ਯੂਕੇ: ਯੂਰੋ ਕੱਪ ਫਾਈਨਲ ਦੌਰਾਨ ਮਚੀ ਹਫੜਾ-ਦਫੜੀ ਲਈ ਲੋੜੀਂਦੇ 10 ਲੋਕਾਂ ਦੀਆਂ ਤਸਵੀਰਾਂ ਜਾਰੀ

07/18/2021 2:46:54 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਪੁਲਸ ਦੁਆਰਾ ਯੂਰੋ ਫੁੱਟਬਾਲ ਕੱਪ ਦੇ ਫਾਈਨਲ ਦੌਰਾਨ ਵੈਂਬਲੇ ਸਟੇਡੀਅਮ ਵਿੱਚ ਮਚੀ ਹਫੜਾ ਦਫੜੀ ਦੇ ਸਬੰਧ ਵਿੱਚ ਲੋੜੀਂਦੇ 10 ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਲੋਕਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਪੁਲਸ ਨੇ ਜਨਤਾ ਨੂੰ ਇਹਨਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਲਈ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਅਤੇ ਇਟਲੀ ਦਰਮਿਆਨ ਹੋਏ ਫੁੱਟਬਾਲ ਦੇ ਫਾਈਨਲ ਮੈਚ ਨੂੰ ਵੇਖਣ ਲਈ ਤਕਰੀਬਨ 2,500 ਦੇ ਕਰੀਬ ਲੋਕ ਬਿਨਾਂ ਟਿਕਟਾਂ ਦੇ ਵੈਂਬਲੇ ਸਟੇਡੀਅਮ ਵਿੱਚ ਦਾਖਲ ਹੋਏ ਸਨ, ਜਿਸ ਨਾਲ ਟਿਕਟ ਖਰੀਦ ਕੇ ਮੈਚ ਵੇਖਣ ਵਾਲੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। 

ਪੜ੍ਹੋ ਇਹ ਅਹਿਮ ਖਬਰ -   ਤੀਜੀਆਂ ਨਿਊਜ਼ੀਲੈਂਡ 'ਸਿੱਖ ਖੇਡਾਂ' ਦਾ ਹੋਇਆ ਐਲਾਨ, “27-28 ਨਵੰਬਰ” ਨੂੰ ਮੁੜ ਲੱਗਣਗੀਆਂ ਰੌਣਕਾਂ

ਮੈਚ ਦੌਰਾਨ ਬਿਨਾਂ ਟਿਕਟ ਲਏ ਲੋਕਾਂ ਵੱਲੋਂ ਹੋਰਨਾਂ ਨਾਲ ਧੱਕਾ ਮੁੱਕੀ ਕਰਨ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਸਨ। ਲੰਡਨ ਪੁਲਸ ਅਨੁਸਾਰ ਮੈਚ ਤੋਂ ਬਾਅਦ ਅਧਿਕਾਰੀਆਂ ਨੇ ਸੀ ਸੀ ਟੀ ਵੀ ਵੀਡੀਓਜ਼ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਅਤੇ ਹੋਰ ਦੋਸ਼ੀਆਂ ਦੀ ਪਛਾਣ ਲਈ ਯਤਨ ਜਾਰੀ ਹਨ। ਪੁਲਸ ਦੁਆਰਾ ਜਾਰੀ ਕੀਤੇ ਗਏ ਚਿੱਤਰਾਂ ਵਿਚਲੇ ਲੋਕਾਂ ਦੀ ਪਛਾਣ ਕਰਨ ਦੀ ਅਪੀਲ ਵੀ ਜਾਰੀ ਕੀਤੀ ਗਈ ਹੈ। ਵਿਭਾਗ ਅਨੁਸਾਰ ਇਸ ਹਫੜਾ ਦਫੜੀ ਦੇ ਜ਼ਿੰਮੇਵਾਰ ਲੋਕਾਂ ਨੂੰ ਨਤੀਜੇ ਭੁਗਤਣੇ ਪੈਣਗੇ।


Vandana

Content Editor

Related News