ਬ੍ਰਿਟੇਨ ਦੀਆਂ ਆਮ ਚੋਣਾਂ 'ਚ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ

12/13/2019 3:04:38 PM

ਲੰਡਨ (ਭਾਸ਼ਾ): ਬ੍ਰਿਟੇਨ ਵਿਚ ਕੰਜ਼ਰਵੇਟਿਵ ਅਤੇ ਲੇਬਰ ਪਾਰਟੀਆਂ ਦੇ ਭਾਰਤੀਆਂ ਮੂਲ ਦੇ ਉਮੀਦਵਾਰਾਂ ਨੇ ਸ਼ੁੱਕਰਵਾਰ ਨੂੰ ਆਮ ਚੋਣਾਂ ਦੇ ਨਤੀਜੇ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਕੁਝ ਨਵੇਂ ਚਿਹਰਿਆਂ ਦੇ ਨਾਲ ਕਰੀਬ 12 ਸਾਂਸਦਾਂ ਨੇ ਆਪਣੀਆਂ-ਆਪਣੀਆਂ ਸੀਟਾਂ ਬਰਕਰਾਰ ਰੱਖੀਆਂ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਚੋਣਾਂ ਵਿਚ ਜਿੱਤ ਦਰਜ ਕਰਦਿਆਂ ਨਵੇਂ ਸਾਲ ਵਿਚ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਵੱਖ ਕਰਨ ਦਾ ਰਸਤਾ ਆਸਾਨ ਕਰ ਦਿੱਤਾ ਹੈ।

ਇਹਨਾਂ ਭਾਰਤੀਆਂ ਨੇ ਦਰਜ ਕੀਤੀ ਜਿੱਤ

PunjabKesari

- ਸਾਬਕਾ ਸੰਸਦ ਦੇ ਭਾਰਤੀ ਮੂਲ ਦੇ ਸਾਰੇ ਸਾਂਸਦਾਂ ਨੇ ਆਪਣੀਆਂ ਸੀਟਾਂ 'ਤੇ ਸਫਲਤਾਪੂਰਵਕ ਕਬਜ਼ਾ ਬਰਕਰਾਰ ਰੱਖਿਆ। ਉੱਥੇ ਕੰਜ਼ਰਵੇਟਿਵ ਪਾਰਟੀ ਲਈ ਗਗਨ ਮਹਿੰਦਰਾ ਅਤੇ ਕਲੇਅਰ ਕੋਟੀਨਹੋ ਅਤੇ ਲੇਬਰ ਪਾਰਟੀ ਦੇ ਨਵੇਂਦਰੁ ਮਿਸ਼ਰਾ ਪਹਿਲੀ ਵਾਰ ਸਾਂਸਦ ਬਣੇ। ਗੋਵਾ ਮੂਲ ਦੀ ਕੋਟੀਨਹੋ ਨੇ 35,624 ਵੋਟਾਂ ਦੇ ਨਾਲ ਸੁਰੇ ਈਸਟ ਸੀਟ 'ਤੇ ਜਿੱਤ ਦਰਜ ਕੀਤੀ। ਮਹਿੰਦਰਾ ਨੇ ਹਰਟਫੋਰਡਸ਼ਾਇਰ ਸਾਊਥ ਵੈਸਟ ਸੀਟ 'ਤੇ ਜਿੱਤ ਦਰਜ ਕੀਤੀ।

PunjabKesari

- ਆਸਾਨ ਜਿੱਤ ਦੇ ਨਾਲ ਹਾਊਸ਼ ਆਫ ਕਾਮਨਜ਼ ਵਿਚ ਪਰਤਣ ਵਾਲੇ ਭਾਰਤੀ ਮੂਲ ਦੇ ਸਾਂਸਦਾਂ ਵਿਚ ਬ੍ਰਿਟੇਨ ਦੀ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਸ਼ਾਮਲ ਰਹੀ। ਉਹਨਾਂ ਦੇ ਜਾਨਸਨ ਦੇ ਨਵੀਂ ਕੈਬਨਿਟ ਵਿਚ ਵੀ ਜਗ੍ਹਾ ਬਣਨ ਦੀ ਆਸ ਹੈ। ਪਟੇਲ ਨੇ ਐਸੇਕਸ ਵਿਚ ਵਿਦਹਾਮ ਸੀਟ ਤੋਂ ਜਿੱਤ ਹਾਸਲ ਕੀਤੀ। ਉਹਨਾਂ ਨੇ ਕਿਹਾ,''ਅਸੀਂ ਤਰਜੀਹਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ ਅਤੇ ਸਾਡੀ ਤਰਜੀਹ ਬ੍ਰੈਗਜ਼ਿਟ ਹੈ। ਸਮਝੌਤਾ ਤਿਆਰ ਹੈ ਅਤੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ।''

- ਉੱਥੇ ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਾਕ ਅਤੇ ਸਾਬਕਾ ਅੰਤਰਰਾਸ਼ਟਰੀ ਵਿਕਾਸ ਮੰਤਰੀ ਆਲੋਕ ਸ਼ਰਮਾ ਨੇ ਵੀ ਜਿੱਤ ਹਾਸਲ ਕੀਤੀ। 

- ਸ਼ੈਲੇਸ਼ ਵਾਰਾ ਨੌਰਥ ਵੈਸਟ ਕੈਮਬ੍ਰਿਜਸ਼ਾਇਰ ਤੋਂ ਜਿੱਤੇ ਅਤੇ ਗੋਵਾ ਮੂਲ ਦੀ ਸੁਏਲਾ ਬ੍ਰੇਵਰਮੈਨ ਨੇ ਫੇਅਰਹਾਮ ਤੋਂ ਜਿੱਤ ਦਰਜ ਕੀਤੀ। ਬ੍ਰੈਗਜ਼ਿਟ ਸਮਰਥਕ ਸਾਂਸਦ ਬ੍ਰੇਵਰਮੈਨ ਨੇ ਆਪਣੇ ਹਲਕੇ ਦੀ ਟੀਮ ਦਾ ਧੰਨਵਾਦ ਕੀਤਾ।

-  ਵਿਰੋਧੀ ਲੇਬਰ ਪਾਰਟੀ ਲਈ ਇਹ ਨਤੀਜੇ ਬਹੁਤ ਨਿਰਾਸ਼ਾਜਨਕ ਰਹੇ ਪਰ ਪਿਛਲੀ ਸੰਸਦ ਦੇ ਉਸ ਦੇ ਭਾਰਤੀ ਮੂਲ ਦੇ ਸਾਰੇ ਸਾਂਸਦ ਜਿੱਤ ਗਏ। 

- ਲੇਬਰ ਪਾਰਟੀ ਦੇ ਨਵੇਂਦਰੁ ਮਿਸ਼ਰਾ ਨੇ ਸਕਾਰਟਪੋਰਟ ਸੀਟ ਜਿੱਤੀ ਅਤੇ ਉਹ ਪਹਿਲੀ ਵਾਰ ਸੰਸਦ ਜਾਣਗੇ।

- ਪਿਛਲੀਆਂ ਚੋਣਾਂ ਵਿਚ ਪਹਿਲੀ ਬ੍ਰਿਟਿਸ਼ ਸਿੱਖ ਮਹਿਲਾ ਸਾਂਸਦ ਬਣ ਕੇ ਇਤਿਹਾਸ ਰਚਣ ਵਾਲੀ ਪ੍ਰੀਤ ਕੌਰ ਗਿੱਲ ਨੇ ਬਰਮਿੰਘਮ ਐਡਬਾਸਟਨ ਸੀਟ 'ਤੇ ਦੁਬਾਰਾ ਜਿੱਤ ਹਾਸਲ ਕੀਤੀ।

- ਪੱਗ ਪਹਿਨਣ ਵਾਲੇ ਪਹਿਲੇ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਹਾਊਸ ਆਫ ਕਾਮਨਜ਼ ਵਿਚ ਪਰਤਨਗੇ।

- ਸੀਨੀਅਰ ਸਾਂਸਦ ਵਰਿੰਦਰ ਸ਼ਰਮਾ ਨੇ 25,678 ਵੋਟਾਂ ਨਾਲ ਈਲਿੰਗ ਸਾਊਥਹਾਲ ਸੀਟ 'ਤੇ ਜਿੱਤ ਦਰਜ ਕੀਤੀ। 

PunjabKesari

- ਆਪਣੀ ਸੀਟ ਬਰਕਰਾਰ ਰੱਖਣ ਵਾਲੇ ਹੋਰ ਭਾਰਤੀ ਮੂਲ ਦੇ ਸਾਂਸਦਾਂ ਵਿਚ ਲੀਜ਼ਾ ਨੰਦੀ ਅਤੇ ਸੀਮਾ ਮਲਹੋਤਰਾ ਸ਼ਾਮਲ ਹਨ।

 


Vandana

Content Editor

Related News