ਬ੍ਰਿਟੇਨ ਦੀ ਮਹਿੰਗਾਈ ਦਰ 40 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀ, ਖਾਣ ਵਾਲੇ ਸਾਮਾਨ ਦੀਆਂ ਕੀਮਤਾਂ ’ਚ ਉਛਾਲ ਦਾ ਅਸਰ

Wednesday, Jun 22, 2022 - 11:22 PM (IST)

ਨਵੀਂ ਦਿੱਲੀ (ਬਿਜ਼ਨੈੱਸ ਡੈਸਕ)–ਦੁਨੀਆ ਭਰ ਦੇ ਦੇਸ਼ਾਂ ’ਚ ਮਹਿੰਗਾਈ ਦੀ ਮਾਰ ’ਚ ਕੋਈ ਕਮੀ ਦੇਖਣ ਨੂੰ ਨਹੀਂ ਮਿਲ ਰਹੀ ਹੈ। ਗਰੀਬ ਦੇਸ਼ਾਂ ’ਤੇ ਪਹਿਲਾਂ ਤੋਂ ਹੀ ਦਬਾਅ ਹੈ, ਉੱਥੇ ਹੀ ਦੂਜੇ ਪਾਸੇ ਵਿਕਸਿਤ ਦੇਸ਼ਾਂ ’ਚ ਮਹਿੰਗਾਈ ਦਰ ਲਗਾਤਾਰ ਰਿਕਾਰਡ ਉੱਚੇ ਪੱਧਰਾਂ ’ਤੇ ਪਹੁੰਚ ਰਹੀ ਹੈ। ਅੱਜ ਜਾਰੀ ਹੋਏ ਅੰਕੜਿਆਂ ਮੁਤਾਬਕ ਬ੍ਰਿਟੇਨ ਦੀ ਮਹਿੰਗਾਈ ਦਰ 40 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਚੁੱਕੀ ਹੈ ਅਤੇ ਇਹ ਜੀ7 ਦੇਸ਼ਾਂ ’ਚ ਫਿਲਹਾਲ ਸਭ ਤੋਂ ਉੱਪਰਲੇ ਪੱਧਰਾਂ ’ਤੇ ਹੈ। ਅੰਕੜਿਆਂ ਮੁਤਾਬਕ ਬ੍ਰਿਟੇਨ ਦੀ ਮਹਿੰਗਾਈ ਦਰ ਸਾਲ ਉਛਾਲ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਦੇਖਣ ਨੂੰ ਮਿਲੀ। ਰਾਇਟਰਸ ਦੀ ਖਬਰ ਮੁਤਾਬਕ ਅਰਥਸ਼ਾਸਤਰੀ ਮੰਨ ਰਹੇ ਹਨ ਕਿ ਅੱਗੇ ਹਾਲਾਤ ਹੋਰ ਖਰਾਬ ਹੋ ਸਕਦੇ ਹਨ ਅਤੇ ਬ੍ਰਿਟੇਨ ਨੂੰ ਉੱਚੀ ਮਹਿੰਗਾਈ ਦਰ ਅਤੇ ਸੁਸਤ ਵਿਕਾਸ ਦਰ ਦੀ ਖਤਰਨਾਕ ਸਥਿਤੀ ’ਚੋਂ ਲੰਘਣਾ ਪੈ ਸਕਦਾ ਹੈ। ਉੱਥੇ ਹੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹਿੰਗਾਈ ਦਰ ਦਾ ਇਹ ਅੰਕੜਾ ਅਨੁਮਾਨਾਂ ਤੋਂ ਜ਼ਿਆਦਾ ਵੀ ਹੈ।

ਇਹ ਵੀ ਪੜ੍ਹੋ :ਨਾਨ-ਬੈਂਕ PPI ਨੂੰ ਝਟਕਾ, RBI ਨੇ ਕ੍ਰੈਡਿਟ ਸਹੂਲਤ ਰਾਹੀਂ ਪੈਸੇ ਲੋਡ ਕਰਨ ’ਤੇ ਲਗਾਈ ਰੋਕ

ਕਿੱਥੇ ਪਹੁੰਚੀ ਬ੍ਰਿਟੇਨ ਦੀ ਮਹਿੰਗਾਈ ਦਰ
ਜਾਰੀ ਹੋਏ ਅੰਕੜਿਆਂ ਮੁਤਾਬਕ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਬ੍ਰਿਟਿਸ਼ ਕੰਜਿਊਮਰ ਪ੍ਰਾਈਸ ਇਨਫਲੇਸ਼ਨ ਮਈ ਦੇ ਮਹੀਨੇ ’ਚ 9.1 ਫੀਸਦੀ ਦੇ ਪੱਧਰ ’ਤੇ ਪਹੁੰਚ ਗਈ ਹੈ। ਰਾਇਟਰਸ ਦੇ ਪੋਲ ’ਚ 9 ਫੀਸਦੀ ਦੀ ਮਹਿੰਗਾਈ ਦਰ ਦਾ ਅਨੁਮਾਨ ਦਿੱਤਾ ਗਿਆ ਸੀ। ਆਫਿਸ ਆਫ ਨੈਸ਼ਨਲ ਸਟੈਟਿਸਟਿਕਸ ਮੁਤਾਬਕ ਮਹਿੰਗਾਈ ਦਾ ਇਹ ਪੱਧਰ ਮਾਰਚ 1982 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।ਰਾਇਟਰਸ ਦੀ ਰਿਪੋਰਟ ’ਚ ਜਾਣਕਾਰਾਂ ਦੇ ਹਵਾਲੇ ਤੋਂ ਲਿਖਿਆ ਗਿਆ ਹੈ ਕਿ ਬ੍ਰੈਗਜ਼ਿਟ ਤੋਂ ਬਾਅਦ ਹਾਲਾਤ ਹੋਰ ਮੁਸ਼ਕਲ ਹੋ ਗਏ ਹਨ ਕਿਉਂਕਿ ਬ੍ਰਿਟੇਨ ਹੁਣ ਪਹਿਲਾਂ ਨਾਲੋਂ ਜ਼ਿਆਦਾ ਬੰਦ ਅਰਥਚਾਰਾ ਬਣ ਗਿਆ ਹੈ, ਜਿਸ ਨਾਲ ਉਤਪਾਦਕਤਾ ਅਤੇ ਆਮਦਨ ’ਤੇ ਬੁਰਾ ਅਸਰ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਵਿਕਸਿਤ ਦੇਸ਼ਾਂ ’ਚ ਬ੍ਰਿਟੇਨ ਦੀ ਮਹਿੰਗਾਈ ਦਰ ਸਭ ਤੋਂ ਉੱਪਰਲੇ ਪੱਧਰਾਂ ’ਤੇ ਹੈ। ਅਮਰੀਕਾ, ਫ੍ਰਾਂਸ, ਜਰਮਨੀ ਅਤੇ ਇਟਲੀ ਦੀ ਮਈ ’ਚ ਮਹਿੰਗਾਈ ਦਰ ਇਸ ਪੱਧਰ ਤਂ ਹੇਠਾਂ ਹੀ ਹੈ। ਜਾਪਾਨ ਅਤੇ ਕੈਨੇਡਾ ਨੂੰ ਆਪਣੇ ਮਈ ਦੇ ਅੰਕੜੇ ਜਾਰੀ ਕਰਨੇ ਹਨ। ਹਾਲਾਂਕਿ ਜਾਣਕਾਰ ਮੰਨਦੇ ਹਨ ਕਿ ਇਨ੍ਹਾਂ ਦੇਸ਼ਾਂ ਦੇ ਮਹਿੰਗਾਈ ਦੇ ਅੰਕੜੇ ਬ੍ਰਿਟੇਨ ਦੀ ਮਹਿੰਗਾਈ ਦਰ ਤੋਂ ਕਾਫੀ ਹੇਠਾਂ ਰਹਿਣਗੇ।

ਇਹ ਵੀ ਪੜ੍ਹੋ : ਭਾਰਤੀ ਫੌਜ ਮੁਖੀ ਅਗਸਤ 'ਚ ਨੇਪਾਲ ਯਾਤਰਾ 'ਤੇ ਜਾਣਗੇ

ਬ੍ਰਿਟੇਨ ਲਈ ਹੋਰ ਵਧਣਗੀਆਂ ਮੁਸ਼ਕਲਾਂ
ਬੈਂਕ ਆਫ ਇੰਗਲੈਂਡ ਨੇ ਪਿਛਲੇ ਹਫਤੇ ਹੀ ਅਨੁਮਾਨ ਦਿੱਤਾ ਸੀ ਕਿ ਆਉਣ ਵਾਲੇ ਸਮੇਂ ’ਚ ਮਹਿੰਗਾਈ ਦਰ 9 ਫੀਸਦੀ ਤੋਂ ਉੱਪਰ ਹੀ ਰਹੇਗੀ। ਕੇਂਦਰੀ ਬੈਂਕ ਮੁਤਾਬਕ ਅਕਤੂਬਰ ’ਚ ਇਹ 11 ਫੀਸਦੀ ਦੇ ਰਿਕਾਰਡ ਪੱਧਰਾਂ ਤੋਂ ਉੱਪਰ ਪਹੁੰਚ ਸਕਦੀ ਹੈ। ਜਦੋਂ ਬਿਜਲੀ ਬਿੱਲ ਦੀਆਂ ਦਰਾਂ ’ਚ ਬੜ੍ਹਤ ਦੇਖਣ ਨੂੰ ਮਿਲੇਗੀ। ਅਨੁਮਾਨ ਹੈ ਕਿ ਇਸ ਤੋਂ ਬਾਅਦ ਮਹਿੰਗਾਈ ਦਰਾਂ ’ਚ ਨਰਮੀ ਦਾ ਅਨੁਮਾਨ ਹੈ। ਮਈ ਦੇ ਮਹੀਨੇ ’ਚ ਖਾਣ-ਪੀਣ ਦੀਆਂ ਦਰਾਂ ’ਚ ਬੜ੍ਹਤ ਦੇਖਣ ਨੂੰ ਮਿਲੀ ਹੈ। ਖਾਣੇ ਅਤੇ ਨਾਨ ਅਲਕੋਹਲਿਕ ਡ੍ਰਿੰਕਸ ਦੀ ਮਹਿੰਗਾਈ ਦਰ 8.7 ਫੀਸਦੀ ਰਹੀ ਹੈ ਅਤੇ ਕੁੱਲ ਮਹਿੰਗਾਈ ਦਰ ਨੂੰ ਵਧਾਉਣ ’ਚ ਇਸ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ।

ਇਹ ਵੀ ਪੜ੍ਹੋ :ਸਵਾਈਨ ਫਲੂ ਕਾਰਨ ਭਾਜਪਾ ਆਗੂ ਦੀ ਹੋਈ ਮੌਤ, ਇਸ ਸਾਲ ਦਾ ਪਹਿਲਾ ਡੈੱਥ ਕੇਸ ਆਇਆ ਸਾਹਮਣੇ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News