ਨਿਹੰਗਾਂ ਵਲੋਂ ਸ਼ਿਵ ਸੈਨਾ ਆਗੂ ਨੂੰ ਵੱਢਣ ਦੀ CCTV ਵੀਡੀਓ ਆਈ ਸਾਹਮਣੇ, ਹੱਥ ਜੋੜਦਾ ਰਿਹਾ ਗੋਰਾ ਥਾਪਰ

Friday, Jul 05, 2024 - 04:59 PM (IST)

ਨਿਹੰਗਾਂ ਵਲੋਂ ਸ਼ਿਵ ਸੈਨਾ ਆਗੂ ਨੂੰ ਵੱਢਣ ਦੀ CCTV ਵੀਡੀਓ ਆਈ ਸਾਹਮਣੇ, ਹੱਥ ਜੋੜਦਾ ਰਿਹਾ ਗੋਰਾ ਥਾਪਰ

ਲੁਧਿਆਣਾ : ਥਾਣਾ ਡਿਵੀਜ਼ਨ ਨੰਬਰ 2 ਦੇ ਖੇਤਰ ਵਿਚ ਸ਼ਿਵ ਸੈਨਾ ਆਗੂ ਸੰਦੀਪ ਉਰਫ਼ ਗੋਰਾ ਥਾਪਰ ’ਤੇ ਕੁਝ ਅਣਪਛਾਤੇ ਨਿਹੰਗਾਂ ਨੇ ਭਰੇ ਬਾਜ਼ਾਰ 'ਚ ਸ਼ਰੇਆਮ ਕਿਰਪਾਨਾਂ ਨਾਲ ਹਮਲਾ ਕਰਕੇ ਵੱਢ ਦਿੱਤਾ। ਨਿਹੰਗਾਂ ਦੇ ਬਾਣੇ ਵਿਚ ਤਿੰਨ ਹਮਲਾਵਰਾਂ ਨੇ ਐਕਟਿਵਾ 'ਤੇ ਜਾ ਰਹੇ ਸ਼ਿਵ ਸੈਨਾ ਆਗੂ ਸੰਦੀਪ ਨੂੰ ਭਰੇ ਬਾਜ਼ਾਰ ਵਿਚ ਰੋਕਿਆ ਅਤੇ ਇਕ ਤੋਂ ਬਾਅਦ ਇਕ ਤਲਵਾਰ ਨਾਲ ਤਾਬੜ-ਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਵਾਰਦਾਤ ਦੀ ਸੀ. ਸੀ. ਟੀ. ਵੀ. ਫੂਟੇਜ ਵੀ ਸਾਹਮਣੇ ਆਈ ਹੈ। ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਐਕਟਿਵਾ 'ਤੇ ਜਾ ਰਹੇ ਸ਼ਿਵ ਸੈਨਾ ਆਗੂ ਨੂੰ ਨਿਹੰਗ ਸਿੰਘ ਘੇਰਦੇ ਹਨ ਅਤੇ ਫਿਰ ਇਕ ਨਿਹੰਗ ਉਸ ਦੇ ਸੁਰੱਖਿਆ ਗਾਰਡ ਨੂੰ ਗੱਲਾਂ ਵਿਚ ਪਾ ਕੇ ਪਿੱਛੇ ਲੈ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਨਿਹੰਗਾਂ ਨੇ ਭਰੇ ਬਾਜ਼ਾਰ 'ਚ ਸੜਕ ਵਿਚਾਲੇ ਵੱਢਿਆ ਸ਼ਿਵ ਸੈਨਾ ਆਗੂ

ਇਸ ਦੌਰਾਨ ਨਿਹੰਗ ਪਹਿਲਾਂ ਸਿਰ ਵਿਚ ਗੋਰਾ ਥਾਪਰ ਦੇ ਤਲਵਾਰ ਨਾਲ ਵਾਰ ਕਰਦਾ ਹੈ, ਜਿਸ ਤੋਂ ਬਾਅਦ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ ਜਾਂਦੇ ਹਨ। ਜਦੋਂ ਥਾਪਰ ਖੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗਦਾ ਹੈ ਤਾਂ ਇਸ ਦੇ ਬਵਾਜੂਦ ਉਸ 'ਤੇ ਵਾਰ ਕੀਤੇ ਜਾਂਦੇ ਹਨ। ਇਸ ਦੌਰਾਨ ਹਮਲਾਵਰ ਜਾਂਦੇ ਹੋਏ ਸ਼ਿਵ ਸੈਨਾ ਆਗੂ ਦੀ ਐਕਟਿਵਾ ਵੀ ਨਾਲ ਲੈ ਜਾਂਦੇ ਹਨ। ਸੂਤਰ ਤੋਂ ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰਾਂ ਨੇ ਸੰਦੀਪ ਉਰਫ ਗੋਰਾ ਦੇ ਗੰਨਮੈਨ ਦਾ ਹਥਿਆਰ ਵੀ ਖੋਹਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਖ਼ਬਰ, ਸੂਬੇ ਦੇ ਇਨ੍ਹਾਂ 12 ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News