ਸਿੱਖਸ ਫਾਰ ਜਸਟਿਸ ਦੇ ਦਫ਼ਤਰ ’ਤੇ ਛਾਪਾ, ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਾਮਾਨ ਜ਼ਬਤ, 1 ਗ੍ਰਿਫ਼ਤਾਰ

Friday, Nov 26, 2021 - 10:42 AM (IST)

ਸਿੱਖਸ ਫਾਰ ਜਸਟਿਸ ਦੇ ਦਫ਼ਤਰ ’ਤੇ ਛਾਪਾ, ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਾਮਾਨ ਜ਼ਬਤ, 1 ਗ੍ਰਿਫ਼ਤਾਰ

ਲੰਡਨ (ਭਾਸ਼ਾ)– ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਵੱਲੋਂ ਖਾਲਿਸਤਾਨ ਲਈ ਕੀਤੇ ਜਾਅਲੀ ‘ਰੈਫਰੈਂਡਮ’ ਦੇ ਸਬੰਧ ਵਿਚ ਯੂ. ਕੇ. ਪੁਲਸ ਨੇ ਜਥੇਬੰਦੀ ਦੇ ਦਫ਼ਤਰ ’ਤੇ ਛਾਪਾ ਮਾਰਿਆ। ਯੂ. ਕੇ. ਡੇਲੀ ਸਿੱਖ, ਯੂ. ਕੇ. ਦੁਆਰਾ ਰਿਪੋਰਟ ਕੀਤੇ ਗਏ ਕੁਝ ਭਰੋਸੇਯੋਗ ਇਨਪੁਟਸ ਦੇ ਅਧਾਰ ’ਤੇ ਮੈਟਰੋਪੋਲੀਟਨ ਪੁਲਸ ਨੇ ਹਾਲ ਹੀ ਵਿਚ ਸਾਡਾ ਸੁਪਰ ਸਟੋਰ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਦਫ਼ਤਰ ’ਤੇ ਛਾਪਾ ਮਾਰਿਆ ਅਤੇ ਐੱਸ. ਐੱਫ. ਜੇ. ਵੱਲੋਂ ਆਯੋਜਿਤ ਅਖੌਤੀ ‘ਰੈਫਰੈਂਡਮ’ ਨਾਲ ਸਬੰਧਤ ਸਾਰੇ ਇਲੈਕਟ੍ਰਾਨਿਕ ਉਪਕਰਨਾਂ ਅਤੇ ਦਸਤਾਵੇਜ਼ਾਂ ਨੂੰ ਕਬਜ਼ੇ ’ਚ ਲੈ ਕੇ ਪਾਕਿਸਤਾਨ ਨਾਲ ਸਬੰਧ ਰੱਖਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ, WHO ਨੇ ਸੱਦੀ ਐਮਰਜੈਂਸੀ ਮੀਟਿੰਗ

ਪੁਲਸ ਅਨੁਸਾਰ ‘ਰੈਫਰੈਂਡਮ’ ਬਹੁਤ ਘੱਟ ਲੋਕਾਂ ਦੀ ਸ਼ਮੂਲੀਅਤ ਵਾਲਾ ਇਕ ਮਜ਼ਾਕ ਸਾਬਤ ਹੋਇਆ, ਅਜਿਹੇ ਕਿਆਸ ਲਗਾਏ ਜਾ ਰਹੇ ਸਨ ਕਿ ਐੱਸ. ਐੱਫ. ਜੇ. ਮੈਂਬਰ ਫਰਜ਼ੀ ਵੋਟਰਾਂ ਨਾਲ ਸਬੰਧਤ ਜਾਅਲੀ ਪਛਾਣ ਪੱਤਰ ਅਤੇ ਸਬੰਧਤ ਦਸਤਾਵੇਜ਼ ਬਣਾਉਣ ਲਈ ਵੱਖ-ਵੱਖ ਇਲੈਕਟ੍ਰਾਨਿਕ ਯੰਤਰਾਂ ਦੀ ਵਰਤੋਂ ਕਰ ਰਹੇ ਸਨ ਤਾਂ ਜੋ ਵੋਟਿੰਗ ਨੂੰ ਵਧਾਇਆ ਜਾ ਸਕੇ। ਰਿਪੋਰਟ ਮੁਤਾਬਕ ਬਰਤਾਨੀਆ ਵਿਚ ਰਹਿ ਰਹੇ 8 ਲੱਖ ਸਿੱਖ ਪ੍ਰਵਾਸੀ ਭਾਈਚਾਰੇ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਸਿਰਫ਼ ਖਾਲਿਸਤਾਨੀਆਂ ਦੇ ਚੋਣਵੇ ਗਰੁੱਪ ਹੀ ਵੋਟ ਪਾਉਣ ਆਏ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News