ਬ੍ਰਿਟੇਨ ਨੇ ਜਾਸੂਸ ਨੂੰ ਜ਼ਹਿਰ ਦੇਣ ਕਾਰਨ ਰੂਸ ਦੇ 23 ਡਿਪਲੋਮੈਟਾਂ ਨੂੰ ਦਿੱਤਾ ਦੇਸ਼ ਨਿਕਾਲਾ
Wednesday, Mar 14, 2018 - 06:48 PM (IST)

ਲੰਡਨ— ਬ੍ਰਿਟੇਨ ਨੇ ਕਥਿਤ ਜਾਸੂਸ ਨੂੰ ਜ਼ਹਿਰ ਦੇਣ ਦੇ ਮਾਮਲੇ 'ਚ ਸਖਤ ਰੁਖ ਅਪਣਾਉਂਦੇ ਹੋਏ ਰੂਸ ਦੇ ਹਾਈ-ਲੇਵਲ ਦੇ ਡਿਪਲੋਮੈਟਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ 'ਚ 23 ਰਸ਼ੀਅਨ ਡਿਪਲੋਮੈਟਾਂ ਨੂੰ ਦੇਸ਼ 'ਚੋਂ ਕੱਢਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਰੂਸੀ ਜਾਸੂਸ ਸਰਗੇਈ ਸਕਰੀਪਾਲ ਨੂੰ ਬੀਤੇ ਹਫਤੇ ਦਿੱਤੇ ਜ਼ਹਿਰ ਦੇ ਮਾਮਲੇ 'ਚ ਸਥਿਤੀ ਦਾ ਵਿਸ਼ਲੇਸ਼ਣ ਕਰਨ ਲਈ ਸੁਰੱਖਿਆ ਕੌਂਸਲ ( ਐੱਨ.ਐੱਸ.ਸੀ.) ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਸਰਕਾਰ ਦੇ ਉੱਚ ਸੂਤਰਾਂ ਨੇ ਕਿਹਾ ਸੀ ਕਿ ਪੁਲਸ ਅਤੇ ਸੁਰੱਖਿਆ ਸੇਵਾਵਾਂ ਕੋਲ ਕਤਲ ਦੀ ਕੋਸ਼ਿਸ਼ ਨਾਲ ਮਾਸਕੋ ਦੇ ਸਬੰਧਾਂ ਨੂੰ ਜੋੜਣ ਲਈ ਭਰਪੂਰ ਸਬੂਤ ਹਨ। ਇਹ ਵੀ ਕਿਹਾ ਗਿਆ ਸੀ ਕਿ ਬੈਠਕ ਤੋਂ ਬਾਅਦ ਬ੍ਰਿਟਿਸ਼ ਸਰਕਾਰ ਰੂਸ ਵਿਰੁੱਧ ਕਾਰਵਾਈ ਬਾਰੇ ਐਲਾਨ ਸਕਦੀ ਹੈ, ਜਿਸ 'ਚ ਰੂਸੀ ਰਾਜਦੂਤਾਂ ਨੂੰ ਬਾਹਰ ਕੱਢਣਾ ਅਤੇ ਰੂਸ ਖਿਲਾਫ ਨਵੇਂ ਸਿਰੇ ਤੋਂ ਵਿੱਤੀ ਰੋਕ ਲਗਾਉਣਾ ਸ਼ਾਮਲ ਹੋ ਸਕਦਾ ਹੈ।