ਬ੍ਰਿਟੇਨ ਦੇ ਪੈਨਲ ਨੇ ਕਸ਼ਮੀਰ ਦੇ ਹਾਲਾਤ ''ਤੇ ਕੀਤੀ ਚਰਚਾ, ਭਾਰਤ ਪਾਕਿਸਤਾਨ ਨੂੰ ਕੀਤੀ ਅਪੀਲ

11/08/2019 2:22:47 PM

ਲੰਡਨ— ਬ੍ਰਿਟੇਨ 'ਚ ਡਿਪਲੋਮੈਟਿਕ ਮਾਮਲਿਆਂ ਦੇ ਮਾਹਰਾਂ ਨੇ ਕਿਹਾ ਕਿ ਕਸ਼ਮੀਰ 'ਚ ਤਣਾਅ ਘੱਟ ਕਰਨ 'ਚ ਅੰਤਰਰਾਸ਼ਟਰੀ ਭਾਈਚਾਰਾ ਭੂਮਿਕਾ ਨਿਭਾ ਸਕਦਾ ਹੈ ਤੇ ਉੱਤਰੀ ਆਇਰਲੈਂਡ ਸ਼ਾਂਤੀ ਪ੍ਰਕਿਰਿਆ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ 'ਗੁਡ ਫ੍ਰਾਈਡੇ ਸਮਝੌਤੇ' ਦੀ ਹੀ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਕਿਸੇ ਹੱਲ 'ਤੇ ਮਦਦ ਕਰ ਸਕਦੀ ਹੈ।

ਸੰਯੁਕਤ ਰਾਸ਼ਟਰ 'ਚ ਬ੍ਰਿਟੇਨ ਦੇ ਸਾਬਕਾ ਪ੍ਰਤੀਨਿਧ ਤੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀਆਂ ਡੇਵਿਡ ਕੈਮਰੂਨ ਤੇ ਥੇਰੇਸਾ ਮੇਅ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹਿ ਚੁੱਕੇ ਸਰ ਮਾਰਕ ਲਿਆਨ ਗ੍ਰਾਂਟ ਨੇ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਤੇ ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਵਿਚਾਲੇ 2001 'ਚ ਗੱਲਬਾਤ ਦੌਰਾਨ ਹੱਲ ਤਲਾਸ਼ਣ ਦੇ ਫੈਸ਼ਲੇ ਦਾ ਮੌਕਾ ਗੁਆ ਦੇਣ 'ਤੇ ਖੇਦ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉੱਤਰੀ ਆਇਰਲੈਂਡ ਗੁਡ ਫ੍ਰਾਈਡੇ ਸਮਝੌਤੇ ਦੀ ਤਰ੍ਹਾਂ ਸ਼ਾਂਤੀਪੂਰਨ ਹੱਲ ਲੱਭਿਆ ਜਾਣਾ ਚਾਹੀਦਾ ਹੈ, ਜਿਸ ਦੇ ਤਹਿਤ ਲੋਕਾਂ ਨੂੰ ਕਸ਼ਮੀਰ ਦੇ ਕਿ ਹਿੱਸੇ ਤੋਂ ਦੂਜੇ ਹਿੱਸੇ ਜਾਣ ਦੀ ਆਜ਼ਾਦੀ ਹੋਵੇ। ਰਣਨੀਤਿਕ ਸਲਾਹਕਾਰ ਸਮੂਹ ਸੀਟੀਡੀ ਐਡਵਾਇਜ਼ਰਸ ਵਲੋਂ ਕਸ਼ਮੀਰ ਸੰਕਟ ਦਾ ਬ੍ਰਿਟੇਨ ਨੂੰ ਨੁਕਸਾਨ: ਕੀ ਹੱਲ ਹੈ? ਸਿਰਲੇਖ ਦੇ ਤਹਿਤ ਵੀਰਵਾਰ ਨੂੰ ਆਯੋਜਿਤ ਇਕ ਪੈਨਲ ਚਰਚਾ 'ਚ ਭਾਰਤ, ਪਾਕਿਸਤਾਨ ਤੇ ਬ੍ਰਿਟੇਨ ਦੇ ਮਾਹਰਾਂ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਦੇ ਪਿੱਠਭੂਮੀ 'ਚ ਚਰਚਾ ਕੀਤੀ।

ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਸਾਬਕਾ ਪ੍ਰਤੀਨਿਧ ਮਲੀਹਾ ਲੋਧੀ ਨੇ ਕਿਹਾ ਕਿ ਕੋਈ ਵੀ ਖੇਤਰ 'ਚ ਹੋਰ ਤਣਾਅ ਵਧਦੇ ਨਹੀਂ ਦੇਖਣਾ ਚਾਹੁੰਦਾ। ਅਸੀਂ ਜ਼ਿਆਦਾ ਵੱਡੇ ਸੰਕਟ ਦੀ ਕਗਾਰ 'ਤੇ ਹਾਂ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਫਾਇਰ ਬ੍ਰਿਗੇਡ ਦੀ ਤਰ੍ਹਾਂ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ ਤੇ ਸ਼ਾਂਤੀਪੂਰਨ ਹੱਲ ਤਲਾਸ਼ਣ ਦੇ ਲਈ ਦਖਲ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਨਾਲ ਦੋ-ਪੱਖੀ ਗੱਲਬਾਤ ਲਈ ਤਿਆਰ ਹੈ ਪਰ ਗੱਲਬਾਤ ਦੌਰਾਨ ਅੜਿੱਕੇ ਦੇ ਰੂਪ 'ਚ ਆਈ.ਐੱਸ.ਆਈ. ਸਮਰਥਿਤ ਸਰਹੱਦ ਪਾਰ ਦੇ ਅੱਤਵਾਦ ਦਾ ਵਾਰ-ਵਾਰ ਜ਼ਿਕਰ ਕੀਤਾ ਗਿਆ।


Baljit Singh

Content Editor

Related News