ਯੂ. ਕੇ. : ਆਰਵੈਨ ਤੂਫ਼ਾਨ ਨੇ 3 ਲੋਕਾਂ ਦੀ ਲਈ ਜਾਨ, ਹਜ਼ਾਰਾਂ ਘਰ ਬਿਜਲੀ ਸਪਲਾਈ ਤੋਂ ਹੋਏ ਵਾਂਝੇ

Sunday, Nov 28, 2021 - 04:12 PM (IST)

ਯੂ. ਕੇ. : ਆਰਵੈਨ ਤੂਫ਼ਾਨ ਨੇ 3 ਲੋਕਾਂ ਦੀ ਲਈ ਜਾਨ, ਹਜ਼ਾਰਾਂ ਘਰ ਬਿਜਲੀ ਸਪਲਾਈ ਤੋਂ ਹੋਏ ਵਾਂਝੇ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਬਰਤਾਨੀਆ ’ਚ ਆਰਵੈਨ ਤੂਫ਼ਾਨ ਨੇ ਕਹਿਰ ਮਚਾਇਆ ਹੋਇਆ ਹੈ। 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਤੇ ਹੱਡ-ਚੀਰਵੀਂ ਠੰਡ ਆਪਣਾ ਅਸਰ ਦਿਖਾ ਰਹੀ ਹੈ। ਇਮਾਰਤਾਂ ਦੇ ਨੁਕਸਾਨੇ ਜਾਣ ਦੀਆਂ ਮੰਦਭਾਗੀਆਂ ਖ਼ਬਰਾਂ ਆ ਰਹੀਆਂ ਹਨ। ਉੱਤਰੀ ਆਇਰਲੈਂਡ ’ਚ ਇਕ ਹੈੱਡਟੀਚਰ ਦੀ ਕਾਰ ਉੱਪਰ ਦਰੱਖਤ ਡਿੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਇਸੇ ਤਰ੍ਹਾਂ ਹੀ ਕੰਬਰੀਆ ਖੇਤਰ ’ਚ ਵੀ ਲੈਨਕਾਸਟਰ ਦੇ ਇਕ ਵਿਅਕਤੀ ਦੀ ਵੀ ਦਰੱਖਤ ਦੀ ਲਪੇਟ ’ਚ ਆਉਣ ਕਾਰਨ ਜਾਨ ਚਲੀ ਗਈ।

PunjabKesari

ਤੀਜੇ ਵਿਅਕਤੀ ਦੀ ਮੌਤ ਐਬਰਡੀਨਸ਼ਾਇਰ ’ਚ ਹੋਈ ਹੈ, ਜਿਥੇ ਉਸ ਦੀ ਕਾਰ ਦਰੱਖਤ ਨਾਲ ਟਕਰਾ ਗਈ ਸੀ। ਇਸ ਤੂਫ਼ਾਨ ਨਾਲ ਦੇਸ਼ ਭਰ ’ਚ ਬਿਜਲਈ ਸਪਲਾਈ ਵੀ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਈ ਹੈ। ਇਕੱਲੇ ਸਕਾਟਲੈਂਡ ਦੇ ਹੀ ਐਬਰਡੀਨਸ਼ਾਇਰ, ਐਂਗਸ, ਪਰਥਸ਼ਾਇਰ ਤੇ ਮੋਰੇ ਕੋਸਟ ਦੇ ਲੱਗਭਗ 80,000 ਘਰ ਬਿਜਲੀ ਤੋਂ ਸੱਖਣੇ ਹੋਏ ਦੱਸੇ ਜਾਂਦੇ ਹਨ। ਵੇਲਜ਼ ’ਚ ਵੀ ਲੱਗਭਗ 13000 ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀ ਖ਼ਬਰ ਹੈ। ਮੌਸਮ ਵਿਭਾਗ ਨੇ ਆਮ ਲੋਕਾਂ ਨੂੰ ਲੰਮੇ ਤੇ ਬੇਲੋੜੇ ਸਫ਼ਰ ਨਾ ਕਰਨ ਦੀ ਤਾਕੀਦ ਕੀਤੀ ਹੈ।

PunjabKesari


author

Manoj

Content Editor

Related News