ਬ੍ਰਿਟੇਨ ਨੇ ਯੂਕ੍ਰੇਨੀ ਨਾਗਰਿਕਾਂ ਲਈ ਫੈਮਿਲੀ ਵੀਜ਼ਾ ਯੋਜਨਾ ਕੀਤੀ ਸ਼ੁਰੂ

03/05/2022 2:24:14 AM

ਲੰਡਨ-ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸਰਕਾਰ ਵੱਲੋਂ ਯੂਕ੍ਰੇਨੀ ਨਾਗਰਿਕਾਂ ਲਈ ਪਹਿਲਾਂ ਹੀ ਐਲਾਨੀ ਫੈਮਿਲੀ ਵੀਜ਼ਾ ਯੋਜਨਾ ਦੀ ਸ਼ੁੱਕਰਵਾਰ ਨੂੰ ਰਸਮੀ ਤੌਰ 'ਤੇ ਸ਼ੁਰੂ ਕਰ ਦਿੱਤੀ। ਇਸ ਯੋਜਨਾ ਤਹਿਤ ਯੂਕ੍ਰੇਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਅਤੇ ਬ੍ਰਿਟੇਨ 'ਚ ਸੈਟਲ ਹੋਏ ਯੂਕ੍ਰੇਨੀ ਨਾਗਰਿਕ ਰੂਸ ਨਾਲ ਸੰਘਰਸ਼ ਤੋਂ ਪ੍ਰਭਾਵਿਤ ਆਪਣੇ ਯੂਕ੍ਰੇਨੀ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਵੀਜ਼ਾ ਫੀਸ ਦੇ ਭੁਗਤਾਨ ਦੇ ਬ੍ਰਿਟੇਨ ਲਿਜਾ ਸਕਣਗੇ।

ਇਹ ਵੀ ਪੜ੍ਹੋ : ਦੱਖਣੀ ਕੋਰੀਆ ਦੇ ਜੰਗਲਾਂ 'ਚ ਲੱਗੀ ਅੱਗ, ਹਜ਼ਾਰਾਂ ਲੋਕ ਹੋਏ ਆਪਣੇ ਘਰ ਛੱਡਣ ਨੂੰ ਮਜਬੂਰ

ਭਾਰਤੀ ਮੂਲ ਦੀ ਪਟੇਲ ਨੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਯੂਕ੍ਰੇਨ ਨਾਲ ਲੱਗਦੀ ਸਰਹੱਦ 'ਤੇ ਸਥਿਤ ਪੂਰਬੀ ਪੋਲੈਂਡ ਦੇ ਮੇਡਯਕਾ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜੰਗ ਪ੍ਰਭਾਵਿਤ ਦੇਸ਼ ਨਾਲ ਗੁਆਂਢੀ ਦੇਸ਼ਾਂ 'ਚ ਭੱਜਣ ਵਾਲੇ ਯੂਕ੍ਰੇਨੀ ਨਾਗਰਿਕਾਂ ਲਈ ਵੀਜ਼ਾ ਸੇਵਾ ਦੇ ਵਿਸਤਾਰ ਦਾ ਐਲਾਨ ਵੀ ਕੀਤਾ। ਪਰਿਵਾਰ ਵੀਜ਼ਾ ਯੋਜਨਾ ਤਹਿਤ ਬ੍ਰਿਟੇਨ 'ਚ ਰਹਿ ਰਹੇ ਯੂਕ੍ਰੇਨੀ ਮੂਲ ਦੇ ਨਾਗਰਿਕਾਂ ਦੀ ਮਦਦ ਕਰਨ ਦੀ ਦਿਸ਼ਾ 'ਚ ਹਰ ਸੰਭਵ ਕਦਮ ਚੁੱਕੇਗੀ।

ਇਹ ਵੀ ਪੜ੍ਹੋ : ਨਾਰਵੇ ਦੇ PM ਜੋਨਾਸ ਨੇ ਪ੍ਰਮਾਣੂ ਪਲਾਂਟ 'ਤੇ ਹਮਲੇ ਨੂੰ ਕਿਹਾ 'ਪਾਗਲਪਣ'

ਉਨ੍ਹਾਂ ਨੇ ਕਿਹਾ ਕਿ ਮੈਂ ਯੂਕ੍ਰੇਨੀ ਸਰਕਾਰ ਅਤੇ ਗੁਆਂਢੀ ਦੇਸ਼ਾਂ ਨਾਲ ਚਰਚਾ ਤੋਂ ਬਾਅਦ ਯੂਕ੍ਰੇਨੀ ਪਰਿਵਾਰਾਂ ਲਈ ਵੀਜ਼ਾ ਯੋਜਨਾ ਵਿਕਸਿਤ ਕੀਤੀ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਇਸ ਨੂੰ ਕੁਝ ਹੀ ਦਿਨਾਂ 'ਚ ਲਾਂਚ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਯੂਕ੍ਰੇਨੀ ਨਾਗਰਿਕਾਂ ਨੂੰ ਜਲਦ ਸੁਰੱਖਿਅਤ ਰੂਪ ਨਾਲ ਮੁਫ਼ਤ 'ਚ ਬ੍ਰਿਟੇਨ ਆਉਣ ਦਾ ਮੌਕਾ ਮਿਲੇਗਾ, ਜਿਨ੍ਹਾਂ ਦੇ ਰਿਸ਼ਤੇਦਾਰ ਬ੍ਰਿਟੇਨ 'ਚ ਰਹਿੰਦੇ ਹਨ। ਪਟੇਲ ਨੇ ਕਿਹਾ ਕਿ ਬ੍ਰਿਟੇਨ ਯੂਕ੍ਰੇਨ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਉਹ ਉਨ੍ਹਾਂ ਨੂੰ ਹਰ ਸੰਭਵ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਨੂੰ ਵਚਨਬੱਧ ਹੈ। ਪਰਿਵਾਰ ਵੀਜ਼ਾ ਯੋਜਨਾ 'ਚ ਪਹਿਲੇ ਸਿਰਫ਼ ਜੀਵਨਸਾਥੀ ਅਤੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਇਸ ਦਾ ਵਿਸਤਾਰ ਮਾਤਾ-ਪਿਤਾ, ਦਾਦਾ-ਦਾਦੀ ਅਤੇ ਭਰਾ-ਭੈਣ ਲਈ ਵੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਰੱਖਿਆ ਸਪਲਾਈ ਕਰ ਰਿਹੈ ਜਾਪਾਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News