ਕੋਰੋਨਾ ਮਗਰੋਂ UK ’ਚ ਇਕ ਹੋਰ ਵਾਇਰਸ ਦੀ ਦਸਤਕ, ਮਿਲੇ 'ਮੰਕੀਪਾਕਸ' ਦੇ ਮਾਮਲੇ, ਜਾਣੋ ਕੀ ਹਨ ਲੱਛਣ
Friday, Jun 11, 2021 - 04:19 PM (IST)
ਬ੍ਰਿਟੇਨ : ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਇਕ ਹੋਰ ਵਾਇਰਸ ਦੀ ਐਂਟਰੀ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਬ੍ਰਿਟੇਨ ਦੇ ਵੇਲਸ ਵਿਚ ਮੰਕੀਪਾਕਸ ਦੇ 2 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਦੇ ਖ਼ੌਫ਼ ਵਿਚ ਜੀਅ ਰਹੇ ਲੋਕਾਂ ਨੂੰ ਹੋਰ ਡਰਾ ਦਿੱਤਾ ਹੈ। ਪਬਲਿਕ ਹੈਲਥ ਵੇਲਸ ਨੇ ਕਿਹਾ ਕਿ ਜਿਨ੍ਹਾਂ 2 ਲੋਕਾਂ ਵਿਚ ਮੰਕੀਪਾਕਸ ਦੇ ਮਾਮਲਿਆਂ ਦੀ ਪਛਾਣ ਹੋਈ ਹੈ, ਉਹ ਦੋਵੇਂ ਇਕ ਹੀ ਘਰ ਵਿਚ ਰਹਿੰਦੇ ਹਨ। ਉਸ ਨੇ ਦੱਸਿਆ ਕਿ ਇਹ ਦੋਵੇਂ ਵਿਦੇਸ਼ ਵਿਚ ਇੰਫੈਕਟਡ ਹੋਏ। ਦੱਸ ਦੇਈਏ ਕਿ ਮੰਕੀਪਾਕਸ ਪੁਰਾਣਾ ਵਾਇਰਸ ਹੈ, ਜੋ ਜ਼ਿਆਦਾਤਰ ਅਫ਼ਰੀਕੀ ਦੇਸ਼ਾਂ ਵਿਚ ਪਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਇੰਫੈਕਟਡ ਲੋਕਾਂ ਨੂੰ ਇੰਗਲੈਂਡ ਵਿਚ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ, ਜਿਨ੍ਹਾਂ ਵਿਚੋਂ ਇਕ ਨੂੰ ਛੁੱਟੀ ਮਿਲ ਗਈ ਅਤੇ ਇਕ ਅਜੇ ਵੀ ਹਸਪਤਾਲ ਵਿਚ ਦਾਖ਼ਲ ਹੈ। ਪਬਲਿਕ ਹੈਲਥ ਇੰਗਲੈਂਡ ਵੀ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ। ਸਿਹਤ ਸੁਰੱਖਿਆ ਵਿਚ ਪਬਲਿਕ ਹੈਲਥ ਵੇਲਸ ਦੇ ਸਲਾਹਕਾਰ ਰਿਚਰਡ ਫਰਥ ਨੇ ਕਿਹਾ ਕਿ ਬ੍ਰਿਟੇਨ ਵਿਚ ਮੰਕੀਪਾਕਸ ਦੇ ਪੁਸ਼ਟੀ ਕੀਤੇ ਮਾਮਲੇ ਇਕ ਦੁਰਲਭ ਘਟਨਾ ਹਨ ਅਤੇ ਇਸ ਵਾਇਰਸ ਤੋਂ ਆਮ ਜਨਤਾ ਲਈ ਖ਼ਤਰਾ ਬਹੁਤ ਘੱਟ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪ੍ਰੀਖਣ ਕੀਤੇ ਗਏ ਪ੍ਰੋਟੋਕਾਲ ਅਤੇ ਪ੍ਰਕਿਰਿਆਵਾਂ ਦਾ ਪਾਲਣ ਕਰਦੇ ਹੋਏ ਬਹੁ-ਏਜੰਸੀ ਸਹਿਯੋਗੀਆਂ ਨਾਲ ਕੰਮ ਕੀਤਾ ਹੈ ਅਤੇ ਪੀੜਤਾਂ ਦੇ ਸਾਰੇ ਕਰੀਬੀ ਸੰਪਰਕਾਂ ਦੀ ਪਛਾਣ ਕੀਤੀ ਹੈ। ਅੱਗੇ ਇੰਫੈਕਸਨ ਫੈਲਣ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਚੀਨੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ
ਕੀ ਹੈ ਇਹ ਮੰਕੀਪਾਕਸ?
ਮੰਕੀਪਾਕਸ ਵਾਇਰਸ ਕਾਫ਼ੀ ਹੱਦ ਤੱਕ ਸਮਾਲਪਾਕਸ ਦੇ ਵਾਇਰਸ ਦੀ ਤਰ੍ਹਾਂ ਹੀ ਹੁੰਦਾ ਹੈ। ਹਾਲਾਂਕਿ ਇਹ ਬੀਮਾਰੀ ਖ਼ਤਰਨਾਕ ਨਹੀਂ ਹੁੰਦੀ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਇੰਫੈਕਸ਼ਨ ਦੀ ਸੰਭਾਵਨਾ ਘੱਟ ਹੈ। ਇਹ ਵਾਇਰਸ ਜ਼ਿਆਦਾਤਰ ਉਸ਼ਣਕੰਟੀਬੰਧੀ ਬਰਸਾਤੀ ਜੰਗਲਾਂ ਕੋਲ, ਮੱਧ ਅਤੇ ਪੱਛਮੀ ਅਫਰੀਕੀ ਦੇਸ਼ਾਂ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿਚ ਹੀ ਫ਼ੈਸਲਾ ਹੈ। ਇਸ ਮੰਕੀਪਾਕਸ ਵਾਇਰਸ ਦੇ 2 ਪ੍ਰਮੁੱਖ ਪ੍ਰਕਾਰ ਹਨ- ਪੱਛਮੀ ਅਫਰੀਕੀ ਅਤੇ ਮੱਧ ਅਫਰੀਕੀ।
ਇਹ ਵੀ ਪੜ੍ਹੋ: 14.4 ਖਰਬ ਡਾਲਰ ਦੀ ਅਰਥਵਿਵਸਥਾ ਨਾ ਡੁੱਬ ਜਾਵੇ, ਇਸ ਲਈ ਕੋਰੋਨਾ ਦੇ ਅੰਕੜੇ ਲੁਕੋ ਰਿਹੈ ਚੀਨ!
ਕੀ ਹਨ ਲੱਛਣ?
ਮੰਕੀਪਾਕਸ ਵਾਇਰਸ ਦੇ ਮਾਮਲੇ ਵਿਚ ਸ਼ੁਰੂਆਤ ਵਿਚ ਬੁਖ਼ਾਰ, ਸਿਰਦਰਦ, ਸੋਜ, ਲੱਕ ਦਰਦ, ਮਾਸਪੇਸ਼ੀਆਂ ਵਿਚ ਖ਼ਿਚਾਅ ਅਤੇ ਦਰਦ ਹੁੰਦੀ ਹੈ। ਇਸ ਵਿਚ ਵੀ ਚਿਕਨਪਾਕਸ ਦੀ ਤਰ੍ਹਾਂ ਹੀ ਦਾਣੇ ਹੁੰਦੇ ਹਨ। ਇਕ ਵਾਰ ਜਦੋਂ ਬੁਖ਼ਾਰ ਹੋ ਜਾਂਦਾ ਹੈ ਤਾਂ ਸਰੀਰ ਵਿਚ ਦਾਣੇ ਵਿਕਸਿਤ ਹੋਣ ਲੱਗਦੇ ਹਨ, ਜੋ ਅਕਸਰ ਚਿਹਰੇ ’ਤੇ ਸ਼ੁਰੂ ਹੁੰਦੇ ਹਨ ਅਤੇ ਫਿਰ ਸਰੀਰ ਦੇ ਹੋਰ ਹਿੱਸਿਆਂ ਵਿਚ ਫੈਲ ਜਾਂਦੇ ਹਨ। ਇਸ ਵਿਚ ਆਮ ਤੌਰ ’ਤੇ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਵਿਚ ਦਾਣੇ ਹੁੰਦੇ ਹਨ। ਇਹ ਮੰਕੀਪਾਕਸ ਵਾਇਰਸ 14 ਤੋਂ 21 ਦਿਨਾਂ ਤੱਕ ਰਹਿੰਦਾ ਹੈ।
ਇਹ ਵੀ ਪੜ੍ਹੋ: ਬੇਹੱਦ ਹੈਰਾਨੀਜਨਕ! ਔਰਤ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਰਿਕਾਰਡ
ਇਹ ਕਿੰਨਾ ਖ਼ਤਰਨਾਕ ਹੈ?
ਮੰਕੀਪਾਕਸ ਵਾਇਰਸ ਦੇ ਜ਼ਿਆਦਾਤਰ ਮਾਮਲੇ ਹਲਕੇ ਹੁੰਦੇ ਹਨ, ਕਦੇ-ਕਦੇ ਚੇਚਕ ਦੇ ਸਮਾਨ ਹੁੰਦੇ ਹਨ ਅਤੇ ਕੁੱਝ ਹੀ ਹਫ਼ਤਿਆਂ ਵਿਚ ਖ਼ੁਦ ਠੀਕ ਹੋ ਜਾਂਦੇ ਹਨ। ਹਾਲਾਂਕਿ ਮੰਕੀਪਾਕਸ ਕਦੇ-ਕਦੇ ਜ਼ਿਆਦਾ ਗੰਭੀਰ ਹੋ ਸਕਦਾ ਹੈ ਅਤੇ ਪੱਛਮੀ ਅਫਰੀਕਾ ਵਿਚ ਇਸ ਨਾਲ ਕਈ ਮੌਤਾਂ ਵੀ ਹੋਈਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।