ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਸਫਲ ਟੀਕਾਕਰਨ ਨੂੰ ਲੈ ਕੇ ਇਸ ਭਾਰਤੀ ਕੰਪਨੀ ਦੀ ਕੀਤੀ ਸਹਾਰਨਾ
Tuesday, Oct 19, 2021 - 11:52 PM (IST)

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਦੇਸ਼ 'ਚ ਸਫਲ ਕੋਵਿਡ-19 ਟੀਕਾਕਰਨ ਲਈ ਮੁੰਬਈ ਦੀ ਦਵਾਈ ਅਤੇ ਬਾਇਓਤਕਨਾਲੋਜੀ ਕੰਪਨੀ ਵੋਕਹਾਰਟ ਦੀ ਸਹਾਰਨਾ ਕੀਤੀ। ਲੰਡਨ ਸਾਇੰਸ ਮਿਊਜ਼ੀਅਮ 'ਚ ਆਯੋਜਿਤ ਗਲੋਬਲ ਨਿਵੇਸ਼ਕ ਸ਼ਿਖਰ ਸੰਮੇਲਨ 'ਚ ਆਪਣੇ ਸੰਬੋਧਨ 'ਚ ਜਾਨਸਨ ਨੇ ਕਿਹਾ ਕਿ ਵੋਕਹਾਰਟ ਦੇ ਵੈਲਸ ਸਥਿਤ ਪਲਾਂਟ (ਬੋਟਲਿੰਗ ਪਲਾਂਟ) ਨੇ ਟੀਕਾਕਰਨ ਨੂੰ ਸਫਲ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ : ਭਾਰਤ, ਇਜ਼ਰਾਈਲ, ਅਮਰੀਕਾ ਤੇ UAE ਸੰਯੁਕਤ ਆਰਥਿਕ ਮੰਚ ਬਣਾਉਣ ਲਈ ਸਹਿਮਤ
ਦੁਨੀਆ ਦੇ ਉਦਯੋਗ ਪ੍ਰਮੁੱਖਾਂ ਅਤੇ ਉਦਯੋਗਪਤੀਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦ ਤੁਸੀਂ ਤੇਜ਼ੀ ਨਾਲ ਟੀਕਾਕਰਨ ਨੂੰ ਦੇਖਦੇ ਹੋ ਤਾਂ ਹਰ ਤਰ੍ਹਾਂ ਦੀਆਂ ਚੀਜ਼ਾਂ ਸਨ ਜਿਸ ਨੇ ਸੰਭਵ ਬਣਾਇਆ। ਮੈਨੂੰ ਇਹ ਕਹਿੰਦੇ ਹੋਏ ਮਾਣ ਹੋ ਰਿਹਾ ਹੈ ਕਿ ਵੇਲਸ 'ਚ ਸਾਡੇ ਕੋਲ ਬਾਟਲਿੰਗ ਪਲਾਂਟ ਸੀ ਜਿਸ ਨੇ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ੀ ਨਾਲ ਲਾਗੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੰਬਈ ਦੀ ਭਾਰਤੀ ਕੰਪਨੀ ਵੋਕਹਾਰਟ ਅਤੇ ਉਸ ਦੇ ਕਰਮਚਾਰੀਆਂ ਦੀ ਸਖਤ ਮਿਹਨਤ ਨਾਲ ਟੀਕਾਕਰਨ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਸਕਿਆ ਹੈ।
ਇਹ ਵੀ ਪੜ੍ਹੋ : ਨੇਪਾਲ ਨੂੰ ਕੋਵਿਡ-19 ਰੋਕੂ ਟੀਕਿਆਂ ਦੀਆਂ 20 ਲੱਖ ਵਾਧੂ ਖੁਰਾਕਾਂ ਦੇਵੇਗਾ ਚੀਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।