ਬ੍ਰਿਟੇਨ 'ਚ ਭਾਰਤੀ ਪੇਸ਼ੇਵਰਾਂ ਦੀ ਸੰਖਿਆ ਸਭ ਤੋਂ ਵੱਧ: ਰਿਪੋਰਟ

Tuesday, Oct 15, 2024 - 11:15 AM (IST)

ਬ੍ਰਿਟੇਨ 'ਚ ਭਾਰਤੀ ਪੇਸ਼ੇਵਰਾਂ ਦੀ ਸੰਖਿਆ ਸਭ ਤੋਂ ਵੱਧ: ਰਿਪੋਰਟ

ਲੰਡਨ (ਏਜੰਸੀ) : ਬ੍ਰਿਟੇਨ ਵਿਚ ਸਭ ਤੋਂ ਵੱਧ ਪੇਸ਼ੇਵਰ ਕਾਮਿਆਂ ਵਾਲਾ ਨਸਲੀ ਸਮੂਹ ਭਾਰਤੀ ਹੈ ਅਤੇ ਜਨਤਕ ਨੀਤੀ ਦੇ ਉਦੇਸ਼ਾਂ ਲਈ ਸਾਰੇ ਨਸਲੀ ਘੱਟ-ਗਿਣਤੀਆਂ ਨੂੰ ਇਕ ਸਮੂਹ ਦੇ ਰੂਪ ਵਿਚ ਮੰਨਣਾ ਹੁਣ ਦੇਸ਼ ਵਿਚ ਅਰਥਹੀਣ ਹੋ ਗਿਆ ਹੈ। ਸੋਮਵਾਰ ਨੂੰ ਇਕ ਨਵੇਂ ਥਿੰਕ-ਟੈਂਕ ਦੇ ਵਿਸ਼ਲੇਸ਼ਣ ’ਚ ਇਹ ਸਿੱਟਾ ਕੱਢਿਆ ਗਿਆ।

 

ਇਹ ਵੀ ਪੜ੍ਹੋ: ਵੱਖਵਾਦੀ ਪੰਨੂ ਮਾਮਲਾ: ਭਾਰਤੀ ਜਾਂਚ ਕਮੇਟੀ ਅੱਜ ਜਾਵੇਗੀ ਅਮਰੀਕਾ

ਪਾਲਿਸੀ ਐਕਸਚੇਂਜ ਵੱਲੋਂ ਪ੍ਰਕਾਸ਼ਿਤ ‘ਆਧੁਨਿਕ ਬ੍ਰਿਟੇਨ ਦਾ ਇਕ ਪੋਰਟਰੇਟ : ਨਸਲ ਅਤੇ ਧਰਮ’ ਦੇਸ਼ ਵਿਚ ਵੱਖ-ਵੱਖ ਨਸਲੀ ਸਮੂਹਾਂ ਦੀ ਜਨਸੰਖਿਆ, ਵਿਦਿਅਕ, ਸਿਹਤ ਅਤੇ ਆਰਥਿਕ ਸਥਿਤੀ ਦੀ ਡੂੰਘਾਈ ਨਾਲ ਜਾਂਚ ਨੂੰ ਦਰਸਾਉਂਦਾ ਹੈ। ਰਿਪੋਰਟ ਵਿੱਚ ਸਰਕਾਰ ਦੀ ਅਗਵਾਈ ਵਾਲੀ ਇਕ ਨਵੀਂ ਰਾਸ਼ਟਰੀ ਏਕੀਕਰਨ ਰਣਨੀਤੀ ਦੀ ਮੰਗ ਕੀਤੀ ਗਈ ਹੈ, ਜਿਸ ਵਿਚ ਯੂਕੇ ਵਿੱਚ ਬੱਚਿਆਂ ਨੂੰ ਸਮਾਵੇਸ਼ੀ ਤਰੀਕੇ ਨਾਲ ਆਪਣੀ ਰਾਸ਼ਟਰੀ ਵਿਰਾਸਤ 'ਤੇ ਮਾਣ ਕਰਨਾ ਸਿਖਾਇਆ ਜਾਏ, ਜੋ ਦੇਸ਼ ਦੇ ਇਤਿਹਾਸ ਅਤੇ ਪਰੰਪਰਾਵਾਂ ਨੂੰ ਦਰਸਾਏ।

ਇਹ ਵੀ ਪੜ੍ਹੋ: ਸਹਿਯੋਗੀ ਦੇਸ਼ਾਂ ਨਾਲ ਸਾਂਝੀ ਕੀਤੀ ਗਈ ਕੈਨੇਡੀਅਨ ਨਾਗਰਿਕ ਦੇ ਕਤਲ ਸਬੰਧੀ ਜਾਣਕਾਰੀ : ਟਰੂਡੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News