ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮਾਂ ਦਾ ਹੋਇਆ ਦੇਹਾਂਤ
Tuesday, Sep 14, 2021 - 06:47 PM (IST)
ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮਾਂ ਸ਼ਾਰਲੋਟ ਜਾਨਸਨ ਵਹਿਲ ਦਾ ਇਥੇ ਇਕ ਹਸਪਤਾਲ ’ਚ ਦੇਹਾਂਤ ਹੋ ਗਿਆ। ਪੇਸ਼ੇ ਵਜੋਂ ਪੇਂਟਰ ਸ਼ਾਰਲੋਟ 79 ਸਾਲਾ ਦੀ ਸੀ। ਉਹ ਪਾਰਕਿੰਸਨਸ ਬੀਮਾਰੀ ਨਾਲ ਜੂਝ ਰਹੀ ਸੀ। 'ਦਿ ਟਾਈਮਜ਼' ਅਖਬਾਰ ਨੇ ਕਿਹਾ ਕਿ ਲੰਡਨ ਦੇ ਸੇਂਟ ਮੈਰੀ ਹਸਪਤਾਲ 'ਚ ਸੋਮਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਦੁਨੀਆ 'ਚ ਹੋਰਨਾਂ ਸਮੂਹਾਂ ਦੇ ਹੌਂਸਲੇ ਕਰੇਗੀ ਬੁਲੰਦ : ਗੁਟਾਰੇਸ
ਪ੍ਰਧਾਨ ਮੰਤਰੀ ਜਾਨਸਨ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ 'ਚ ਸਾਰੇ ਫੈਸਲੇ ਮਾਂ ਹੀ ਕਰਦੀ ਸੀ। ਸ਼ਾਰਲੋਟ ਅਤੇ ਸਟੇਨਲੀ ਜਾਨਸਨ ਦੇ ਚਾਰ ਬੱਚੇ ਹਨ-ਬੋਰਿਸ, ਪੱਤਰਕਾਰ ਰਚੇਲ, ਸਾਬਕਾ ਸੰਸਦ ਮੈਂਬਰ ਜੋਅ ਜਾਨਸਨ ਅਤੇ ਪਰਿਯਾਵਰਣਵਿਦ ਲੀਓ। ਸ਼ਾਰਲੋਟ ਅਤੇ ਸਟੇਨਲੀ ਦਾ 1979 ’ਚ ਤਲਾਕ ਹੋ ਗਿਆ ਸੀ। ਸਾਲ 1988 'ਚ ਸ਼ਾਰਲੋਟ ਨੇ ਅਮਰੀਕੀ ਪ੍ਰੋਫੈਸਰ ਨਿਵੋਲਸ ਵਹਿਲ ਨਾਲ ਵਿਆਹ ਕਰਵਾਇਆ।
ਇਹ ਵੀ ਪੜ੍ਹੋ : ਡੋਨਾਲਡ ਟਰੰਪ ਨੇ 9/11 ਬਰਸੀ ਮੌਕੇ ਨਿਊਯਾਰਕ ਪੁਲਸ ਅਤੇ ਫਾਇਰ ਫਾਈਟਰਜ਼ ਨਾਲ ਕੀਤੀ ਮੁਲਾਕਾਤ
ਉਹ ਨਿਊਯਾਰਕ 'ਚ ਰਹਿੰਦੀ ਸੀ ਅਤੇ ਨਿਕੋਲਸ ਦੇ ਦੇਹਾਂਤ ਤੋਂ ਬਾਅਦ 1996 'ਚ ਲੰਡਨ ਪਰਤ ਆਈ। ਸ਼ਾਰਲੋਟ 40 ਸਾਲ ਦੀ ਉਮਰ 'ਚ ਪਾਰਕਿੰਸਨਸ ਨਾਲ ਪੀੜਤ ਹੋ ਗਈ ਪਰ ਉਨ੍ਹਾਂ ਨੇ ਪੇਂਟਿੰਗ ਦਾ ਕੰਮ ਜਾਰੀ ਰੱਖਿਆ। ਸਾਲ 2008 'ਚ ਇਕ ਇੰਟਰਵਿਊ 'ਚ ਸ਼ਾਰਲੋਟ ਨੇ ਪਾਰਕਿੰਸਨਸ ਬੀਮਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ, ''ਮੈਂ ਰੋਜ਼ਾਨਾ ਪੇਂਟਿੰਗ ਕਰਨ ਦੀ ਕੋਸ਼ਿਸ਼ ਕਰਦੀ ਹਾਂ ਪਰ ਮੈਨੂੰ ਕਈ ਵਾਰ ਹਸਪਤਾਲ ਦੇ ਚੱਕਰ ਲਾਉਣੇ ਪੈਂਦੇ ਹਨ।’’
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।