ਬੰਗਲਾਦੇਸ਼ ''ਚ ਹਿੰਦੂਆਂ ਦਾ ਕਤਲੇਆਮ; ਬ੍ਰਿਟਿਸ਼ ਸੰਸਦ ''ਚ ਗੂੰਜਿਆ ਮੁੱਦਾ, ਯੂਕੇ ਸਰਕਾਰ ਨੇ ਹਿੰਸਾ ਦੀ ਕੀਤੀ ਸਖ਼ਤ ਨਿੰਦਾ

Friday, Jan 16, 2026 - 05:49 PM (IST)

ਬੰਗਲਾਦੇਸ਼ ''ਚ ਹਿੰਦੂਆਂ ਦਾ ਕਤਲੇਆਮ; ਬ੍ਰਿਟਿਸ਼ ਸੰਸਦ ''ਚ ਗੂੰਜਿਆ ਮੁੱਦਾ, ਯੂਕੇ ਸਰਕਾਰ ਨੇ ਹਿੰਸਾ ਦੀ ਕੀਤੀ ਸਖ਼ਤ ਨਿੰਦਾ

ਲੰਡਨ : ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹੋ ਰਹੀ ਹਿੰਸਾ ਦਾ ਮੁੱਦਾ ਹੁਣ ਬ੍ਰਿਟੇਨ ਦੀ ਸੰਸਦ (ਹਾਊਸ ਆਫ ਕਾਮਨਜ਼) ਵਿੱਚ ਪਹੁੰਚ ਗਿਆ ਹੈ। ਬ੍ਰਿਟਿਸ਼ ਸਰਕਾਰ ਨੇ ਬੰਗਲਾਦੇਸ਼ ਵਿੱਚ ਹੋ ਰਹੀ ਹਰ ਤਰ੍ਹਾਂ ਦੀ ਹਿੰਸਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਉੱਥੇ ਸ਼ਾਂਤੀਪੂਰਨ ਤੇ ਭਰੋਸੇਯੋਗ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: 'ਇਸ ਵਾਰ ਗੋਲੀ ਸਿਰ ਦੇ ਆਰ-ਪਾਰ ਹੋਵੇਗੀ', ਟਰੰਪ ਨੂੰ ਇਰਾਨ ਦੀ ਸਿੱਧੀ ਧਮਕੀ

'ਸੜਕਾਂ 'ਤੇ ਸ਼ਰੇਆਮ ਹੋ ਰਹੇ ਹਨ ਹਿੰਦੂਆਂ ਦੇ ਕਤਲ' 

ਬ੍ਰਿਟਿਸ਼ ਹਿੰਦੂਆਂ ਲਈ ਬਣੇ ਸੰਸਦੀ ਸਮੂਹ (APPG) ਦੇ ਪ੍ਰਧਾਨ ਅਤੇ ਕੰਜਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਬੰਗਲਾਦੇਸ਼ ਦੀ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਸੰਸਦ ਵਿੱਚ ਦੱਸਿਆ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਦੀਆਂ ਹੱਤਿਆਵਾਂ ਅਤੇ ਉਨ੍ਹਾਂ ਦੇ ਮੰਦਿਰਾਂ ਤੇ ਘਰਾਂ ਨੂੰ ਸਾੜੇ ਜਾਣ ਦੀਆਂ ਖ਼ਬਰਾਂ ਨਾਲ ਉਹ ਬੇਹੱਦ ਹੈਰਾਨ ਹਨ। ਉਨ੍ਹਾਂ ਅੱਗੇ ਕਿਹਾ ਕਿ ਉੱਥੇ ਸੜਕਾਂ 'ਤੇ ਸ਼ਰੇਆਮ ਹਿੰਦੂਆਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਹਾਲਤ ਵੀ ਅਜਿਹੀ ਹੀ ਹੈ।

ਬੌਬ ਬਲੈਕਮੈਨ ਨੇ ਬੰਗਲਾਦੇਸ਼ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਦੀ ਨਿਰਪੱਖਤਾ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੀ ਪ੍ਰਮੁੱਖ ਸਿਆਸੀ ਪਾਰਟੀ 'ਅਵਾਮੀ ਲੀਗ', ਜਿਸ ਕੋਲ ਲਗਭਗ 30 ਫੀਸਦੀ ਲੋਕਾਂ ਦਾ ਸਮਰਥਨ ਹੈ, ਉਸ ਨੂੰ ਚੋਣਾਂ ਲੜਨ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਸਲਾਮੀ ਕੱਟੜਪੰਥੀ ਦੇਸ਼ ਦੇ ਸੰਵਿਧਾਨ ਨੂੰ ਹਮੇਸ਼ਾ ਲਈ ਬਦਲਣ ਵਾਸਤੇ ਇੱਕ ਜਨਮਤ ਸੰਗ੍ਰਹਿ (Referendum) ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਮੈਲਬੌਰਨ 'ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ 'ਤੇ ਜਾਨਲੇਵਾ ਹਮਲਾ: ਘਰ ਦੇ ਬਾਹਰ ਬੇਰਹਿਮੀ ਨਾਲ ਕੁੱਟਿਆ

ਬ੍ਰਿਟਿਸ਼ ਸਰਕਾਰ ਦਾ ਪੱਖ 

ਸੰਸਦ ਦੇ ਆਗੂ ਐਲਨ ਕੈਂਪਬੈਲ ਨੇ ਸਰਕਾਰ ਵੱਲੋਂ ਜਵਾਬ ਦਿੰਦਿਆਂ ਕਿਹਾ ਕਿ ਬ੍ਰਿਟੇਨ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਬੰਗਲਾਦੇਸ਼ ਦੀ ਅੰਤਰਿਮ ਸਰਕਾਰ (ਮੁਹੰਮਦ ਯੂਨਸ) ਦੇ ਸਾਹਮਣੇ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਮੁੱਦਾ ਲਗਾਤਾਰ ਉਠਾਉਂਦੇ ਰਹਿਣਗੇ। ਕੈਂਪਬੈਲ ਨੇ ਹਿੰਸਾ ਦੇ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਬਾਰੇ ਯੂਨਸ ਸਰਕਾਰ ਵੱਲੋਂ ਕੀਤੀ ਗਈ ਵਚਨਬੱਧਤਾ ਦਾ ਸਵਾਗਤ ਵੀ ਕੀਤਾ।

ਇਹ ਵੀ ਪੜ੍ਹੋ: ਦੇਰ ਰਾਤ ਸੁੱਤੇ ਪਿਆਂ ਦੇ ਅਚਨਾਕ ਹਿੱਲਣ ਲੱਗੇ ਮੰਜੇ ! 6.2 ਤੀਬਰਤਾ ਦੇ ਭੂਚਾਲ ਨਾਲ ਕੰਬੀ ਅਮਰੀਕਾ ਦੀ ਧਰਤੀ

ਪ੍ਰੀਤੀ ਪਟੇਲ ਨੇ ਵੀ ਲਿਖੀ ਸੀ ਚਿੱਠੀ 

ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਨੇਤਾ ਪ੍ਰੀਤੀ ਪਟੇਲ ਨੇ ਵੀ ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਯਵੇਟ ਕੂਪਰ ਨੂੰ ਚਿੱਠੀ ਲਿਖ ਕੇ ਬੰਗਲਾਦੇਸ਼ ਵਿੱਚ "ਹਿੰਸਾ ਵਿੱਚ ਹੋ ਰਹੇ ਵਾਧੇ" ਅਤੇ ਉੱਥੋਂ ਦੀ "ਬਹੁਤ ਹੀ ਚਿੰਤਾਜਨਕ" ਸਥਿਤੀ 'ਤੇ ਬ੍ਰਿਟੇਨ ਦੇ ਦਖਲ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ: ਤਾਰਿਆਂ ਦੀ ਛਾਂ ਹੇਠ ਮਨਾਓ ਹਨੀਮੂਨ! ਚੰਨ 'ਤੇ ਬਣ ਰਿਹੈ ਆਲੀਸ਼ਾਨ ਹੋਟਲ, ਜਾਣੋ ਇੱਕ ਰਾਤ ਦਾ ਕਿੰਨਾ ਹੋਵੇਗਾ ਕਿਰਾਇਆ?


author

cherry

Content Editor

Related News