ਦੁਰਲੱਭ ਬੀਮਾਰੀ ਨਾਲ ਪੀੜਤ 8 ਸਾਲਾ ਬੱਚੀ ਦੀ ਮੌਤ, ਲੋਕਾਂ ਨੇ ਦਿੱਤੀ ਭਾਵੁਕ ਸ਼ਰਧਾਂਜਲੀ

Sunday, Feb 16, 2020 - 04:08 PM (IST)

ਦੁਰਲੱਭ ਬੀਮਾਰੀ ਨਾਲ ਪੀੜਤ 8 ਸਾਲਾ ਬੱਚੀ ਦੀ ਮੌਤ, ਲੋਕਾਂ ਨੇ ਦਿੱਤੀ ਭਾਵੁਕ ਸ਼ਰਧਾਂਜਲੀ

ਕੀਵ (ਬਿਊਰੋ): ਯੂਕਰੇਨ ਦੇ ਹਸਪਤਾਲ ਵਿਚ 8 ਸਾਲ ਦੀ ਉਮਰ ਵਿਚ ਦੁਰਲੱਭ ਜੈਨੇਟਿਕ ਬੀਮਾਰੀ 'ਪ੍ਰੋਜੇਰਿਯਾ' ਨਾਲ ਪੀੜਤ ਬੱਚੀ ਦੀ ਮੌਤ ਹੋ ਗਈ। ਬੱਚੀ ਐਨਾ ਸਕਿਡਨ ਦੇ ਅੰਦਰੂਨੀ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਐਨਾ ਦੇਖਣ ਵਿਚ 80 ਸਾਲ ਦੇ ਬਜ਼ੁਰਗ ਦੀ ਤਰ੍ਹਾਂ ਲੱਗਦੀ ਸੀ ਜਦਕਿ ਉਸ ਦੀ ਉਮਰ 8 ਸਾਲ ਅਤੇ ਵਜ਼ਨ 7.7 ਕਿਲੋਗ੍ਰਾਮ ਸੀ। ਮੌਜੂਦਾ ਸਮੇਂ ਵਿਚ ਇਸ ਜੈਨੇਟਿਕ ਡਿਸਆਰਡਰ ਨਾਲ ਧਰਤੀ 'ਤੇ ਸਿਰਫ 160 ਲੋਕ ਪੀੜਤ ਹਨ। ਐਨਾ ਦੀ ਮਾਂ ਇਵਾਨਾ ਨੇ ਦੱਸਿਆ ਕਿ ਉਹ ਆਪਣੀ ਬੱਚੀ ਨੂੰ ਬਚਾਉਣ ਲਈ ਆਪਣਾ ਸਭ ਕੁਝ ਗਵਾਉਣ ਲਈ ਤਿਆਰ ਸੀ।

PunjabKesari

ਪਿਛਲੇ ਮਹੀਨੇ ਐਨਾ ਦਾ 8ਵਾਂ ਜਨਮਦਿਨ ਸੀ ਪਰ ਉਹ ਕਾਫੀ ਕਮਜ਼ੋਰ ਹੋ ਗਈ ਸੀ। ਉਸ ਨੇ ਜ਼ਿੰਦਾ ਰਹਿਣ ਲਈ ਬਹੁਤ ਸੰਘਰਸ਼ ਕੀਤਾ। ਸਾਰਿਆਂ ਨੇ ਉਸ ਨੂੰ ਬਹੁਤ ਪਿਆਰੀ ਬੱਚੀ ਦੇ ਰੂਪ ਵਿਚ ਸ਼ਰਧਾਂਜਲੀ ਦਿੱਤੀ। ਐਨਾ ਦੀ ਮੌਤ 'ਤੇ ਡਾਕਟਰ ਨਾਦੇਜਾ ਕੇਟਾਮੇਨ ਨੇ ਕਿਹਾ,''ਬੱਚੀ ਵਾਲਿਨ ਰੀਜ਼ਨਲ ਚਿਲਡਰਨ ਮੈਡੀਕਲ ਕੰਪਲੈਕਸ ਵਿਚ ਦਾਖਲ ਸੀ। ਜਨਵਰੀ ਵਿਚ ਹੀ ਉਹ 8 ਸਾਲ ਦੀ ਹੋਈ ਸੀ।''

PunjabKesari

ਉਹਨਾਂ ਨੇ ਦੱਸਿਆ,''ਪ੍ਰੋਜੇਰਿਯਾ ਨਾਲ ਪੀੜਤ ਬੱਚਿਆਂ ਦਾ ਇਕ ਸਾਲ ਸਧਾਰਨ ਬੱਚਿਆਂ ਦੇ 8 ਤੋਂ 10 ਸਾਲ ਦੇ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਐਨਾ ਕਰੀਬ 80 ਸਾਲ ਦੇ ਬਰਾਬਰ ਸੀ। ਉਮਰ ਵਧਣ ਦੇ ਨਾਲ ਅਜਿਹੇ ਬੱਚਿਆਂ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਹੱਡੀਆਂ ਬਹੁਤ ਹੌਲੀ ਗਤੀ ਦੇ ਨਾਲ ਵੱਧਦੀਆਂ ਹਨ। ਮਰੀਜ਼ਾਂ ਨੂੰ ਕਈ ਸਟਰੋਕ ਆਉਂਦੇ ਹਨ। ਐਨਾ ਨੇ ਵੀ ਕਈ ਸਟਰੋਕ ਅਤੇ ਲਕਵੇ ਸਹੇ ਆਖਿਰਕਾਰ ਉਹ ਸਾਨੂੰ ਛੱਡ ਕੇ ਚਲੀ ਗਈ।'' 

PunjabKesari

ਐਨਾ ਦੇ ਇਲਾਜ ਵਿਚ ਸਹਾਇਕ ਰਹੇ ਫਾਊਂਡੇਸ਼ਨ ਆਫ ਯੂਕਰੇਨਿਯਨ ਵਾਲੰਟੀਅਰਜ਼ ਦੇ ਪ੍ਰਮੁੱਖ ਟਿਮੋਫੇ ਨੇਗੋਰਨੀ ਨੇ ਦੱਸਿਆ,''ਉਹਨਾਂ ਦੀ ਇੱਛਾ ਸੀ ਕਿ ਇਕ ਦਿਨ ਉਹ ਡਾਕਟਰਾਂ ਨੂੰ ਗਲਤ ਸਾਬਤ ਕਰ ਦੇਵੇਗੀ। ਉਸ ਨੂੰ ਬਚਪਨ ਤੋਂ ਹੀ ਇਹ ਬੀਮਾਰੀ ਸੀ। ਭਾਵੇਂਕਿ ਐਨਾ ਦੀ ਮਾਂ ਨੂੰ ਆਪਣੀ ਬੱਚੀ ਦੀ 3 ਸਾਲ ਦੀ ਉਮਰ ਵਿਚ ਉਸ ਦੀ ਬੀਮਾਰੀ ਬਾਰੇ ਪਤਾ ਚੱਲਿਆ।'' ਮਾਂ ਇਵਾਨਾ ਨੇ ਦੱਸਿਆ,''ਐਨਾ 10 ਮਹੀਨੇ ਦੀ ਉਮਰ ਤੱਕ ਵਧੀਆ ਤੁਰਦੀ ਸੀ।'' ਨੀਦਰਲੈਂਡ ਦਾ ਖੋਜ ਕਰਤਾਵਾਂ ਦਾ ਦਾਅਵਾ ਹੈ ਕਿ ਪ੍ਰੋਜੇਰਿਯਾ ਪ੍ਰਤੀ 200 ਲੱਖ ਬੱਚਿਆਂ ਵਿਚੋਂ ਕਿਸੇ ਇਕ ਨੂੰ ਹੁੰਦਾ ਹੈ। ਇਸ ਤਰ੍ਹਾਂ ਧਰਤੀ 'ਤੇ ਫਿਲਹਾਲ 160 ਦੇ ਕਰੀਬ ਇਸ ਬੀਮਾਰੀ ਨਾਲ ਪੀੜਤ ਮਰੀਜ਼ ਹਨ।


author

Vandana

Content Editor

Related News