PM ਜਾਨਸਨ ਨੇ ਲੋਕਾਂ ਨੂੰ ਦਿੱਤਾ ਕ੍ਰਿਸਮਸ ਸੰਦੇਸ਼, ਬੂਸਟਰ ਡੋਜ਼ ਲਈ ਕੀਤਾ ਉਤਸ਼ਾਹਿਤ (ਵੀਡੀਓ)

Friday, Dec 24, 2021 - 06:09 PM (IST)

PM ਜਾਨਸਨ ਨੇ ਲੋਕਾਂ ਨੂੰ ਦਿੱਤਾ ਕ੍ਰਿਸਮਸ ਸੰਦੇਸ਼, ਬੂਸਟਰ ਡੋਜ਼ ਲਈ ਕੀਤਾ ਉਤਸ਼ਾਹਿਤ (ਵੀਡੀਓ)

ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਆਪਣਾ ਸਲਾਨਾ ਕ੍ਰਿਸਮਸ ਸੰਦੇਸ਼ ਦਿੰਦੇ ਹੋਏ ਲੋਕਾਂ ਨੂੰ ਕੋਵਿਡ-19 ਖ਼ਿਲਾਫ਼ ਸੁਰੱਖਿਆ ਦੀ “ਬੂਸਟਰ ਡੋਜ਼” ਲੈਣ ਲਈ ਉਤਸ਼ਾਹਿਤ ਕੀਤਾ। ਆਪਣੇ ਵੀਡੀਓ ਸੰਦੇਸ਼ ਵਿੱਚ ਜਾਨਸਨ ਨੇ ਕਿਹਾ ਕਿ ਇੱਕ ਕੋਰੋਨਾ ਵਾਇਰਸ ਬੂਸਟਰ ਵੈਕਸੀਨ ਇੱਕ "ਸ਼ਾਨਦਾਰ" ਕ੍ਰਿਸਮਸ ਤੋਹਫ਼ਾ ਹੋਵੇਗਾ ਅਤੇ ਇਸ ਨੂੰ ਯਿਸ਼ੂ ਦੀਆਂ ਸਿੱਖਿਆਵਾਂ ਨਾਲ ਵੀ ਜੋੜਿਆ ਜਾਵੇਗਾ। ਉਹਨਾਂ ਨੇ ਇਹ ਕਹਿੰਦੇ ਹੋਏ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਮਹਾਮਾਰੀ ਦੇ ਦੋ ਸਾਲ ਬਾਅਦ ਵੀ "ਅਸੀਂ ਅਜੇ ਵੀ ਇਸ ਤੋਂ ਉਭਰ ਨਹੀਂ ਪਾਏ" ਕਿਉਂਕਿ "ਓਮੀਕਰੋਨ ਦੇ ਕੇਸ ਵੱਧ ਰਹੇ ਹਨ।" 

 

ਜਾਨਸਨ ਨੇ ਕਿਹਾ ਕਿ ਹਾਲਾਂਕਿ ਤੋਹਫ਼ੇ ਖਰੀਦਣ ਦਾ ਸਮਾਂ ਸਿਧਾਂਤਕ ਤੌਰ 'ਤੇ ਖ਼ਤਮ ਹੋ ਗਿਆ ਹੈ। ਫਿਰ ਵੀ ਇਕ ਸ਼ਾਨਦਾਰ ਚੀਜ਼ ਹੈ ਜੋ ਤੁਸੀਂ ਆਪਣੇ ਪਰਿਵਾਰ ਅਤੇ ਪੂਰੇ ਦੇਸ਼ ਨੂੰ ਦੇ ਸਕਦੇ ਹੋ ਅਤੇ ਉਹ ਹੈ ਟੀਕਾ ਲਗਵਾਉਣਾ, ਭਾਵੇਂ ਉਹ ਪਹਿਲੀ ਖੁਰਾਕ ਹੋਵੇ ਜਾਂ ਦੂਜੀ ਜਾਂ ਬੂਸਟਰ ਖੁਰਾਕ, ਤਾਂ ਜੋ ਅਗਲੇ ਸਾਲ ਦਾ ਜਸ਼ਨ ਇਸ ਸਾਲ ਨਾਲੋਂ ਵੀ ਵਧੀਆ ਹੋਵੇ। ਉਹਨਾਂ ਨੇ ਕਿਹਾ ਕਿ ਨਾ ਸਿਰਫ਼ ਆਪਣੇ ਲਈ, ਸਗੋਂ ਦੋਸਤਾਂ ਅਤੇ ਪਰਿਵਾਰ ਅਤੇ ਹਰ ਕਿਸੇ ਲਈ ਜਿਸ ਨੂੰ ਅਸੀਂ ਮਿਲਦੇ ਹਾਂ, ਉਸ ਲਈ ਟੀਕਾ ਲਗਵਾਓ। ਇਹ ਯਿਸ਼ੂ ਦੀ ਸਿੱਖਿਆ ਹੈ ਕਿ ਸਾਨੂੰ ਆਪਣੇ ਗੁਆਂਢੀਆਂ ਨੂੰ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ "ਜਿਵੇਂ ਅਸੀਂ ਖੁਦ ਨੂੰ ਕਰਦੇ ਹਾਂ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਆਓ ਉਨ੍ਹਾਂ ਸਾਰਿਆਂ ਬਾਰੇ ਸੋਚੀਏ ਜੋ ਚੰਗੇ ਗੁਆਂਢੀ ਹਨ। 

ਪੜ੍ਹੋ ਇਹ ਅਹਿਮ ਖਬਰ -ਕੈਨੇਡਾ ਨੇ 401,000 ਵਸਨੀਕਾਂ ਦੇ ਰਿਕਾਰਡ ਇਮੀਗ੍ਰੇਸ਼ਨ ਟੀਚੇ ਨੂੰ ਕੀਤਾ ਪਾਰ

ਐਨਐਚਐਸ ਵਿੱਚ ਕ੍ਰਿਸਮਸ ਦੌਰਾਨ ਕੰਮ ਕਰਨ ਵਾਲੇ ਸਾਰੇ ਲੋਕ, ਸਾਡੇ ਦੇਖਭਾਲ ਕਰਮਚਾਰੀ, ਹਰ ਕੋਈ ਸ਼ਾਨਦਾਰ ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਹੈ। ਨੈਸ਼ਨਲ ਹੈਲਥ ਸਰਵਿਸ (NHS) ਨੇ ਕਿਹਾ ਹੈ ਕਿ ਬੂਸਟਰ ਟੀਕਾਕਰਨ ਮੁਹਿੰਮ ਨੂੰ ਜਾਰੀ ਰੱਖਣ ਲਈ ਇਸ ਦੀਆਂ ਕਈ ਟੀਕਾਕਰਨ ਸਾਈਟਾਂ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਵੀ ਕੰਮ ਕਰਨਗੀਆਂ। NHS ਇੰਗਲੈਂਡ ਨੇ ਕਿਹਾ ਕਿ ਇਸ ਦੀ "ਜਿੰਗਲ ਜੈਬ" ਮੁਹਿੰਮ ਪੂਰੇ ਹਫ਼ਤੇ ਦੌਰਾਨ ਸਥਾਨਕ ਸਾਈਟਾਂ ਜਿਵੇਂ ਕਿ ਟਾਊਨ ਹਾਲਾਂ ਅਤੇ ਫਾਰਮੇਸੀਆਂ 'ਤੇ ਕੋਵਿਡ ਟੀਕੇ ਲਗਾਏਗੀ। ਵਿਰੋਧੀ ਲੇਬਰ ਨੇਤਾ ਕੀਰ ਸਟਾਰਮਰ ਨੇ ਆਪਣੇ ਕ੍ਰਿਸਮਸ ਸੰਦੇਸ਼ ਵਿੱਚ ਫਰੰਟਲਾਈਨ ਵਰਕਰਾਂ ਦਾ ਧੰਨਵਾਦ ਕੀਤਾ।


author

Vandana

Content Editor

Related News