ਬ੍ਰਿਟੇਨ : ਰੈਸਟੋਰੈਂਟ ''ਚ 2 ਲੋਕ ਬੀਮਾਰ, ਪੁਲਸ ਜਾਂਚ ''ਚ ਜੁਟੀ

09/17/2018 4:55:21 PM

ਲੰਡਨ (ਭਾਸ਼ਾ)— ਬ੍ਰਿਟੇਨ ਦੇ ਸ਼ਹਿਰ ਸਲਿਸਬਰੀ ਦੇ ਇਕ ਰੈਸਟੋਰੈਂਟ ਵਿਚ 2 ਲੋਕਾਂ ਦੇ ਬੀਮਾਰ ਹੋਣ ਤੋਂ ਬਾਅਦ ਪੁਲਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਇਸ ਸ਼ਹਿਰ ਵਿਚ ਸਾਬਕਾ ਰੂਸੀ 'ਡਬਲ ਏਜੰਟ' ਸਰਗੇਈ ਸਕ੍ਰਿਪਲ ਅਤੇ ਉਨ੍ਹਾਂ ਦੀ ਧੀ ਯੂਲੀਆ ਨੂੰ ਭੋਜਨ ਵਿਚ 'ਨੋਵੀਚੋਕ' ਨਾਮੀ ਜ਼ਹਿਰੀਲਾ ਰਸਾਇਣ ਦੇ ਦਿੱਤਾ ਗਿਆ ਸੀ। ਓਧਰ 'ਹਾਈ ਸਟਰੀਟ' 'ਤੇ ਸਥਿਤ ਰੈਸਟੋਰੈਂਟ ਵਿਚ ਐਤਵਾਰ ਨੂੰ 30 ਤੋਂ 50 ਸਾਲ ਦੀ ਉਮਰ ਵਰਗ ਦੇ ਇਕ ਪੁਰਸ਼ ਅਤੇ ਇਕ ਔਰਤ ਦੇ ਬੀਮਾਰ ਹੋਣ ਨੂੰ ਪੁਲਸ ਨੇ ਵੱਡੀ ਘਟਨਾ ਕਰਾਰ ਦਿੱਤਾ।

ਸ਼ਹਿਰ ਵਿਚ ਹਾਲ 'ਚ ਵਾਪਰੀਆਂ ਘਟਨਾਵਾਂ ਨੂੰ ਦੇਖਦੇ ਹੋਏ ਨੇੜੇ ਦੇ ਹਾਈਵੇਅ ਦੀ ਘੇਰਾਬੰਦੀ ਕੀਤੀ ਗਈ ਹੈ, ਹਾਲਾਂਕਿ ਪਾਬੰਦੀਆਂ ਹੁਣ ਹਟਾ ਲਈਆਂ ਗਈਆਂ ਹਨ। ਬਾਅਦ ਵਿਚ ਪੁਲਸ ਨੇ ਦੱਸਿਆ ਕਿ ਹੁਣ ਉਹ ਦੋ ਲੋਕਾਂ ਦੇ ਬੀਮਾਰ ਹੋਣ ਨੂੰ ਵੱਡੀ ਘਟਨਾ ਨਹੀਂ ਮੰਨ ਰਹੇ ਹਨ ਪਰ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸੇ ਸਾਲ ਮਾਰਚ ਵਿਚ ਸਰਗੇਈ ਸਕ੍ਰਿਪਲ ਅਤੇ ਉਨ੍ਹਾਂ ਦੀ ਧੀ ਨੂੰ ਭੋਜਨ 'ਚ ਜ਼ਹਿਰੀਲਾ ਰਸਾਇਣ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੂਨ ਮਹੀਨੇ ਵਿਚ ਦੋ ਲੋਕ ਇਸੇ ਰਸਾਇਣ ਦੀ ਲਪੇਟ ਵਿਚ ਆ ਕੇ ਬੀਮਾਰ ਹੋ ਗਏ ਸਨ, ਜਿਸ ਕਾਰਨ 44 ਸਾਲ ਦੇ ਡਾਨ ਸਟੁਰਗੇਸ ਦੀ ਮੌਤ ਹੋ ਗਈ ਸੀ। ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਸੀ।


Related News