‘ਭੂਤ’ ਨਾਲ ਸਨ ਪ੍ਰੇਮ ਸੰਬੰਧ, ਧੋਖੇ ਤੋਂ ਬਾਅਦ ਹੁਣ ਚਾਹੁੰਦੀ ਹੈ ਬ੍ਰੇਕਅਪ

10/19/2020 1:24:42 AM

ਲੰਡਨ-ਤੁਸੀਂ ਅਕਸਰ ਭੂਤਾਂ ਦੀਆਂ ਕਹਾਣੀਆਂ ਸੁਣੀਆਂ ਅਤੇ ਕਿਤਾਬਾਂ ’ਚ ਪੜ੍ਹੀਆਂ ਹੋਣਗੀਆਂ। ਪਰ ਸ਼ਾਇਦ ਹੀ ਕਿ ਕਿਸੇ ਨੂੰ ਭੂਤ ਨਾਲ ਪਿਆਰ ਕਰਨ ਦੇ ਬਾਰੇ ’ਚ ਸੁਣਿਆ ਹੋਵੇਗਾ। ਹਾਲਾਂਕਿ ਫਿਲਮਾਂ ’ਚ ਜ਼ਰੂਰ ਭੂਤਾਂ ਨਾਲ ਦੋਸਤੀ ਅਤੇ ਪਿਆਰ ਵਰਗੀਆਂ ਘਟਨਾਵਾਂ ਦੇ ਬਾਰੇ ’ਚ ਦੇਖ ਚੁੱਕੇ ਹੋਵੇਗੋ। ਪਰ ਇੰਗਲੈਂਡ ’ਚ ਇਸ ਤਰ੍ਹਾਂ ਦੀਆਂ ਇਕ ਸੱਚੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦਰਅਸਲ, ਇੰਗਲੈਂਡ ਦੀ ਇਕ ਬੀਬੀ ਨੇ ਨਾ ਸਿਰਫ ਭੂਤ ਨਾਲ ਰਿਲੇਸ਼ਨਸ਼ਿਪ ਸ਼ੁਰੂ ਕੀਤਾ ਬਲਕਿ ਉਸ ਨਾਲ ਵਿਦੇਸ਼ ’ਚ ਛੁੱਟੀਆਂ ਵੀ ਮਨਾਉਣ ਗਈ। ਪਰ ਲੰਬੇ ਸਮੇਂ ਤੋਂ ਚੱਲ ਰਹੇ ਇਸ ਰਿਸ਼ਤੇ ਨੂੰ ਹੁਣ ਉਹ ਤੋੜਨਾ ਚਾਹੁੰਦੀ ਹੈ।

ਦਰਅਸਲ ਬਿ੍ਰਟੇਨ ਦੀ ਰਹਿਣ ਵਾਲੀ ਏਮਥਿਸਟ ਰੀਲਮ ਨਾਂ ਦੀ ਬੀਬੀ ਨੇ ਕੁਝ ਸਮੇਂ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਉਹ ਇਕ ਭੂਤ ਨਾਲ ਸੀਰੀਅਸ ਰਿਲੇਸ਼ਨਸ਼ਿਪ ’ਚ ਹੈ। ਇਹ ਨਹੀਂ ਇਸ ਬੀਬੀ ਦਾ ਦਾਅਵਾ ਸੀ ਕਿ ਉਹ ਭੂਤ ਦੇ ਬੱਚੇ ਦੀ ਮਾਂ ਵੀ ਬਣਨਾ ਚਾਹੁੰਦੀ ਹੈ। ਪਰ ਹੁਣ ਏਮਥਿਸਟ ਆਪਣੇ ਇਸ ਰਿਸ਼ਤੇ ਨੂੰ ਖਤਮ ਕਰਨਾ ਚਾਹੁੰਦੀ ਹੈ। ਸਾਲ 2019 ’ਚ ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ ’ਚ ਰੀਲਮ ਨੇ ਦਾਅਵਾ ਕੀਤਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਭੂਤਾਂ ਦੇ ਸੰਪਰਕ ’ਚ ਰਹੀ ਹੈ ਅਤੇ ਇਸ ਦੌਰਾਨ ਉਸ ਦੇ ਦਰਜਨ ਭਰ ਭੂਤਾਂ ਨਾਲ ਸੰਪਰਕ ਰਹੇ ਹਨ। ਰੀਲਮ ਨੇ ਦਾਅਵਾ ਕੀਤਾ ਹੈ ਕਿ ਇਹ ਉਹ ਭੂਤ ਸੀ ਜਿਸ ਦੇ ਨਾਲ ਹੀ ਰੋਮਾਂਟਿਕ ਸੰਬੰਧ ਬਣਾ ਚੁੱਕੀ ਸੀ।

ਰੀਲਮ ਨੇ ਆਪਣੇ ਦਾਅਵਿਆਂ ’ਚ ਕਿਹਾ ਕਿ ਦੋਵੇਂ ਇਕੱਠੇ ਇੰਗਲੈਂਡ ਆਏ ਅਤੇ ਲਗਾਤਾਰ ਇਕ ਦੂਜੇ ਨੂੰ ਡੇਟ ਕਰਦੇ ਰਹੇ ਪਰ ਹੁਣ ਰੀਲਮ ਨੇ ਖੁਲਾਸਾ ਕੀਤਾ ਕਿ ਉਸ ਦਾ ਅਤੇ ਭੂਤ ਦਾ ਵਿਆਹ ਨਹੀਂ ਹੋਵੇਗਾ। ਕਿਉਂਕਿ ਦੋਵਾਂ ਦਾ ਰਿਸ਼ਤਾ ਹੁਣ ਖਤਮ ਹੋ ਗਿਆ ਹੈ। ਟੀ.ਵੀ. ਚੈਨਲ ਨਾਲ ਗੱਲ ਕਰਦੇ ਹੋਏ ਰੀਲਮ ਨੇ ਕਿਹਾ ਕਿ ਜਦ ਅਸੀਂ ਛੁੱਟੀ ’ਤੇ ਗਏ ਸੀ ਤਾਂ ਸਾਡਾ ਇਕ ਸ਼ਾਨਦਾਰ ਸਮਾਂ ਗੁਜ਼ਰਿਆ ਸੀ। ਥਾਈਲੈਂਡ ਤੋਂ ਛੁੱਟੀ ਮਨਾ ਕੇ ਜਦ ਵਾਪਸ ਗਏ ਸੀ ਤਾਂ ਭੂਤ ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ।

ਰੀਲਮ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਹੈ। ਇਸ ਤੋਂ ਬਾਅਦ ਉਸ ਨੇ ਵੱਖ ਹੀ ਤਰ੍ਹਾਂ ਦਾ ਰਵੱਈਆ ਕਰਨਾ ਸ਼ੁਰੂ ਕਰ ਦਿੱਤਾ। ਉਹ ਲੰਬੇ ਸਮੇਂ ਤੱਕ ਗਾਇਬ ਰਿਹਾ ਅਤੇ ਫਿਰ ਉਸ ਦੇ ਰਵੱਈਏ ’ਚ ਹੰਕਾਰ ਆ ਗਿਆ। ਰੀਲਮ ਨੇ ਦੱਸਿਆ ਕਿ ਜਦ ਉਹ ਘਰ ’ਚ ਵਾਪਸ ਆਇਆ ਤਾਂ ਉਹ ਕਈ ਹੋਰ ਆਤਮਾਵਾਂ ਨੂੰ ਵੀ ਨਾਲ ਲੈ ਆਇਆ ਹੈ ਜੋ ਕਿ ਕਈ ਦਿਨਾਂ ਤੱਕ ਇਥੇ ਰਹੀਆਂ। ਉਹ ਸਭ ਡਰੱਗਸ ਲੈ ਰਹੇ ਸਨ ਅਤੇ ਪਾਰਟੀ ਕਰ ਰਹੇ ਸਨ। ਜਿਨ੍ਹਾਂ ਆਤਮਾਵਾਂ ਨੂੰ ਉਹ ਘਰ ਲਿਆਇਆ ਸੀ ਉਹ ਵੱਖ ਤਰ੍ਹਾਂ ਦਾ ਸ਼ੋਰ ਕਰ ਰਹੀਆਂ ਸਨ। ਇਸ ਤੋਂ ਬਾਅਦ ਮੈਂ ਇਕੱਲੀ ਰਹਿਣ ਦਾ ਫੈਸਲਾ ਕੀਤਾ ਅਤੇ ਬਾਅਦ ’ਚ ਸਾਡੇ ਦੋਵਾਂ ਦਾ ਰਿਸ਼ਤਾ ਖਤਮ ਹੋ ਗਿਆ।


Karan Kumar

Content Editor

Related News