ਯੂਕੇ ਸਰਕਾਰ ਨੇ ਭਾਰੀ ਵਾਹਨਾਂ ਦੀ ਡਰਾਈਵਰ ਟੈਸਟਿੰਗ ਪ੍ਰਕਿਰਿਆ ''ਚ ਕੀਤਾ ਛੋਟਾ

Thursday, Sep 09, 2021 - 02:29 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਮਹਾਮਾਰੀ ਅਤੇ ਬ੍ਰੈਗਜ਼ਿਟ ਦੇ ਪ੍ਰਭਾਵ ਕਰਕੇ ਸਪਲਾਈ ਕਾਰੋਬਾਰ ਵਿੱਚ ਭਾਰੀ ਵਾਹਨਾਂ ਦੇ ਡਰਾਈਵਰਾਂ ਦੀ ਘਾਟ ਪੈਦਾ ਹੋ ਗਈ ਹੈ। ਇਸ ਘਾਟ ਕਾਰਨ ਬਰਤਾਨੀਆ ਦੇ ਜ਼ਿਆਦਾਤਰ ਕਾਰੋਬਾਰ ਵਸਤੂਆਂ ਦੀ ਢੋਆ ਢੁਆਈ ਲਈ ਜੱਦੋਜਹਿਦ ਕਰ ਰਹੇ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਐੱਚ ਜੀ ਵੀ ਡਰਾਈਵਰ ਟੈਸਟਿੰਗ ਪ੍ਰਕਿਰਿਆ ਨੂੰ ਛੋਟਾ ਕੀਤਾ ਜਾਵੇਗਾ, ਜਿਸ ਲਈ ਯੋਜਨਾਵਾਂ ਦੀ ਘੋਸ਼ਣਾ ਵੀਰਵਾਰ ਨੂੰ ਕੀਤੀ ਜਾ ਸਕਦੀ ਹੈ। ਟੈਸਟ ਪ੍ਰਕਿਰਿਆ ਨੂੰ ਛੋਟਾ ਕਰਕੇ ਘੱਟ ਸਮੇਂ ਵਿੱਚ ਡਰਾਈਵਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ -ਲੰਡਨ: 11 ਸਾਲਾ ਆਰਵ ਮਹਿਤਾ ਦਾ ਆਈਕਿਊ ਹੈ ਅਲਬਰਟ ਆਇਨਸਟਾਈਨ ਨਾਲੋਂ ਜ਼ਿਆਦਾ

ਇਹ ਮੰਨਿਆ ਜਾਂਦਾ ਹੈ ਕਿ ਨਵੀਂ ਯੋਜਨਾ ਵਿੱਚ ਕਲਾਸ ਸੀ ਟੈਸਟ ਅਤੇ ਵੱਡੇ ਵਾਹਨਾਂ ਲਈ ਕਲਾਸ ਈ ਟੈਸਟ ਨੂੰ ਇੱਕ ਹੀ ਟੈਸਟ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜਦਕਿ ਮੌਜੂਦਾ ਸਮੇਂ ਇਹਨਾਂ ਦੋਵੇਂ ਟੈਸਟਾਂ ਦੇ ਵਿੱਚ ਆਮ ਤੌਰ ਤੇ 2-3 ਹਫ਼ਤੇ ਦੀ ਘੱਟੋ ਘੱਟ ਮਿਆਦ ਹੁੰਦੀ ਹੈ। ਨਵੀਆਂ ਯੋਜਨਾਵਾਂ ਅਧੀਨ ਪ੍ਰਤੀ ਹਫਤੇ 3,000 ਨਵੇਂ ਡਰਾਈਵਰਾਂ ਦਾ ਟੈਸਟ ਕੀਤਾ ਜਾ ਸਕਦਾ ਹੈ ਪਰ ਰੋਡ ਹੌਲਜ ਐਸੋਸੀਏਸ਼ਨ ਅਨੁਸਾਰ ਉਦਯੋਗ ਇੱਕ ਹਫ਼ਤੇ ਵਿੱਚ 600 ਡਰਾਈਵਰ ਗੁਆ ਰਿਹਾ ਹੈ ਅਤੇ 90,000 ਡਰਾਈਵਰਾਂ ਦੀ ਘਾਟ ਦੇ ਨਾਲ, ਇਸ ਫਰਕ ਨੂੰ ਖ਼ਤਮ ਕਰਨ ਵਿੱਚ ਲਗਭਗ ਦੋ ਸਾਲ ਲੱਗ ਸਕਦੇ ਹਨ। ਬ੍ਰੈਗਜ਼ਿਟ ਅਤੇ ਮਹਾਮਾਰੀ ਤੋਂ ਪਹਿਲਾਂ ਹੀ ਲਗਭਗ 60,000 ਡਰਾਈਵਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ।


Vandana

Content Editor

Related News