ਬ੍ਰਿਟੇਨ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਯਾਤਰਾ ਸਲਾਹ ਨੂੰ ਕੀਤਾ ਅਪਡੇਟ

Sunday, Oct 03, 2021 - 02:10 AM (IST)

ਲੰਡਨ-ਬ੍ਰਿਟੇਨ ਦੀ ਸਰਕਾਰ ਨੇ ਭਾਰਤ ਯਾਤਰਾ 'ਤੇ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਅਧਿਕਾਰਤ ਸਲਾਹ ਨੂੰ ਸ਼ਨੀਵਾਰ ਨੂੰ ਅਪਡੇਟ ਕੀਤਾ। ਇਕ ਦਿਨ ਪਹਿਲਾਂ ਹੀ ਭਾਰਤ ਨੇ ਬ੍ਰਿਟਿਸ਼ ਨਾਗਰਿਕਾਂ ਲਈ ਇਕਾਂਤਵਾਸ 'ਚ ਰਹਿਣ ਸੰਬੰਧੀ ਨਿਯਮ ਨਿਰਧਾਰਿਤ ਕੀਤੇ ਸਨ ਜੋ ਸੋਮਵਾਰ ਨੂੰ ਪ੍ਰਭਾਵਿਤ 'ਚ ਆਉਣਗੇ। ਭਾਰਤ ਨੇ ਇਹ ਕਦਮ ਅੰਤਰਰਾਸ਼ਟਰੀ ਯਾਤਰਾ ਨੂੰ ਲੈ ਕੇ ਭਾਰਤੀਆਂ ਲਈ ਬ੍ਰਿਟੇਨ ਦੇ ਇਸ ਤਰ੍ਹਾਂ ਦੇ ਕਦਮ ਦੇ ਜਵਾਬ 'ਚ ਚੁੱਕਿਆ ਸੀ।

ਇਹ ਵੀ ਪੜ੍ਹੋ : ਪਾਕਿ 'ਚ ਗ੍ਰਹਿ ਮੰਤਰਾਲਾ ਨੇ ਸਿੱਖ ਹਕੀਮ ਦੇ ਕਤਲ ਮਾਮਲੇ ਦੀ ਮੰਗੀ ਰਿਪੋਰਟ

ਬ੍ਰਿਟੇਨ ਦੀ ਸਰਕਾਰ ਨੇ ਇਸ 'ਚ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਭਾਰਤੀ ਅਧਿਕਾਰੀਆਂ ਦੇ 'ਕਰੀਬੀ ਸੰਪਰਕ' 'ਚ ਹਨ। ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਕਾਰਜਕਾਲ (ਐੱਫ.ਸੀ.ਡੀ.ਓ.) ਵੱਲੋਂ ਜਾਰੀ ਅਪਡੇਟ ਯਾਤਰਾ ਸਲਾਹ 'ਚ ਕਿਹਾ ਗਿਆ ਹੈ ਕਿ ਸੋਮਵਾਰ ਤੋਂ ਬ੍ਰਿਟੇਨ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਉਥੇ ਪਹੁੰਚਣ ਦੇ ਅੱਠਵੇਂ ਦਿਨ ਵੀ ਕੋਵਿਡ-19 ਜਾਂਚ ਕਰਵਾਉਣੀ ਹੋਵੇਗੀ ਅਤੇ 10 ਦਿਨ ਤੱਕ ਲਾਜ਼ਮੀ ਇਕਾਂਤਵਾਸ 'ਚ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ : ਇਸਲਾਮਿਕ ਸਟੇਟ ਨਾਲ ਜੁੜੇ ਵਿਅਕਤੀ 'ਤੇ ਅੱਤਵਾਦੀ ਸੰਗਠਨ ਦੇ ਸਮਰਥਨ ਦਾ ਦੋਸ਼ ਤੈਅ

ਅੰਤਰਰਾਸ਼ਟਰੀ ਯਾਤਰਾ ਨੂੰ ਲੈ ਕੇ ਭਾਰਤੀਆਂ ਲਈ ਬ੍ਰਿਟੇਨ ਦੇ ਇਸ ਤਰ੍ਹਾਂ ਦੇ ਕਦਮ ਦੇ ਜਵਾਬ 'ਚ ਭਾਰਤ ਨੇ ਇਹ ਕਦਮ ਚੁੱਕਿਆ। ਬ੍ਰਿਟੇਨ ਦੀ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤ 'ਚ ਦਾਖਲ ਹੋਣ ਲਈ ਨਿਯਮ ਤੈਅ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਭਾਰਤੀ ਅਧਿਕਾਰੀਆਂ ਦੀ ਹੈ।

ਇਹ ਵੀ ਪੜ੍ਹੋ : ਕੋਵਿਡ -19 ਕੇਸਾਂ ਦੀ ਹਫ਼ਤਾਵਾਰੀ ਔਸਤਨ ਤੇ ਹਸਪਤਾਲ 'ਚ ਭਰਤੀ 15% ਫੀਸਦੀ ਹੋਈ ਘੱਟ

ਅਸੀਂ ਉਨ੍ਹਾਂ ਦੇ ਕਰੀਬੀ ਸੰਪਰਕ 'ਚ ਹਾਂ ਅਤੇ ਨਿਯਮਾਂ 'ਚ ਕੋਈ ਵੀ ਤਬਦੀਲੀ ਹੋਣ ਦੀ ਸਥਿਤੀ 'ਚ ਐੱਫ.ਸੀ.ਡੀ.ਓ. ਯਾਤਰਾ ਸਲਾਹ ਨੂੰ ਅਪਡੇਟ ਕੀਤਾ ਜਾਵੇਗਾ। ਨਵੀਂ ਸਲਾਹ 'ਚ ਕਿਹਾ ਗਿਆ ਹੈ ਕਿ ਭਾਰਤ ਜਾਣ ਵਾਲੀ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਪਹੁੰਚਣ ਅਤੇ ਅੱਠ ਦਿਨ ਬਾਅਦ ਆਪਣੇ ਖਰਚੇ 'ਤੇ ਕੋਵਿਡ-19 ਸੰਬੰਧੀ ਆਰ.ਟੀ.-ਪੀ.ਸੀ.ਆਰ. ਜਾਂਚ ਕਰਵਾਉਣੀ ਹੋਵੇਗੀ ਅਤੇ ਦੱਸ ਦਿਨ ਲਈ ਲਾਜ਼ਮੀ ਇਕਾਂਤਵਾਸ 'ਚ ਰਹਿਣਾ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News