ਬ੍ਰਿਟੇਨ ਨੇ ਯਾਤਰਾ ਸਬੰਧੀ ਆਪਣੇ ਸਲਾਹ ਨੂੰ ਕੀਤਾ ਅਪਡੇਟ

Thursday, Oct 07, 2021 - 01:29 AM (IST)

ਬ੍ਰਿਟੇਨ ਨੇ ਯਾਤਰਾ ਸਬੰਧੀ ਆਪਣੇ ਸਲਾਹ ਨੂੰ ਕੀਤਾ ਅਪਡੇਟ

ਲੰਡਨ - ਬ੍ਰਿਟੇਨ ਦੀ ਸਰਕਾਰ ਨੇ ਬੰਗਲਾਦੇਸ਼ ਅਤੇ ਮਲੇਸ਼ੀਆ ਸਮੇਤ 32 ਦੇਸ਼ਾਂ ਨਾਲ ਕੋਵਿਡ-19 ਸਬੰਧੀ ਪਾਬੰਦੀ ਹਟਾਉਂਦੇ ਹੋਏ ਜਨਤਕ ਸਿਹਤ ਆਧਾਰ 'ਤੇ ਜ਼ਰੂਰੀ ਯਾਤਰਾ ਨੂੰ ਛੱਡ ਕੇ ਸਾਰੀਆਂ ਯਾਤਰਾਵਾਂ ਨੂੰ ਲੈ ਕੇ ਆਪਣੇ ਸਲਾਹ ਨੂੰ ਬੁੱਧਵਾਰ ਨੂੰ ਅਪਡੇਟ ਕੀਤਾ। ਭਾਰਤ ਪੂਰਨ ਯਾਤਰਾ ਪਾਬੰਦੀ ਵਾਲੇ ਇਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ। ਇਸ ਨਾਲ ਮੁਸਾਫਰਾਂ ਦੀ ਯਾਤਰਾ ਬੀਮਾ ਤੱਕ ਪੁੱਜਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਯੂ.ਕੇ. ਫਾਰੇਨ, ਕਾਮਨਵੈਲਥ ਐਂਡ ਡਿਵੈਲਪਮੈਂਟ ਆਫਿਸ (ਐੱਫ.ਸੀ.ਡੀ.ਓ.) ਨੇ ਕਿਹਾ ਕਿ ਬਦਲਾਅ ਦਾ ਮਤਲੱਬ ਹੈ ਕਿ ਲੋਕ ਬੜੀ ਆਸਾਨੀ ਨਾਲ ਵੱਡੀ ਗਿਣਤੀ ਵਿੱਚ ਮੰਜ਼ਿਲਾਂ ਦੀ ਯਾਤਰਾ ਕਰ ਸਕਣਗੇ। ਬ੍ਰਿਟੇਨ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਨੇ ਕਿਹਾ, ਇਨ੍ਹਾਂ ਨਿਯਮਾਂ ਵਿੱਚ ਬਦਲਾਅ ਨਾਲ ਬ੍ਰਿਟੇਨ ਭਰ ਵਿੱਚ ਯਾਤਰਾ ਕਰਨਾ ਆਸਾਨ ਹੋ ਜਾਵੇਗਾ। ਇਸ ਨਾਲ ਕਾਰੋਬਾਰਾਂ ਅਤੇ ਪਰਿਵਾਰਾਂ ਦਾ ਫਾਇਦਾ ਹੋਵੇਗਾ। ਇਸ ਦੇ ਜ਼ਰੀਏ ਜ਼ਿਆਦਾ ਲੋਕਾਂ ਨੂੰ ਦੋਸਤਾਂ ਅਤੇ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News