ਯੂ. ਕੇ. : ਤਾਲਾਬੰਦੀ ਦੇ ਐਲਾਨ ਮਗਰੋਂ ਲੋਕ ਹਫੜਾ-ਦਫੜੀ ''ਚ ਕਰ ਰਹੇ ਖਰੀਦਦਾਰੀ

11/02/2020 10:05:08 PM

ਗਲਾਸਗੋ, ( ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਸੁਪਰ ਮਾਰਕੀਟਾਂ ਦੀਆਂ ਸੈਲਫਾਂ ਨੂੰ ਲੋਕ ਮੁੜ ਟੁੱਟ ਕੇ ਪੈ ਗਏ ਹਨ। ਇਕ ਵਾਰ ਫਿਰ ਟਾਇਲਟ ਰੋਲ ਖਰੀਦਣ ਲਈ ਖਾਲੀ ਕੀਤਾ ਜਾ ਰਿਹਾ ਹੈ ਕਿਉਂਕਿ ਦੂਜੀ ਰਾਸ਼ਟਰੀ ਤਾਲਾਬੰਦੀ ਸੰਬੰਧੀ ਘੋਸ਼ਣਾ ਹੋਣ 'ਤੇ ਖਰੀਦਦਾਰੀ ਦੀ ਲਹਿਰ ਵੀ ਸ਼ੁਰੂ ਹੋ ਗਈ ਹੈ। 

ਬੋਰਿਸ ਜੌਹਨਸਨ ਦੇ ਐਲਾਨ ਤੋਂ ਬਾਅਦ ਇੰਗਲੈਂਡ ਵੀਰਵਾਰ ਤੋਂ 2 ਦਸੰਬਰ ਤੱਕ ਇਕ ਮਹੀਨੇ ਦੇ ਲਾਕਡਾਊਨ ਵਿਚ ਦਾਖ਼ਲ ਹੋਵੇਗਾ ਅਤੇ ਇਸ ਤੋਂ ਪਹਿਲਾਂ ਲੋਕਾਂ ਨੂੰ ਸਟੋਰਾਂ ਦੇ ਬਾਹਰ ਕਤਾਰਾਂ ਵਿਚ ਵੇਖਿਆ ਗਿਆ ਹੈ। ਬੀਤੀ ਸਵੇਰ ਇਹ ਵੀ ਖੁਲਾਸਾ ਹੋਇਆ ਹੈ ਕਿ ਜੇ ਵਾਇਰਸ ਕਾਬੂ ਵਿਚ ਨਾ ਹੋਇਆ ਤਾਂ ਤਾਲਾਬੰਦੀ ਵਧਾਈ ਵੀ ਜਾ ਸਕਦੀ ਹੈ। ਜਦਕਿ ਸਰਦੀਆਂ ਵਿਚ 85,000 ਲੋਕਾਂ ਦਾ ਕੋਰੋਨਾ ਵਾਇਰਸ ਤੋਂ ਜਾਨ ਗਵਾਉਣ ਦਾ ਵੀ ਡਰ ਹੈ। ਤਾਲਾਬੰਦੀ ਦੇ ਲਾਗੂ ਹੋਣ ਤੋਂ ਪਹਿਲਾਂ ਦੇਸ਼ ਦੇ ਵੱਡੇ ਸੁਪਰਮਾਰਕੀਟਾਂ ਵਿਚ ਲੋਕ ਗੈਰ-ਜ਼ਰੂਰੀ ਵਸਤਾਂ ਖਰੀਦਣ ਲਈ ਵੀ ਸਵੇਰੇ 6 ਵਜੇ ਤੋਂ ਪਹਿਲਾਂ ਹੀ ਹਾਜ਼ਿਰ ਹੋ ਗਏ ਸਨ। 


Sanjeev

Content Editor

Related News