''ਬ੍ਰਿਟੇਨ ਗੌਟ ਟੇਲੈਂਟ 2020'' ''ਚ ਜੋਨ ਕੌਰਟਨੇ ਨੇ ਮਾਰੀ ਬਾਜ਼ੀ

Monday, Oct 12, 2020 - 02:02 PM (IST)

''ਬ੍ਰਿਟੇਨ ਗੌਟ ਟੇਲੈਂਟ 2020'' ''ਚ ਜੋਨ ਕੌਰਟਨੇ ਨੇ ਮਾਰੀ ਬਾਜ਼ੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਹਰ ਸਾਲ ਲੋਕਾਂ ਵਿਚ ਲੁਕੇ ਹੋਏ  ਹੁਨਰ ਨੂੰ ਪਛਾਣ ਕੇ ਦੁਨੀਆ ਸਾਹਮਣੇ ਲਿਆਉਣ ਲਈ ਟੇਲੈਂਟ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਦੇ 'ਬ੍ਰਿਟੇਨ ਗੌਟ ਟੇਲੈਂਟ' ਦੇ ਫਾਈਨਲ ਵਿਚ 'ਐਂਟ ਐਂਡ ਡੈਕ ਗੋਲਡਨ ਬਜ਼ਰ' ਦੇ ਐਕਟ ਨੂੰ ਪੇਸ਼ ਕਰਨ ਵਾਲੇ ਜੋਨ ਕੌਰਟਨੇ ਨੂੰ ਜੇਤੂ ਦਾ ਤਾਜ਼ ਦਿੱਤਾ ਗਿਆ ਹੈ। 

ਇਸ ਮੁਕਾਬਲੇ ਵਿਚ "ਫਨੀਮੈਨ" ਸਟੀਵ ਤੀਜੇ ਸਥਾਨ 'ਤੇ ਆਇਆ, ਜਦੋਂ ਕਿ ਸਾਈਨ ਅੱਲਥ ਨੇ ਦੂਜੇ ਸਥਾਨ 'ਤੇ ਕਬਜ਼ਾ ਕੀਤਾ ਹੈ। ਇਸ ਜਿੱਤ ਲਈ ਜੋਨ ਨੂੰ 2,50,000 ਪੌਂਡ ਦੀ ਰਾਸ਼ੀ ਨਾਲ ਰਾਇਲ ਵੈਰਾਇਟੀ ਪਰਫਾਰਮੈਂਸ 'ਤੇ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਮਿਲੇਗਾ। ਇਸ ਜਿੱਤ ਲਈ ਜਨਤਾ ਨੇ ਕਾਮੇਡੀਅਨ ਜ਼ੋਨ ਨੂੰ ਬੀ. ਜੀ. ਟੀ. ਲਈ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਟਵੀਟ ਕਰਕੇ ਉਸ ਦੀ ਹੌਂਸਲਾ ਹਫ਼ਜ਼ਾਈ ਵੀ ਕੀਤੀ।
 


author

Lalita Mam

Content Editor

Related News