ਯੂ.ਕੇ ਸਰਕਾਰ ਨੇ ਤਾਲਾਬੰਦੀ ''ਚ ਦਿੱਤੀ ਹੋਰ ਢਿੱਲ
Monday, Aug 17, 2020 - 02:25 PM (IST)
ਲੰਡਨ (ਰਾਜਵੀਰ ਸਮਰਾ): ਯੂ.ਕੇ ਸਰਕਾਰ ਨੇ ਤਾਲਾਬੰਦੀ ਨਿਯਮਾਂ ਵਿਚ ਹੋਰ ਢਿੱਲ ਦੇ ਦਿੱਤੀ ਹੈ। ਜਦਕਿ ਇਸ ਤੋਂ ਪਹਿਲਾਂ 1 ਅਗਸਤ ਨੂੰ ਜਾਰੀ ਹੋਣ ਵਾਲੀਆਂ ਇਨ੍ਹਾਂ ਛੋਟਾਂ ਨੂੰ ਕੋਵਿਡ-19 ਦੇ ਮਾਮਲੇ ਵਧਣ ਕਾਰਨ ਮੁਲਤਵੀ ਕਰਨ ਦੇ ਨਾਲ-ਨਾਲ ਕੁਝ ਨਿਯਮਾਂ ਨੂੰ ਮੁੜ ਲਾਗੂ ਕਰ ਦਿੱਤਾ ਗਿਆ ਸੀ। ਨਵੀਆਂ ਛੋਟਾਂ ਤਹਿਤ ਵਿਆਹ ਸਮਾਗਮਾਂ 'ਚ ਮੁੜ 30 ਮਹਿਮਾਨਾਂ ਨੂੰ ਖੁੱਲ੍ਹ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਬੈਠ ਕੇ ਖਾਣਾ ਖਾਣ ਦੀ ਵੀ ਛੋਟ ਹੋਵੇਗੀ।
ਅੰਦਰਲੇ ਥੇਟਰ, ਸੰਗੀਤ ਅਤੇ ਹੋਰ ਪੇਸ਼ਕਾਰੀਆਂ ਲਈ ਸਮਾਜਿਕ ਦੂਰੀ ਰੱਖਦਿਆਂ ਖੁੱਲ੍ਹ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਨੇ ਹੋਰ ਕਈ ਢਿੱਲਾਂ ਦਿੱਤੀਆਂ ਹਨ। ਫਰਾਂਸ 'ਚ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫਰਾਂਸ, ਨੀਦਰਲੈਂਡ, ਮੌਨੱਕੋ, ਮਾਲਟਾ, ਤੁਰਕਸ, ਅਰੂਬਾ ਆਦਿ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਲਈ ਇਕਾਂਤਵਾਸ 'ਚ ਰਹਿਣਾ ਲਾਜ਼ਮੀ ਕਰ ਦਿੱਤਾ ਹੈ। ਸਰਕਾਰ ਦੇ ਇਸ ਨਵੇਂ ਫ਼ਰਮਾਨ ਤੋਂ ਬਾਅਦ ਛੁੱਟੀਆਂ ਕੱਟਣ ਗਏ ਯਾਤਰੀ ਵੱਡੀ ਗਿਣਤੀ 'ਚ ਵਾਪਸ ਪਰਤਣ ਲੱਗੇ ਹਨ। ਦੱਸਣਯੋਗ ਹੈ ਕਿ ਇਕੱਲੇ ਫਰਾਂਸ 'ਚ ਹੀ 1 ਲੱਖ 60 ਹਜ਼ਾਰ ਯਾਤਰੀ ਛੁੱਟੀਆਂ ਕੱਟਣ ਗਏ ਹੋਏ ਹਨ।
ਪੜ੍ਹੋ ਇਹ ਅਹਿਮ ਖਬਰ- ਲਾਪਤਾ ਗੁੰਮਸ਼ੁਦਗੀ ਵਿਰੁੱਧ ਲੰਡਨ 'ਚ ਸਿੰਧੀ ਬਲੋਚ ਫੋਰਮ ਕਰੇਗੀ ਵਿਰੋਧ ਪ੍ਰਦਰਸ਼ਨ
ਸਕਾਟਲੈਂਡ 'ਚ ਪੰਜ ਮਹੀਨਿਆਂ ਬਾਅਦ 12 ਅਗਸਤ ਨੂੰ ਸਕੂਲ ਖੁੱਲ੍ਹੇ ਅਤੇ ਪਹਿਲੇ ਹਫ਼ਤੇ ਹੀ ਪੰਜ ਕੋਰੋਨਾ ਵਾਇਰਸ ਕੇਸ ਆ ਗਏ। ਲਨਾਰਕਸ਼ਾਇਰ ਕਾਉਂਟੀ ਦੇ ਕਸਬੇ ਕੋਟਬਿ੍ਜ ਦੇ ਸਕੂਲ ਸੈਂਟ ਐਾਬਰੋਜ ਹਾਈ ਸਕੂਲ ਦੇ ਤਿੰਨ ਵਿਦਿਆਰਥੀ ਅਤੇ ਸੈਂਟ ਐਾਡਰਿਊ ਹਾਈ ਸਕੂਲ ਦਾ ਇਕ ਵਿਦਿਆਰਥੀ ਅਤੇ ਇਕ ਸਕੂਲ ਦੇ ਸਟਾਫ਼ ਦਾ ਮੈਂਬਰ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਲਨਾਰਕਸ਼ਾਇਰ ਦੇ ਸਿਹਤ ਸੇਵਾਵਾਂ ਦੇ ਬੁਲਾਰੇ ਨੇ ਕਿਹਾ ਕਿ ਮਰੀਜ਼ਾਂ 'ਚ ਕੋਰੋਨਾ ਦੇ ਮੁੱਢਲੇ ਲੱਛਣ ਹਨ ਅਤੇ ਉਨ੍ਹਾਂ ਦੇ ਆਸ-ਪਾਸ ਦੇ ਹੋਰ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਨੂੰ ਸਕੂਲ ਭੇਜਣ 'ਤੇ ਚਿੰਤਾ ਜ਼ਾਹਿਰ ਕੀਤੀ ਹੈ ਪਰ ਸਰਕਾਰ ਨੇ ਭਰੋਸਾ ਜਤਾਇਆ ਕਿ ਸਥਿਤੀ ਕਾਬੂ ਹੇਠ ਹੈ।