ਯੂਕੇ ਦੇ PM ਰਿਸ਼ੀ ਸੁਨਕ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਛਾਪੇਮਾਰੀ 'ਚ ਹੋਏ ਸ਼ਾਮਲ, 100 ਤੋਂ ਵੱਧ ਲੋਕ ਗ੍ਰਿਫ਼ਤਾਰ

Sunday, Jun 18, 2023 - 03:16 PM (IST)

ਲੰਡਨ (ਏਐਨਆਈ):  ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਦਿਨ ਲਈ ਇਮੀਗ੍ਰੇਸ਼ਨ ਅਫਸਰ ਬਣ ਕੇ ਕੰਮ ਕੀਤਾ। ਇਸ ਦੌਰਾਨ ਸੁਨਕ ਛਾਪੇਮਾਰੀ ਵਿੱਚ ਅਧਿਕਾਰੀਆਂ ਨਾਲ ਸ਼ਾਮਲ ਹੋਏ ਅਤੇ 20 ਵੱਖ-ਵੱਖ ਦੇਸ਼ਾਂ ਦੇ 100 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਯੂਕੇ ਸਰਕਾਰ ਦੁਆਰਾ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਸੁਨਕ ਨੇ ਇਮੀਗੇਸ਼ਨ ਅਫਸਰ ਬਣਨ ਦੀ ਜਾਣਕਾਰੀ ਖ਼ੁਦ ਸੋਸ਼ਲ ਮੀਡੀਆ 'ਤੇ ਦਿੱਤੀ। ਰਿਸ਼ੀ ਸੁਨਕ ਨੇ ਹਲਕੇ ਨੀਲੇ ਰੰਗ ਦੀ ਕਮੀਜ਼ ਅਤੇ ਨੇਵੀ ਬਲੂ ਪੈਂਟ ਦੇ ਨਾਲ ਬੁਲੇਟਪਰੂਫ ਵੈਸਟ ਪਹਿਨ ਕੇ ਬ੍ਰੈਂਟ, ਉੱਤਰੀ ਲੰਡਨ ਦਾ ਸਵੇਰੇ ਤੜਕੇ ਦੌਰਾ ਕੀਤਾ। 

PunjabKesari

ਇਮੀਗ੍ਰੇਸ਼ਨ ਅਫਸਰ ਵਜੋਂ ਕੰਮ ਕਰਨ ਤੋਂ ਬਾਅਦ ਸੁਨਕ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਕ ਦਿਨ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਕੰਮ ਕਰਦੇ ਹੋਏ, ਮੈਂ ਛੋਟੀਆਂ ਕਿਸ਼ਤੀਆਂ ਅਤੇ ਹੋਰ ਤਰੀਕਿਆਂ ਨਾਲ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਸੁਨਕ ਨੇ ਵੀਰਵਾਰ ਨੂੰ ਪ੍ਰਵਾਸੀਆਂ ਖ਼ਿਲਾਫ਼ ਮੁਹਿੰਮ 'ਚ ਹਿੱਸਾ ਲਿਆ। ਬਿਆਨ ਅਨੁਸਾਰ ਗ੍ਰਿਫ਼ਤਾਰੀਆਂ ਵਪਾਰਕ ਸਥਾਨਾਂ 'ਤੇ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਰੈਸਟੋਰੈਂਟ, ਕਾਰ ਧੋਣ, ਨੇਲ ਬਾਰ, ਨਾਈ ਦੀਆਂ ਦੁਕਾਨਾਂ ਅਤੇ ਸੁਵਿਧਾ ਸਟੋਰ ਸ਼ਾਮਲ ਹਨ। ਯੂਕੇ ਇਮੀਗ੍ਰੇਸ਼ਨ ਵਿਭਾਗ ਨੇ 159 ਛਾਪੇ ਮਾਰੇ। ਸ਼ੱਕੀਆਂ ਨੂੰ ਗੈਰ-ਕਾਨੂੰਨੀ ਕੰਮ ਕਰਨ ਅਤੇ ਝੂਠੇ ਦਸਤਾਵੇਜ਼ ਰੱਖਣ ਸਮੇਤ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ, ਕੁਝ ਥਾਵਾਂ 'ਤੇ ਨਕਦੀ ਜ਼ਬਤ ਕੀਤੀ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਭਾਰਤੀ ਮੂਲ ਦੇ ਇਕ ਹੋਰ ਵਿਅਕਤੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ

PunjabKesari

ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਉਨ੍ਹਾਂ ਬਾਰੇ ਕਿਹਾ ਕਿ ਸਾਡੇ ਭਾਈਚਾਰਿਆਂ ਨੂੰ ਉਨ੍ਹਾਂ ਲੋਕਾਂ ਤੋਂ ਖਤਰਾ ਹੈ ਜੋ ਜ਼ਬਰਦਸਤੀ ਸਾਡੇ ਦੇਸ਼ ਵਿੱਚ ਦਾਖਲ ਹੁੰਦੇ ਹਨ ਅਤੇ ਕੰਮ ਕਰਦੇ ਹਨ। ਉਹ ਟੈਕਸ ਨਹੀਂ ਭਰਦੇ ਅਤੇ ਇਨ੍ਹਾਂ ਕਾਰਨ ਇਮਾਨਦਾਰ ਵਰਕਰਾਂ ਨਾਲ ਬੇਈਮਾਨੀ ਹੁੰਦੀ ਹੈ। ਯੂਕੇ ਦੇ ਗ੍ਰਹਿ ਦਫਤਰ ਨੇ ਇੱਕ ਦਿਨ ਵਿੱਚ ਗੈਰ-ਕਾਨੂੰਨੀ ਕੰਮ ਕਰਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਿਕਾਰਡ ਗਿਣਤੀ ਵਿੱਚ ਦੌਰੇ ਕੀਤੇ ਅਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਅਫਸਰਾਂ ਨੇ ਅਧਿਕਾਰ ਤੋਂ ਬਿਨਾਂ ਕੰਮ ਕਰਦੇ 105 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ। ਗ੍ਰਹਿ ਸਕੱਤਰ ਨੇ ਇਹ ਵੀ ਦੱਸਿਆ ਕਿ 2023 ਦੀ ਪਹਿਲੀ ਤਿਮਾਹੀ ਵਿੱਚ ਇਮੀਗ੍ਰੇਸ਼ਨ ਇਨਫੋਰਸਮੈਂਟ ਟੀਮਾਂ ਨੇ 1,303 ਐਨਫੋਰਸਮੈਂਟ ਦੌਰੇ ਕੀਤੇ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 57 ਪ੍ਰਤੀਸ਼ਤ ਵੱਧ ਹਨ ਅਤੇ ਜਦੋਂ ਤੋਂ ਪ੍ਰਧਾਨ ਮੰਤਰੀ ਨੇ ਦਸੰਬਰ ਵਿੱਚ ਕਿਸ਼ਤੀਆਂ ਨੂੰ ਰੋਕਣ ਦੀ ਆਪਣੀ ਯੋਜਨਾ ਬਣਾਈ ਹੈ, ਗ੍ਰਿਫਤਾਰੀਆਂ ਹੋਈਆਂ ਹਨ। 

ਕਿਸ਼ਤੀ ਰਾਹੀਂ ਬ੍ਰਿ੍ਟੇਨ ਵਿਚ ਦਾਖ਼ਲ ਹੋਣ ਵਾਲਿਆਂ ਵਿਚ ਭਾਰਤੀ ਵੀ ਸ਼ਾਮਲ 

ਟਾਈਮਜ਼ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਸਾਲ 2022 ਵਿੱਚ 233 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੇ ਛੋਟੀਆਂ ਕਿਸ਼ਤੀਆਂ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਇੰਗਲਿਸ਼ ਚੈਨਲ ਪਾਰ ਕੀਤਾ ਸੀ। ਅਤੇ 2023 ਵਿੱਚ ਇਹ ਅੰਕੜਾ ਸਿਰਫ ਇੱਕ ਮਹੀਨੇ ਵਿੱਚ 250 ਨੂੰ ਪਾਰ ਕਰ ਗਿਆ ਹੈ। ਇਸ ਨਾਲ ਭਾਰਤੀ ਸਮੂਹ ਅਫਗਾਨਿਸਤਾਨ ਅਤੇ ਸੀਰੀਆ ਤੋਂ ਬਾਅਦ ਅਜਿਹਾ ਕਰਨ ਵਾਲਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ। ਹਾਲਾਂਕਿ ਪਿਛਲੇ ਸਾਲ ਨਵੰਬਰ ਵਿੱਚ ਯੂਕੇ ਦੇ ਗ੍ਰਹਿ ਦਫਤਰ ਨੇ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਗੈਰ-ਕਾਨੂੰਨੀ ਢੰਗ ਨਾਲ ਯੂਕੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਅਨੁਸਾਰ 2022 ਦੇ ਪਹਿਲੇ 6 ਮਹੀਨਿਆਂ ਵਿੱਚ ਛੋਟੀ ਕਿਸ਼ਤੀ ਦੁਆਰਾ ਬ੍ਰਿਟੇਨ ਪਹੁੰਚਣ ਵਾਲੇ ਸਭ ਤੋਂ ਵੱਧ ਲੋਕ ਅਲਬਾਨੀਆ (51%), ਅਫਗਾਨਿਸਤਾਨ (18%) ਅਤੇ ਈਰਾਨ (15%) ਤੋਂ ਸਨ। ਇਸ ਸੂਚੀ ਵਿੱਚ ਭਾਰਤੀਆਂ ਦਾ ਜ਼ਿਕਰ ਨਹੀਂ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News