ਬ੍ਰਿਟੇਨ : ਅਗਸਤ ਮਹੀਨੇ ਲੱਗਦੀ ਹੈ ਖਾਸ ''ਹੌਰਸ ਰੇਸ'', ਸਿਰਫ ਔਰਤਾਂ ਲੈਂਦੀਆਂ ਨੇ ਹਿੱਸਾ

07/29/2019 12:47:26 PM

ਲੰਡਨ— ਬ੍ਰਿਟੇਨ 'ਚ ਵੀਰਵਾਰ ਭਾਵ ਇਕ ਅਗਸਤ ਤੋਂ 'ਮੈਗਨੋਲੀਆ ਕੱਪ ਹੌਰਸ ਰੇਸ' ਦਾ ਆਗਾਜ਼ ਹੋ ਰਿਹਾ ਹੈ। ਇਹ ਰੇਸ ਹਰ ਸਾਲ ਇਕ ਅਗਸਤ ਨੂੰ ਹੁੰਦੀ ਹੈ। ਇਸ ਦੀ ਸ਼ੁਰੂਆਤ 2012 'ਚ ਹੋਈ ਸੀ, ਭਾਵ ਇਸ ਵਾਰ ਸੱਤਵਾਂ ਐਡੀਸ਼ਨ ਹੈ। ਇਸ ਰੇਸ 'ਚ ਸਿਰਫ ਔਰਤਾਂ ਹਿੱਸਾ ਲੈਂਦੀਆਂ ਹਨ ਅਤੇ ਇਸ ਤੋਂ ਇਕੱਠੇ ਹੋਣ ਵਾਲੇ ਪੈਸਿਆਂ ਨੂੰ ਦੁਨੀਆ ਭਰ ਦੀਆਂ ਔਰਤਾਂ ਦੀ ਮਦਦ ਲਈ ਦਾਨ ਕਰ ਦਿੱਤਾ ਜਾਂਦਾ ਹੈ।

ਇਸ ਵਾਰ ਤਕਰੀਬਨ 20 ਕਰੋੜ ਰੁਪਏ ਇਕੱਠੇ ਕੀਤੇ ਜਾਣ ਦੀ ਉਮੀਦ ਹੈ। ਇਸ ਕਿਸਮ ਦੀ ਇਹ ਇਕਲੌਤੀ ਰੇਸ ਹੈ। ਜਦ ਪਹਿਲੀ ਵਾਰ ਇਹ ਰੇਸ ਹੋਈ ਤਾਂ 10 ਹਜ਼ਾਰ ਲੋਕ ਇਸ ਨੂੰ ਦੇਖਣ ਆਏ ਸਨ ਤੇ ਇਸ ਵਾਰ 30 ਹਜ਼ਾਰ ਲੋਕਾਂ ਦੇ ਪੁੱਜਣ ਦੀ ਉਮੀਦ ਹੈ। ਰੇਸ ਦੀ ਲੋਕ ਪ੍ਰਿਯਤਾ ਦਾ ਅਸਰ ਹੈ ਕਿ ਹੌਰਸ ਰੇਸ ਨੂੰ ਬ੍ਰਿਟੇਨ ਦੇ 'ਲੇਡੀਜ਼ ਡੇਅ ਇਵੈਂਟ' ਦਾ ਨਾਂ ਮਿਲਿਆ ਹੈ। ਇਸ 'ਚ 11 ਔਰਤਾਂ ਹਿੱਸਾ ਲੈਂਦੀਆਂ ਹਨ, ਜਿਨ੍ਹਾਂ 'ਚੋਂ ਕੋਈ ਵੀ ਪ੍ਰੋਫੈਸ਼ਨਲ ਰੈਡੀਓ ਜੋਕੀ ਨਹੀਂ ਹੁੰਦੀ ਭਾਵ ਕੋਈ ਐਂਕਰ, ਪੱਤਰਕਾਰ, ਜਾਂ ਇੰਜੀਨੀਅਰਿੰਗ ਸਟੂਡੈਂਟ ਕੋਈ ਵੀ ਹੋ ਸਕਦੀ ਹੈ। ਸਾਰੀਆਂ ਸ਼ੌਂਕ ਦੇ ਤੌਰ 'ਤੇ ਇਸ 'ਚ ਹਿੱਸਾ ਲੈਂਦੀਆਂ ਹਨ।

ਇਸ ਵਾਰ ਜਾਰਜੀਆ ਕੋਨੋਲੀ ਇਸ ਰੇਸ ਦੀ ਅੰਬੈਸਡਰ ਹੈ, ਜੋ ਬ੍ਰਿਟੇਨ ਦੇ ਉੱਚ ਵਿਕਟੋਰੀਆ ਰੇਸਿੰਗ ਕਲੱਬ ਦੀ ਪੁਰਾਣੀ ਮੈਂਬਰ ਹੈ।


Related News