ਬ੍ਰਿਟੇਨ ਦੀ ਸਰਕਾਰ ਨੇ ਕ੍ਰਿਸਮਸ ਤੋਂ ਪਹਿਲਾਂ ਨਵੀਆਂ ਪਾਬੰਦੀਆਂ ਲਾਉਣ ਤੋਂ ਕੀਤਾ ਇਨਕਾਰ

Thursday, Dec 23, 2021 - 10:39 PM (IST)

ਲੰਡਨ-ਬ੍ਰਿਟੇਨ ਦੀ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਕ੍ਰਿਸਮਸ ਤੱਕ ਕੋਵਿਡ-19 ਨਾਲ ਜੁੜੀਆਂ ਨਵੀਆਂ ਪਾਬੰਦੀਆਂ ਨਹੀਂ ਲਾਏਗੀ ਅਤੇ ਓਮੀਕ੍ਰੋਨ ਵੇਰੀਐਂਟ ਦੀ ਗੰਭੀਰਤਾ 'ਤੇ ਸ਼ੁਰੂਆਤੀ ਅਧਿਐਨਾਂ ਨੂੰ ਉਤਾਸ਼ਾਹਜਨਕ ਦੱਸਿਆ। ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੀ ਤੁਲਨਾ 'ਚ ਓਮੀਕ੍ਰੋਨ ਨਾਲ ਇਨਫੈਕਟਿਡ ਹੋਣ 'ਤੇ ਹਸਪਤਾਲ 'ਚ ਦਾਖਲ ਹੋਣ ਦੀ ਘੱਟ ਸੰਭਾਵਨਾ ਹੈ ਜੋ ਕਿ ਇਕ ਉਤਸ਼ਾਹਜਨਕ ਖ਼ਬਰ ਹੈ।

ਇਹ ਵੀ ਪੜ੍ਹੋ :ਪੁਤਿਨ ਨੇ ਪੱਛਮ ਨੂੰ ਸੁਰੱਖਿਆ ਗਾਰੰਟੀ ਦੇਣ ਲਈ ਜਲਦ ਕਦਮ ਚੁੱਕਣ ਦੀ ਕੀਤੀ ਅਪੀਲ

ਪਰ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇਹ ਬਹੁਤ ਸਪੱਸ਼ਟ ਨਹੀਂ ਹੈ ਕਿ ਇਹ ਖ਼ਤਰਾ ਕਿੰਨਾ ਘਟਿਆ ਹੈ। ਬ੍ਰਿਟਿਸ਼ ਸਿਹਤ ਸੁਰੱਖਿਆ ਏਜੰਸੀ ਵੀਰਵਾਰ ਦੇਰ ਸ਼ਾਮ ਓਮੀਕ੍ਰੋਨ 'ਤੇ ਨਵੇਂ ਅੰਕੜੇ ਪ੍ਰਕਾਸ਼ਿਤ ਕਰਨ ਵਾਲੀ ਹੈ। ਇਹ ਇੰਪੀਰੀਅਲ ਕਾਲਜ ਲੰਡਨ ਅਤੇ ਸਕਾਟਿਸ਼ ਖੋਜਕਰਤਾਵਾਂ ਦੇ ਅਧਿਐਨ 'ਤੇ ਆਧਾਰਿਤ ਹੈ। ਇਨ੍ਹਾਂ ਦੋ ਅਧਿਐਨਾਂ 'ਚ ਇਹ ਪਾਇਆ ਗਿਆ ਹੈ ਕਿ ਓਮੀਕ੍ਰੋਨ ਨਾਲ ਇਨਫੈਕਟਿਡ ਮਰੀਜ਼ਾਂ ਦੇ ਹਸਪਤਾਲ 'ਚ ਦਾਖਲ ਹੋਣ ਦੀ ਲੋੜ ਡੈਲਟਾ ਵੇਰੀਐਂਟ ਦੇ ਮਰੀਜ਼ਾਂ ਦੀ ਤੁਲਨਾ 'ਚ 20 ਤੋਂ 68 ਫੀਸਦੀ ਦਰਮਿਆਨ ਹੈ। ਦੱਖਣੀ ਅਫਰੀਕਾ ਦੇ ਅੰਕੜਿਆਂ 'ਚ ਵੀ ਇਹ ਪਾਇਆ ਗਿਆ ਹੈ ਕਿ ਓਮੀਕ੍ਰੋਨ ਉਹ ਕਾਫੀ ਹਲਕੀ ਬੀਮਾਰੀ ਵਾਲਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਤੇ ਗ੍ਰਹਿ ਮੰਤਰੀ ਰਾਸ਼ਟਰੀ ਸੁਰੱਖਿਆ ਮਾਮਲਿਆਂ 'ਤੇ ਬੰਦ ਕਰਨ ਸਿਆਸਤ : ਚੁੱਘ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News