ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ''ਤੇ ਚੁੱਕਿਆ ਸਵਾਲ

Tuesday, Sep 04, 2018 - 02:54 AM (IST)

ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ''ਤੇ ਚੁੱਕਿਆ ਸਵਾਲ

ਲੰਡਨ— ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਨੇ ਭਾਰਤ ਨੂੰ ਵਿੱਤੀ ਮਦਦ ਦੇਣ ਦੇ ਬ੍ਰਿਟੇਨ ਦੀ ਸਰਕਾਰ ਦੇ ਪ੍ਰੋਗਰਾਮ 'ਤੇ ਸਵਾਲ ਚੁੱਕਿਆ। ਵਿੱਤ ਸਾਲ 2019-20 ਲਈ ਇਹ ਵਿੱਤੀ ਮਦਦ 4.6 ਕਰੋੜ ਪੌਂਡ ਤੇ 2018-19 ਲਈ 5.2 ਕਰੋੜ ਪੌਂਡ ਦੀ ਹੈ। ਟੋਰੀ ਦੇ ਸੰਸਦ ਮੈਂਬਰ ਡੇਵਿਡ ਡੇਵਿਸ ਨੇ ਬ੍ਰਿਟੇਨ ਦੀ ਸਰਕਾਰ ਵੱਲੋਂ ਜੁਲਾਈ 'ਚ 'ਭਾਰਤ ਦੀ ਪਿੱਠਭੂਮੀ' ਜਾਰੀ ਕਰਨ ਤੋਂ ਬਾਅਦ ਕਿਹਾ ਕਿ  ਭਾਰਤ ਬ੍ਰਿਟੇਨ ਤੋਂ ਨਾ ਤਾਂ ਸਹਾਇਤਾ ਚਾਹੁੰਦਾ ਹੈ ਤੇ ਨਾ ਹੀ ਉਸ ਨੂੰ ਉਸ ਦੀ ਲੋੜ ਹੈ।


Related News