ਬ੍ਰਿਟੇਨ ਪੜ੍ਹਨ ਗਏ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਮਿਲੇਗਾ ਪੋਸਟ ਸਟਡੀ 'ਵਰਕ ਵੀਜ਼ਾ'

Friday, Jul 02, 2021 - 10:46 AM (IST)

ਬ੍ਰਿਟੇਨ ਪੜ੍ਹਨ ਗਏ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਮਿਲੇਗਾ ਪੋਸਟ ਸਟਡੀ 'ਵਰਕ ਵੀਜ਼ਾ'

ਲੰਡਨ: ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਵੀਰਵਾਰ ਨੂੰ 1 ਜੁਲਾਈ 2021 ਨੂੰ ਰਸਮੀ ਰੂਪ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣਾ ਨਵਾਂ ਪੋਸਟ-ਸਟਡੀ ਵਰਕ ਵੀਜ਼ਾ ਰੂਟ ਖੋਲ੍ਹ ਦਿੱਤਾ ਹੈ। ਦੱਸ ਦੇਈਏ ਕਿ ਪੀ.ਐਸ.ਡਬਲਯੂ. ਜਾਂ ਗ੍ਰੈਜੂਏਟ ਰੂਟ ਵੀਜ਼ਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਦੇ ਬਾਅਦ 2 ਸਾਲ ਤੱਕ ਕੰਮ ਕਰਨ ਜਾਂ ਫਿਰ ਕੰਮ ਲੱਭਣ ਲਈ ਬ੍ਰਿਟੇਨ ਵਿਚ ਠਹਿਰਣ ਦੀ ਸੁਵਿਧਾ ਦਿੰਦਾ ਹੈ।

ਇਹ ਵੀ ਪੜ੍ਹੋ: ਬਿਨਾਂ ਦਿਲ ਦੇ 555 ਦਿਨ ਜਿਉਂਦਾ ਰਿਹਾ ਇਹ ਵਿਅਕਤੀ, ਇੰਝ ਹੋਇਆ ਮੁਮਕਿਨ

ਬ੍ਰਿਟੇਨ ਸਰਕਾਰ ਦੇ ਇਸ ਕਦਮ ਨਾਲ ਭਾਰਤ ਅਤੇ ਹੋਰ ਦੇਸ਼ਾਂ ਦੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਬ੍ਰਿਟੇਨ ਵਿਚ ਪੜ੍ਹਾਈ ਪੂਰੀ ਕਰਨ ਦੇ ਬਾਅਦ ਨੌਕਰੀ ਅਤੇ ਕੰਮਕਾਜੀ ਅਨੁਭਵ ਲਈ ਰਹਿਣ ਦਾ ਅਧਿਕਾਰ ਪ੍ਰਾਪਤ ਹੋਵੇਗਾ। ਇਸ ਦੀ ਜਾਣਕਾਰੀ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਖ਼ੁਦ ਟਵੀਟ ਕਰਕੇ ਦਿੱਤੀ ਹੈ। ਪਟੇਲ ਨੇ ਲਿਖਿਆ, ਗ੍ਰੈਜੂਏਟ ਇਮੀਗ੍ਰੇਸ਼ਨ ਰੂਟ ਹੁਣ ਖੁਲ੍ਹ ਗਿਆ ਹੈ। ਅਸੀਂ ਇੱਥੇ ਰਹਿਣ ਅਤੇ ਯੂ.ਕੇ. ਵਿਚ ਯੋਗਦਾਨ ਜਾਰੀ ਰੱਖਣ ਲਈ ਸਭ ਤੋਂ ਚੰਗੇ ਅਤੇ ਪ੍ਰਤਿਭਾਸ਼ਾਲੀ ਲੋਕਾਂ ਦੀ ਮਦਦ ਕਰ ਰਹੇ ਹਾਂ। ਇਹ ਇਕ ਹੋਰ ਉਦਾਹਰਣ ਹੈ ਕਿ ਕਿਵੇਂ ਸਾਡੀ ਨਵੀਂ ਅੰਕ-ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਪੂਰੇ ਦੇਸ਼ ਦੇ ਲਾਭ ਲਈ ਕੰਮ ਕਰੇਗੀ।

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ: ਭਾਰਤ ਤੇ ਪਾਕਿ ਸਮੇਤ ਇਨ੍ਹਾਂ ਦੇਸ਼ਾਂ ਦੀ ਯਾਤਰਾ ਨਹੀਂ ਕਰ ਸਕਣਗੇ UAE ਦੇ ਨਾਗਰਿਕ, ਲੱਗਾ ਟਰੈਵਲ ਬੈਨ

ਦੱਸ ਦੇਈਏ ਕਿ ਪ੍ਰੀਤੀ ਪਟੇਲ ਨੇ ਪਿਛਲੇ ਸਾਲ ਗ੍ਰੈਜੂਏਟ ਰੂਟ ਵੀਜ਼ਾ ਦੀ ਘੋਸ਼ਣ ਕੀਤੀ ਸੀ, ਜੋ ਹੁਣ ਇਸ ਹਫ਼ਤੇ ਤੋਂ ਅਰਜ਼ੀ ਲਈ ਖੁੱਲ੍ਹਿਆ ਹੈ ਅਤੇ ਇਸ ਨਾਲ ਭਾਰਤੀ ਵਿਦਿਆਰਥੀਆਂ ਨੂੰ ਵਿਸ਼ੇਸ਼ ਰੂਪ ਨਾਲ ਲਾਭ ਹੋਣ ਦੀ ਉਮੀਦ ਹੈ। ਪਟੇਲ ਨੇ ਇਕ ਬਿਆਨ ਵਿਚ ਕਿਹਾ, ‘ਯੂ.ਕੇ. ਸਰਕਾਰ ਦੀ ਅੰਕ-ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਤਹਿਤ, ਭਾਰਤ ਅਤੇ ਦੁਨੀਆਭਰ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਕੋਲ ਹੁਣ ਵਪਾਰ, ਵਿਗਿਆਨ, ਕਲਾ ਅਤੇ ਤਕਨਾਲੋਜੀ ਦੇ ਉਚ ਪੱਧਰ ’ਤੇ ਯੂ.ਕੇ. ਵਿਚ ਆਪਣਾ ਕਰੀਅਰ ਸ਼ੁਰੂ ਕਰਨ ਦਾ ਮੌਕਾ ਹੈ।’ ਪਟੇਲ ਨੇ ਇਹ ਵੀ ਕਿਹਾ ਕਿ 2020 ਵਿਚ ਯੂ.ਕੇ. ਵੱਲੋਂ 56,000 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਨੂੰ ਵਿਦਿਆਰਥੀ ਵੀਜ਼ਾ ਦਿੱਤਾ ਗਿਆ ਸੀ। ਇਕ ਵਾਰ ਉਹ ਸਾਡੇ ਸ਼ਾਨਦਾਰ ਵਿਦਿਅਕ ਸੰਸਥਾਨਾਂ ਵਿਚੋਂ ਇਕ ਤੋਂ ਯੋਗਤਾ ਪ੍ਰਾਪਤ ਕਰ ਲੈਂਦੇ ਹਨ ਤਾਂ ਇਹ ਨਵਾਂ ਵੀਜ਼ਾ ਉਨ੍ਹਾਂ ਨੂੰ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੀ ਆਜ਼ਾਦੀ ਦੇਵੇਗਾ।

ਇਹ ਵੀ ਪੜ੍ਹੋ: ਕੈਨੇਡਾ ’ਚ ਰਿਕਾਰਡ ਤੋੜ ਗਰਮੀ ਨਾਲ 486 ਤੇ ਅਮਰੀਕਾ ’ਚ ਹੁਣ ਤੱਕ 45 ਮੌਤਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News