ਵੱਡੀ ਖ਼ਬਰ! ਬ੍ਰੈਗਜ਼ਿਟ ਟ੍ਰੇੇ਼ਡ ਡੀਲ 'ਤੇ ਬ੍ਰਿਟੇਨ ਤੇ ਯੂਰਪੀ ਸੰਘ ਵਿਚਕਾਰ ਬਣੀ ਸਹਿਮਤੀ
Thursday, Dec 24, 2020 - 10:16 PM (IST)
ਲੰਡਨ- ਬ੍ਰਿਟੇਨ ਤੇ ਯੂਰਪੀ ਸੰਘ ਵਿਚਕਾਰ ਬ੍ਰੈਗਜ਼ਿਟ ਟਰੇਡ ਡੀਲ 'ਤੇ ਸਹਿਮਤੀ ਬਣ ਗਈ ਹੈ, ਜਿਸ ਤੋਂ ਬਾਅਦ ਬ੍ਰਿਟੇਨ ਹੁਣ ਯੂਰਪ ਦੇ ਸਿੰਗਲ ਬਾਜ਼ਾਰ ਦਾ ਹਿੱਸਾ ਨਹੀਂ ਰਹੇਗਾ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਯੂਰਪੀ ਸੰਘ ਨਾਲ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਅਸੀਂ ਆਪਣੇ ਪੈਸੇ, ਸਰਹੱਦ, ਕਾਨੂੰਨਾਂ, ਵਪਾਰ ਅਤੇ ਮੱਛੀ ਫੜਨ ਦੇ ਜਲ ਖੇਤਰ ਨੂੰ ਵਾਪਸ ਲੈ ਲਿਆ ਹੈ।
ਬ੍ਰਿਟਿਸ਼ ਪੀ. ਐੱਮ. ਦੇ ਦਫ਼ਤਰ ਨੇ ਕਿਹਾ ਕਿ ਅਸੀਂ ਪਹਿਲੇ ਮੁਕਤ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ, ਜੋ ਜ਼ੀਰੋ ਟੈਰਿਫ ਤੇ ਜ਼ੀਰੋ ਕੋਟਾ 'ਤੇ ਆਧਾਰਿਤ ਹੈ। ਇਹ ਕਦੇ ਵੀ ਈ. ਯੂ. ਨਾਲ ਰਹਿੰਦੇ ਹੋਏ ਹਾਸਲ ਨਹੀਂ ਕੀਤਾ ਜਾ ਸਕਦਾ ਸੀ।
ਗੌਰਤਲਬ ਹੈ ਕਿ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦਾ ਇਕ ਸਾਲ ਪੂਰਾ ਹੋਣ ਤੋਂ ਇਕ ਹਫਤੇ ਪਹਿਲਾਂ ਹੀ ਇਹ ਡੀਲ ਪੂਰੀ ਹੋਈ ਹੈ, ਇਸ ਨਾਲ ਇਹ ਤੈਅ ਹੋ ਗਿਆ ਕਿ ਬ੍ਰਿਟੇਨ ਹੁਣ ਯੂਰਪੀ ਸੰਘ ਦੇ ਆਰਥਿਕ ਢਾਂਚੇ ਦਾ ਹਿੱਸਾ ਨਹੀਂ ਹੋਵੇਗਾ। ਹਾਲਾਂਕਿ ਯੂਰਪੀ ਸੰਘ ਅਤੇ ਬ੍ਰਿਟੇਨ ਵਿਚਕਾਰ ਭਵਿੱਖ ਵਿਚ ਕਿਸ ਤਰ੍ਹਾਂ ਦੇ ਰਿਸ਼ਤੇ ਹੋਣਗੇ, ਇਹ ਮਾਮਲਾ ਹੁਣ ਵੀ ਅਣਸੁਲਝਿਆ ਹੈ। 31 ਦਸੰਬਰ ਨੂੰ ਵਪਾਰ ਸਮਝੌਤਾ ਹੋਣ ਦੀ ਅੰਤਿਮ ਮੁਹਲਤ ਖ਼ਤਮ ਹੋ ਰਹੀ ਸੀ।
ਬ੍ਰੈਗਜ਼ਿਟ ਦੀ ਜ਼ਰੂਰਤ ਕਿਉਂ ਪਈ?
ਬ੍ਰਿਟੇਨ ਦੀ ਯੂਰਪੀ ਸੰਘ ਵਿਚ ਕਦੇ ਚੱਲੀ ਹੀ ਨਹੀਂ। ਇਸ ਦੇ ਉਲਟ ਬ੍ਰਿਟੇਨ ਦੇ ਲੋਕਾਂ ਦੀ ਜ਼ਿੰਦਗੀ 'ਤੇ ਈ. ਯੂ. ਕੰਟਰੋਲ ਜ਼ਿਆਦਾ ਰਿਹਾ ਹੈ। ਵਪਾਰ ਲਈ ਬ੍ਰਿਟੇਨ ਤੇ ਈ. ਯੂ. ਦੀਆਂ ਕਈ ਸ਼ਰਤਾਂ ਸਨ। ਬ੍ਰਿਟੇਨ ਦੇ ਰਾਜਨੀਤਕ ਦਲਾਂ ਨੂੰ ਲੱਗਦਾ ਰਿਹਾ ਹੈ ਕਿ ਅਰਬਾਂ ਪੌਂਡ ਸਲਾਨਾ ਫੀਸ ਦੇਣ ਤੋਂ ਬਾਅਦ ਵੀ ਬ੍ਰਿਟੇਨ ਨੂੰ ਇਸ ਤੋਂ ਬਹੁਤਾ ਫਾਇਦਾ ਨਹੀਂ ਹੋਇਆ। ਇਸ ਲਈ ਬ੍ਰੈਗਜ਼ਿਟ ਦੀ ਮੰਗ ਉੱਠੀ ਸੀ।