ਯੂ. ਕੇ. : ਲੇਕ ਡਿਸਟ੍ਰਿਕਟ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

Tuesday, Oct 13, 2020 - 08:15 AM (IST)

ਯੂ. ਕੇ. : ਲੇਕ ਡਿਸਟ੍ਰਿਕਟ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਵਿੰਡਰਮੀਅਰ ਝੀਲ ਦੇ ਖੇਤਰ ਦੀਆਂ ਪਹਾੜੀਆਂ ਵਿਚ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਪਾਇਲਟ ਦੀ ਮੌਤ ਹੋ ਗਈ ਹੈ। 

ਇਹ ਜ਼ਹਾਜ ਦੁਪਹਿਰ 2.50 ਵਜੇ ਟ੍ਰਾਉਟਬੈਕ ਦੇ ਉੱਤਰ ਵੱਲ ਹਾਦਸਾਗ੍ਰਸਤ ਹੋਇਆ ਤਾਂ ਉਸ ਸਮੇਂ ਕੋਈ ਹੋਰ ਯਾਤਰੀ ਜਹਾਜ਼ ਵਿਚ ਨਹੀਂ ਸੀ। ਐਮਰਜੈਂਸੀ ਸੇਵਾਵਾਂ ਨੂੰ ਘਟਨਾ ਸਥਲ 'ਤੇ ਪਾਇਲਟ ਮ੍ਰਿਤਕ ਮਿਲਿਆ। ਇਸ ਘਟਨਾ ਦੀ ਜਾਂਚ ਸ਼ੁਰੂ ਹੋ ਗਈ ਹੈ ਪਰ ਪੁਲਸ ਦੁਆਰਾ ਪੀੜਤ ਦੇ ਬਾਰੇ ਵੇਰਵਿਆਂ ਦੀ ਪੁਸ਼ਟੀ ਨਹੀਂ ਹੋਈ ਹੈ। ਟ੍ਰਾਉਟਬੈਕ ਦੱਖਣੀ ਲੇਕਲੈਂਡ ਜ਼ਿਲ੍ਹੇ ਦੇ ਕੰਬਰੀਆ ਦਾ ਇਕ ਪਿੰਡ ਹੈ ਅਤੇ ਵਿੰਡਰਮੀਅਰ ਝੀਲ ਤੋਂ ਤਿੰਨ ਮੀਲ ਉੱਤਰ ਵਿਚ ਸਥਿਤ ਹੈ।
 


author

Lalita Mam

Content Editor

Related News