ਯੂਕੇ: ਪਲਿਮਥ ਗੋਲੀਕਾਂਡ ਦੇ ਹਮਲਾਵਰ ਸਮੇਤ ਮ੍ਰਿਤਕਾਂ ਦੇ ਨਾਮ ਤੇ ਤਸਵੀਰਾਂ ਜਨਤਕ

Saturday, Aug 14, 2021 - 04:39 PM (IST)

ਯੂਕੇ: ਪਲਿਮਥ ਗੋਲੀਕਾਂਡ ਦੇ ਹਮਲਾਵਰ ਸਮੇਤ ਮ੍ਰਿਤਕਾਂ ਦੇ ਨਾਮ ਤੇ ਤਸਵੀਰਾਂ ਜਨਤਕ

ਗਲਾਸਗੋ/ ਲੰਡਨ (ਮਨਦੀਪ ਸਿੰਘ ਖੁਰਮੀ)– ਯੂਕੇ ਦੇ ਪਲਿਮਥ ’ਚ ਵੀਰਵਾਰ ਨੂੰ ਇਕ ਸਿਰਫਿਰੇ ਵੱਲੋਂ ਸਮੂਹਿਕ ਗੋਲੀਬਾਰੀ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿਚ ਹਮਲਾਵਰ ਸਮੇਤ 6 ਲੋਕਾਂ ਦੀ ਮੌਤ ਹੋਈ ਸੀ। ਇਸ ਗੋਲੀਬਾਰੀ ਦੇ ਪੀੜਤਾਂ ’ਚ ਇਕ ਛੋਟੀ ਬੱਚੀ ਵੀ ਸ਼ਾਮਲ ਹੈ। ਮ੍ਰਿਤਕਾਂ ਦੇ ਨਾਮ ਅਤੇ ਤਸਵੀਰਾਂ ਬੰਦੂਕਧਾਰੀ ਹਮਲਾਵਰ ਸਮੇਤ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹਨ।

PunjabKesari

ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲਾਵਰ ਦਾ ਨਾਮ ਜੇਕ ਡੇਵਿਸਨ (22) ਹੈ, ਜਿਸਨੇ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੀ ਮਾਂ ਮੈਕਸਿਨ ਨੂੰ ਗੋਲੀ ਮਾਰੀ ਅਤੇ ਫਿਰ ਬਾਹਰ ਆ ਕੇ ਚਾਰ ਹੋਰ ਲੋਕਾਂ ਦੀ ਹੱਤਿਆ ਕਰਨ ਉਪਰੰਤ, ਫਿਰ ਆਪਣੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰੀ। ਇਸ ਹਮਲਾਵਰ ਨੇ ਕੀਹੈਮ ਦੇ ਸ਼ਾਂਤ ਰਿਹਾਇਸ਼ੀ ਇਲਾਕੇ ’ਚ ਪਹਿਲਾਂ ਤਿੰਨ ਸਾਲਾਂ ਦੀ ਬੱਚੀ ਸੋਫੀ ਮਾਰਟਿਨ ਅਤੇ ਉਸਦੇ ਪਿਤਾ ਲੀ ਮਾਰਟਿਨ (43) ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ 59 ਸਾਲਾ ਸਟੀਫਨ ਵਾਸ਼ਿੰਗਟਨ ਅਤੇ 66 ਸਾਲਾ ਕੇਟ ਸ਼ੇਫਰਡ ਨੂੰ ਗੋਲੀ ਮਾਰੀ। ਹਮਲੇ ਦੇ ਸਮੇਂ ਸਟੀਫਨ ਇਸ ਇਲਾਕੇ ’ਚ ਆਪਣੇ ਕੁੱਤੇ ਨੂੰ ਘੁੰਮਾ ਰਿਹਾ ਸੀ ਜਦਕਿ ਕੇਟ ਨੂੰ ਗੋਲੀ ਲੱਗਣ ਉਪਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿਚ ਉਸਦੀ ਮੌਤ ਹੋ ਗਈ। ਇਸ ਗੋਲੀਬਾਰੀ ’ਚ ਮਰਨ ਵਾਲੀ ਛੋਟੀ ਬੱਚੀ ਸੋਫੀ ਨੂੰ ਤਕਰੀਬਨ ਦੋ ਸਾਲ ਪਹਿਲਾਂ ਲੀ ਦੁਆਰਾ ਗੋਦ ਲਿਆ ਗਿਆ ਸੀ। 

PunjabKesari

ਅਧਿਕਾਰੀਆਂ ਅਨੁਸਾਰ ਇਸ ਕਤਲਕਾਂਡ ਦੇ ਦੋਸ਼ੀ ਡੇਵਿਸਨ ਦੀ ਮਾਂ ਨੇ ਇਸ ਕਤਲੇਆਮ ਤੋਂ ਕੁਝ ਮਹੀਨੇ ਪਹਿਲਾਂ ਉਸ ਦੀ ਮਾਨਸਿਕ ਸਿਹਤ ਲਈ ਮਦਦ ਮੰਗਣ ਦੀ ਬੇਨਤੀ ਕੀਤੀ ਸੀ। ਡੇਵਿਸਨ ਦਾ ਇਕ ਯੂਟਿਬ ਚੈਨਲ ਸੀ, ਜਿੱਥੇ ਉਸਨੇ ਔਰਤਾਂ ਦੁਆਰਾ ਨਕਾਰੇ ਜਾਣ ਅਤੇ ਆਪਣੇ ਬੰਦੂਕ ਦੇ ਪਿਆਰ ਬਾਰੇ ਗੱਲ ਕੀਤੀ ਸੀ। ਡੇਵਿਸਨ ਨੇ ਯੂਟਿਊਬ 'ਤੇ ਬੰਦੂਕਾਂ ਨਾਲ ਜੁੜੇ ਕਈ ਚੈਨਲਾਂ ਨੂੰ ਸਬਸਕਰਾਈਬ ਵੀ ਕੀਤਾ ਹੋਇਆ ਸੀ। ਇਸ ਕਤਲਕਾਂਡ ਦੇ ਸਬੰਧ ’ਚ ਪੁਲਿਸ ਵੱਲੋਂ ਜਾਂਚ ਜਾਰੀ ਹੈ।


author

Rakesh

Content Editor

Related News