨੇ ਬੀਤੀ ਰਾਤ ਰੂਸ ਦੇ ਵੋਰੋਨਿਸ਼ ਓਬਲਾਸਟ ’ਚ ਲਿਸਕਿਨਸਕਾਇਆ ਤੇਲ ਡਿਪੂ, ਸਮੋਲੇਂਸਕ ਐਵੀਏਸ਼ਨ ਪਲਾਂਟ ਅਤੇ ਡੋਨੇਟਸਕ ਓਬਲਾਸਟ ’ਚ ਇਕ ਰੂਸੀ ਕਮਾਂਡ ਪੋਸਟ ’ਤੇ ਹਮਲਾ ਕੀਤਾ।
ਖੇਤਰੀ ਗਵਰਨਰ ਨੇ ਕਿਹਾ ਕਿ ਰੂਸੀ ਸ਼ਹਿਰ ਸਮੋਲੇਂਸਕ ਦੇ ਹਵਾਈ ਜਹਾਜ਼ ’ਤੇ ਕਈ ਧਮਾਕੇ ਹੋਏ। ਯੂਕ੍ਰੇਨੀ ਫੌਜ ਨੇ ਰੂਸ ਵੱਲੋਂ ਭੇਜੇ ਗਏ 141 ਡਰੋਨਾਂ ’ਚੋਂ 43 ਨੂੰ ਰਾਤੋ-ਰਾਤ ਡੇਗ ਦਿੱਤਾ। ਇਸ ਦੌਰਾਨ ਟਰੰਪ ਨੇ ਕਿਹਾ ਹੈ ਕਿ ਰੂਸ ਨੇ ਯੂਕ੍ਰੇਨ ਜੰਗ ’ਚ ਵੱਡੀ ਗਿਣਤੀ ਵਿਚ ਆਪਣੇ ਫੌਜੀਆਂ ਨੂੰ ਗੁਆਇਆ ਹੈ। ਯੂਕ੍ਰੇਨੀ ਹਮਲੇ ਤੋਂ ਬਾਅਦ ਸਮੋਲੇਂਸਕ ਐਵੀਏਸ਼ਨ ਪਲਾਂਟ ’ਚ ਧਮਾਕਾ ਹੋਇਆ।
ਰੂਸ ਨੇ ਡੇਗੇ 55 ਡਰੋਨ
ਇਸ ਦੌਰਾਨ ਰੂਸੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸਨੇ ਯੂਕ੍ਰੇਨ ਵੱਲੋਂ ਲਾਂਚ ਕੀਤੇ ਗਏ 55 ਡਰੋਨਾਂ ਨੂੰ ਡੇਗ ਦਿੱਤਾ ਹੈ। ਇਹ ਸਾਰੇ ਡਰੋਨ ਸਰਹੱਦੀ ਇਲਾਕਿਆਂ ’ਤੇ ਹਮਲਾ ਕਰਨ ਲਈ ਭੇਜੇ ਗਏ ਸਨ। ਰੂਸ ਨੇ ਯੂਕ੍ਰੇਨ ਦੇ ਕੁਰਸਕ ਖੇਤਰ ਦੀ ਨਾਕਾਬੰਦੀ ਹੋਰ ਵਧਾ ਦਿੱਤੀ ਹੈ। ਰੂਸੀ ਫੌਜ ਯੂਕ੍ਰੇਨੀ ਫੌਜਾਂ ਨੂੰ ਪਿੱਛੇ ਧੱਕਣ ਲਈ ਅੱਗੇ ਵਧ ਰਹੀ ਹੈ।