ਕੋਵਿਡ-19 ਦੇ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇਣ ਦੀ ਤਿਆਰੀ ''ਚ ਬ੍ਰਿਟੇਨ

Friday, Aug 28, 2020 - 11:45 PM (IST)

ਕੋਵਿਡ-19 ਦੇ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇਣ ਦੀ ਤਿਆਰੀ ''ਚ ਬ੍ਰਿਟੇਨ

ਲੰਦਨ (ਏਪੀ)- ਬ੍ਰਿਟੇਨ, ਕੋਵਿਡ-19 ਦੇ ਕਿਸੇ ਵੀ ਕਾਰਗਰ ਟੀਕੇ ਨੂੰ ਲਾਇਸੈਂਸ ਪ੍ਰਾਪਤ ਹੋਣ ਤੋਂ ਪਹਿਲਾਂ ਉਸ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇਣ ਲਈ ਜੁੜੇ ਨਿਯਮਾਂ 'ਚ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਅਜਿਹੇ ਕਿਸੇ ਟੀਕੇ ਦੀ ਸੁਰੱਖਿਆ ਅਤੇ ਗੁਣਵੱਤਾ ਮਾਨਦੰਡਾਂ 'ਤੇ ਖਰਾ ਉਤਰਣ ਤੋਂ ਬਾਅਦ ਹੀ ਇਸ ਤਰ੍ਹਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਉਹ ਸੁਰੱਖਿਆ ਅਤੇ ਗੁਣਵੱਤਾ ਮਾਨਦੰਡਾਂ 'ਤੇ ਖਰਾ ਉਤਰਣ ਵਾਲੇ ਕੋਵਿਡ-19 ਦੇ ਕਿਸੇ ਵੀ ਟੀਕੇ ਨੂੰ ਅਸਥਾਈ ਤੌਰ 'ਤੇ ਅਧਿਕ੍ਰਿਤ ਕਰਨ ਦੀ ਦੇਸ਼ ਦੀ ਡਰੱਗ ਰੈਗੂਲੇਟਰੀ ਏਜੰਸੀ ਨੂੰ ਇਜਾਜ਼ਤ ਦੇਣ ਨੂੰ ਲੈ ਕੇ ਸੋਧ ਕੇ ਸੁਰੱਖਿਆ ਨਿਯਮਾਂ ਨੂੰ ਅਪਣਾ ਰਹੀ ਹੈ।

ਪ੍ਰਸਤਾਵਿਤ ਨਿਯਮ ਲੋਕਾਂ ਦੇ ਟੀਕਾਕਰਣ ਦਾ ਰਸਤਾ ਸਾਫ ਕਰੇਗਾ।  ਹਾਲਾਂਕਿ, ਆਮਤੌਰ 'ਤੇ ਟੀਕੇ ਦੀ ਵਰਤੋਂ ਉਦੋਂ ਕੀਤੀ ਜਾ ਸਕਦੀ ਹੈ, ਜਦੋਂ ਉਸ ਦੀ ਲਾਇਸੈਂਸ ਸਮੀਖਿਆ ਪੂਰੀ ਹੋ ਚੁੱਕੀ ਹੁੰਦੀ ਹੈ ਅਤੇ ਇਸ ਕਾਰਵਾਈ ਵਿੱਚ ਕਈ ਮਹੀਨੀਆਂ ਦਾ ਸਮਾਂ ਲੱਗਦਾ ਹੈ। ਬ੍ਰਿਟੇਨ ਦੇ ਉਪ ਮੁੱਖ ਮੈਡੀਕਲ ਅਧਿਕਾਰੀ ਜੋਨਾਥਨ ਵਾਨ ਟਾਮ ਨੇ ਇੱਕ ਬਿਆਨ ਵਿੱਚ ਕਿਹਾ, ‘‘ਜੇਕਰ ਅਸੀਂ ਕਾਰਗਰ ਟੀਕਾ ਵਿਕਸਿਤ ਕਰ ਲੈਂਦੇ ਹਾਂ ਤਾਂ ਇਹ ਅਹਿਮ ਹੋਵੇਗਾ ਕਿ ਅਸੀਂ ਉਸ ਨੂੰ ਜਲਦੀ ਮਰੀਜ਼ ਨੂੰ ਉਪਲੱਬਧ ਕਰਾਓ ਪਰ ਇਸਦੇ ਲਈ ਸੁਰੱਖਿਆ ਦੇ ਸਖ਼ਤ ਨਿਯਮਾਂ ਦਾ ਪਾਲਨ ਕਰਣਾ ਲਾਜ਼ਮੀ ਹੋਵੇਗਾ।


author

Sunny Mehra

Content Editor

Related News