UK PM ਨੇ ਬੁਲਾਈ ਪੁਲਸ ਅਧਿਕਾਰੀਆਂ ਦੀ ਬੈਠਕ, ਹਿੰਸਕ ਪ੍ਰਦਰਸ਼ਨ ''ਚ 100 ਤੋਂ ਵੱਧ ਗ੍ਰਿਫ਼ਤਾਰੀਆਂ

Thursday, Aug 01, 2024 - 04:06 PM (IST)

UK PM ਨੇ ਬੁਲਾਈ ਪੁਲਸ ਅਧਿਕਾਰੀਆਂ ਦੀ ਬੈਠਕ, ਹਿੰਸਕ ਪ੍ਰਦਰਸ਼ਨ ''ਚ 100 ਤੋਂ ਵੱਧ ਗ੍ਰਿਫ਼ਤਾਰੀਆਂ

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਡਾਊਨਿੰਗ ਸਟ੍ਰੀਟ ਦੇ ਬਾਹਰ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਵੀਰਵਾਰ ਨੂੰ ਪੁਲਸ ਮੁਖੀਆਂ ਦੀ ਮੀਟਿੰਗ ਬੁਲਾਈ। ਦਰਅਸਲ ਹਾਲ ਹੀ ਵਿੱਚ ਉੱਤਰੀ-ਪੱਛਮੀ ਇੰਗਲੈਂਡ ਦੇ ਸਾਊਥਪੋਰਟ ਸ਼ਹਿਰ ਵਿੱਚ ਤਿੰਨ ਕੁੜੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੇ ਵਿਰੋਧ 'ਚ ਲੋਕਾਂ ਨੇ ਡਾਊਨਿੰਗ ਸਟ੍ਰੀਟ 'ਤੇ ਪ੍ਰਦਰਸ਼ਨ ਕੀਤਾ। ਪੁਲਸ ਨੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੈਟਰੋਪੋਲੀਟਨ ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਸ਼ਾਮ ਨੂੰ ਹਿੰਸਕ ਝੜਪ ਕੀਤੀ। ਐਮਰਜੈਂਸੀ ਕਰਮਚਾਰੀ 'ਤੇ ਹਮਲਾ ਕੀਤਾ। ਇਸ ਤੋਂ ਇਲਾਵਾ ਵਿਰੋਧ ਪ੍ਰਦਰਸ਼ਨ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਗਈ। ਕੁਝ ਪੁਲਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਡਾਊਨਿੰਗ ਸਟ੍ਰੀਟ ਤੋਂ ਇਲਾਵਾ ਸਾਊਥਪੋਰਟ ਅਤੇ ਹਾਰਲੇਪੂਲ, ਨਾਰਥ ਵੈਸਟ ਇੰਗਲੈਂਡ ਅਤੇ ਸਾਊਥ ਈਸਟ ਇੰਗਲੈਂਡ ਦੇ ਐਲਡਰਸ਼ੌਟ ਵਿੱਚ ਵੀ ਹਿੰਸਕ ਪ੍ਰਦਰਸ਼ਨ ਹੋਏ। ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਅਫਵਾਹ ਫੈਲ ਗਈ ਸੀ ਕਿ ਇਕ ਮੁਸਲਿਮ ਸ਼ਰਨਾਰਥੀ ਕਿਸ਼ਤੀ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਆਇਆ ਅਤੇ ਉਸ ਨੇ ਕੁੜੀਆਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ 'ਚ ਨਹੀਂ ਹੋ ਸਕਣਗੇ ਦਾਖਲ, ਬਾਰਡਰ ਪੁਲਸ ਅਲਰਟ

ਪੁਲਸ ਸੁਪਰਡੈਂਟ ਨੀਲ ਹੋਲੀਓਕ ਨੇ ਕਿਹਾ, ਸਾਊਥਪੋਰਟ 'ਚ ਇਸ ਦਰਦਨਾਕ ਘਟਨਾ ਤੋਂ ਬਾਅਦ ਲੋਕਾਂ 'ਚ ਭਾਰੀ ਗੁੱਸਾ ਹੈ। ਪਰ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੰਸਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ। ਇਹ ਵਿਰੋਧ ਅਫਵਾਹਾਂ ਤੋਂ ਪ੍ਰੇਰਿਤ ਸੀ। ਉਸਨੇ ਕਿਹਾ,“ਅਸੀਂ ਪ੍ਰਦਰਸ਼ਨਾਂ ਦੇ ਆਯੋਜਕਾਂ ਦੇ ਨਾਲ-ਨਾਲ ਸਥਾਨਕ ਭਾਈਚਾਰਕ ਸਮੂਹਾਂ, ਕਾਰੋਬਾਰੀਆਂ ਅਤੇ ਧਾਰਮਿਕ ਨੇਤਾਵਾਂ ਨਾਲ ਗੱਲ ਕਰ ਰਹੇ ਹਾਂ।” ਇਸ ਹਫਤੇ ਸਾਊਥਪੋਰਟ ਘਟਨਾ ਤੋਂ ਬਾਅਦ ਪ੍ਰਭਾਵਿਤ ਹੋਏ ਮੁਸਲਿਮ ਭਾਈਚਾਰੇ ਨਾਲ ਵੀ ਗੱਲ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ 'ਤੇ ਹਮਲੇ ਦਾ ਮਾਸਟਰਮਾਈਂਡ ਢੇਰ, ਹਮਾਸ ਕਮਾਂਡਰ ਮੁਹੰਮਦ ਡੇਫ ਦੇ ਮੌਤ ਦੀ ਪੁਸ਼ਟੀ

ਹਿੰਸਕ ਪ੍ਰਦਰਸ਼ਨਾਂ ਦੌਰਾਨ ਡਾਊਨਿੰਗ ਸਟ੍ਰੀਟ ਦੇ ਦਰਵਾਜ਼ੇ 'ਤੇ ਵੀ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ। ਇਸ ਤੋਂ ਇਲਾਵਾ ਭੀੜ 'ਚ ਮੌਜੂਦ ਕੁਝ ਲੋਕਾਂ ਨੇ ਕੈਨ ਅਤੇ ਕੱਚ ਦੀਆਂ ਬੋਤਲਾਂ ਵੀ ਸੁੱਟ ਦਿੱਤੀਆਂ। ਪ੍ਰਦਰਸ਼ਨਕਾਰੀਆਂ ਨੇ ਇੱਕ ਵਾੜ ਨੂੰ ਢਾਹਣ ਦੀ ਕੋਸ਼ਿਸ਼ ਵੀ ਕੀਤੀ ਜਦੋਂ ਉਨ੍ਹਾਂ ਦਾ ਦੰਗਾ ਵਿਰੋਧੀ ਪੁਲਿਸ ਨਾਲ ਮੁਕਾਬਲਾ ਹੋਇਆ। ਪ੍ਰਦਰਸ਼ਨਕਾਰੀਆਂ ਨੇ ‘ਸਾਡੇ ਬੱਚਿਆਂ ਨੂੰ ਬਚਾਓ’ ਅਤੇ ‘ਕਿਸ਼ਤੀਆਂ ਬੰਦ ਕਰੋ’ ਦੇ ਨਾਅਰੇ ਲਾਏ। ਹਾਰਟਲਪੂਲ ਅਤੇ ਐਲਡਰਸ਼ਾਟ ਵਿੱਚ ਵੀ ਇਸੇ ਤਰ੍ਹਾਂ ਦੇ ਹਿੰਸਕ ਪ੍ਰਦਰਸ਼ਨ ਹੋਏ ਅਤੇ ਉੱਥੇ ਕੁਝ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News