ਯੂ. ਕੇ. ਚੋਣਾਂ: ਕਿਸ ਪੰਜਾਬੀ ਦੇ ਨਾਂ ਰਹੀ ਸਭ ਤੋਂ ਵੱਡੀ ਜਿੱਤ, ਜਾਣੋ ਕਿੰਨੇਂ-ਕਿੰਨੇਂ ਵੋਟਾਂ ਦੇ ਫਰਕ ਨਾਲ ਪਾਈ ਵਿਰੋਧੀਆਂ ਨੂੰ ਮਾਤ (ਤਸਵੀਰਾਂ)

06/10/2017 7:19:45 PM

ਲੰਡਨ— ਬ੍ਰਿਟੇਨ ਵਿਚ 8 ਜੂਨ ਨੂੰ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਆ ਗਏ ਹਨ। 650 ਸੰਸਦੀ ਸੀਟਾਂ 'ਚੋਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ 318 ਸੀਟਾਂ, ਜਦੋਂ ਕਿ ਲੇਬਰ ਪਾਰਟੀ ਨੂੰ 261 ਸੀਟਾਂ, ਸਕਾਟਲੈਂਡ ਨੈਸ਼ਨਲ ਪਾਰਟੀ ਨੂੰ 35, ਡੀ. ਯੂ. ਪੀ. ਨੂੰ 10 ਸੀਟਾਂ ਮਿਲੀਆਂ। ਇਨ੍ਹਾਂ ਚੋਣਾਂ ਵਿਚ ਚਾਹੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਪਰ ਭਾਰਤੀਆਂ ਖਾਸ ਤੌਰ 'ਤੇ ਪੰਜਾਬੀਆਂ ਲਈ ਇਹ ਚੋਣਾਂ ਬੇਹੱਦ ਖਾਸ ਰਹੀਆਂ ਹਨ। ਪਹਿਲਾਂ ਜਿੱਥੇ ਸੰਸਦ ਵਿਚ 10 ਭਾਰਤੀ ਸਨ, ਉੱਥੇ ਇਸ ਵਾਰ 12 ਭਾਰਤੀਆਂ ਨੇ ਜਿੱਤ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ, ਜਿਨ੍ਹਾਂ 'ਚੋਂ 5 ਪੰਜਾਬੀ ਮੂਲ ਦੇ ਹਨ। ਇਨ੍ਹਾਂ 'ਚੋਂ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ ਪੰਜਾਬੀ ਮੂਲ ਦੇ ਵਰਿੰਦਰ ਸ਼ਰਮਾ ਨੇ। ਪੰਜਾਬੀਆਂ ਨੇ ਗੋਰਿਆਂ ਦੇ ਦੇਸ਼ ਵਿਚ ਗੋਰੇ ਉਮੀਦਵਾਰਾਂ ਨੂੰ ਹਰਾ ਕੇ ਸਾਬਤ ਕਰ ਦਿੱਤਾ ਕਿ ਉਹ ਸਿਰਫ ਆਪਣਾ ਦੇਸ਼ ਛੱਡ ਕੇ ਉਨ੍ਹਾਂ ਦੇ ਦੇਸ਼ ਵਿਚ ਹੀ ਨਹੀਂ ਸਗੋਂ ਲੋਕ-ਮਨਾਂ ਵਿਚ ਵੱਸ ਚੁੱਕੇ ਹਨ। ਇਕ ਨਜ਼ਰ ਮਾਰਦੇ ਹਾਂ ਪੰਜਾਬੀ ਉਮੀਦਵਾਰਾਂ ਦੀ ਜਿੱਤ 'ਤੇ— 
1. ਵਰਿੰਦਰ ਸ਼ਰਮਾ— ਈਲਿੰਗ ਸਾਊਥਹਾਲ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਨੇ ਸਾਰੇ ਪੰਜਾਬੀ ਉਮੀਦਵਾਰਾਂ 'ਚੋਂ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਵਰਿੰਦਰ ਨੂੰ 31,720 ਵੋਟਾਂ ਪਈਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਫੇਬੀਓ ਕੋਂਟਰੀ ਨੂੰ ਸਿਰਫ 9,630 ਵੋਟਾਂ ਪਈਆਂ। ਵਰਿੰਦਰ ਨੇ 22090 ਵੋਟਾਂ ਦੇ ਫਰਕ ਨਾਲ ਫੇਬੀਓ ਨੂੰ ਹਰਾਇਆ।
=================
2. ਤਨਮਨਜੀਤ ਸਿੰਘ ਢੇਸੀ— ਸਲੋਹ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਦੀ ਜਿੱਤ ਦੀ ਚਰਚਾ ਇੰਗਲੈਂਡ 'ਚ ਨਹੀਂ ਪੰਜਾਬ 'ਚ ਵੀ ਹੈ। ਉਹ ਯੂ. ਕੇ. ਦੀ ਸੰਸਦ 'ਚ ਪਹੁੰਚਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਹਨ। ਢੇਸੀ ਨੇ 34170 ਹਾਸਲ ਕਰਕੇ ਆਪਣੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਮਾਰਕ ਵਿਵਿਸ ਨੂੰ 16,998 ਵੋਟਾਂ ਨਾਲ ਹਰਾਇਆ। ਵਿਵਿਸ ਨੂੰ 17,172 ਵੋਟਾਂ ਪਈਆਂ ਸਨ। 
================
3. ਸੀਮਾ ਮਲਹੋਤਰਾ— ਫੇਲਥਮ ਐਂਡ ਹੈਸਟਨ ਤੋਂ ਲੇਬਰ ਪਾਰਟੀ ਦੀ ਉਮੀਦਵਾਰ ਸੀਮਾ ਮਲਹੋਤਰਾ ਦੀ ਜਿੱਤ ਵੀ ਬੇਹੱਦ ਖਾਸ ਰਹੀ। ਸੀਮਾ ਮਲਹੋਤਰਾ ਨੇ 32,462 ਵੋਟਾਂ ਹਾਸਲ ਕਰਕੇ ਆਪਣੀ ਪੰਜਾਬੀ ਮੂਲ ਦੇ ਹੀ ਵਿਰੋਧੀ ਉਮੀਦਵਾਰ ਕੰਜ਼ਰਵੇਟਿਵ ਪਾਰਟੀ ਦੇ ਸਮੀਰ ਜੱਸਲ ਨੂੰ 15,603 ਵੋਟਾਂ ਦੇ ਅੰਤਰ ਨਾਲ ਹਰਾਇਆ। ਸਮੀਰ ਨੂੰ 16,859 ਵੋਟਾਂ ਮਿਲੀਆਂ ਸਨ।
=============
4. ਪ੍ਰੀਤ ਕੌਰ ਗਿੱਲ— ਬਰਮਿੰਘਮ ਐਜਬਾਸਟਨ ਤੋਂ ਲੇਬਰ ਪਾਰਟੀ ਦੀ ਉਮੀਦਵਾਰ ਪ੍ਰੀਤ ਕੌਰ ਗਿੱਲ ਯੂ. ਕੇ. ਦੀ ਸੰਸਦ ਵਿਚ ਪਹੁੰਚਣ ਵਾਲੀ ਪਹਿਲੀ ਸਿੱਖ ਮਹਿਲਾ ਹੈ। ਪ੍ਰੀਤ ਕੌਰ ਨੇ 24124 ਵੋਟਾਂ ਹਾਸਲ ਕਰਕੇ ਆਪਣੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਕੈਰੋਲਾਈਨ ਸਕੁਆਇਰ ਨੂੰ 6,917 ਵੋਟਾਂ ਦੇ ਫਰਕ ਨਾਲ ਧੂੜ ਚਟਾ ਕੇ ਇਤਿਹਾਸ ਰਚ ਦਿੱਤਾ।
============
5. ਅਲੋਕ ਸ਼ਰਮਾ— ਰੀਡਿੰਗ ਵੈਸਟ ਸੀਟ ਤੋਂ ਅਲੋਕ ਸ਼ਰਮਾ ਮੈਦਾਨ ਵਿਚ ਸਨ। ਉਹ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਸਨ ਅਤੇ ਉਨ੍ਹਾਂ ਨੇ 25311 ਵੋਟਾਂ ਹਾਸਲ ਕਰਕੇ ਲੇਬਰ ਪਾਰਟੀ ਦੇ ਓਲੀਵੀਆ ਬੇਲੇਅ ਨੂੰ 2,876 ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਨੂੰ ਆਪਣੇ ਨਾਂ ਦਰਜ ਕੀਤਾ। ਓਲੀਵੀਆ ਨੇ 22,435 ਵੋਟਾਂ ਹਾਸਲ ਕੀਤੀਆਂ ਸਨ।

ਹਾਰ ਗਏ ਇਹ ਪੰਜਾਬੀ ਉਮੀਦਵਾਰ— ਇਨ੍ਹਾਂ ਜੇਤੂ ਉਮੀਦਵਾਰਾਂ ਤੋਂ ਇਲਾਵਾ ਸਿੱਖ ਪਿਛੋਕੜ ਵਾਲੇ ਉਮੀਦਵਾਰ ਪਾਲ ਉੱਪਲ ਅਤੇ ਕੁਲਦੀਪ ਸਿੰਘ ਸਹੋਤਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉੱਪਲ ਇਕ ਵਾਰ ਫਿਰ 2185 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਹਨ। ਇਥੋਂ ਲੇਬਰ ਉਮੀਦਵਾਰ ਇਲੀਅਨਰ ਸਮਿੱਥ 20899 ਵੋਟਾਂ ਪ੍ਰਾਪਤ ਕਰਕੇ ਜਿੱਤੀ ਹੈ। ਦੂਜੇ ਪਾਸੇ ਟੈਲਫੋਰਡ ਪਾਰਲੀਮੈਂਟਰੀ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਸਹੋਤਾ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਲੂਸੀ ਐਲਨ ਤੋਂ 720 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ। ਉਨ੍ਹਾਂ ਨੂੰ 21057 ਵੋਟਾਂ ਮਿਲੀਆਂ ਜਦ ਕਿ ਜੇਤੂ ਉਮੀਦਵਾਰ ਨੂੰ 21777 ਵੋਟਾਂ ਪ੍ਰਾਪਤ ਹੋਈਆਂ। 

ਇਨ੍ਹਾਂ ਭਾਰਤੀਆਂ ਦੇ ਸਿਰ ਸਜਿਆ ਜਿੱਤ ਦਾ ਤਾਜ— 
ਜੇਤੂ ਪੰਜਾਬੀ ਉਮੀਦਵਾਰਾਂ ਤੋਂ ਇਲਾਵਾ ਲੈਸਟਰ ਈਸਟ ਤੋਂ ਪੁਰਾਣੇ ਸੰਸਦ ਮੈਂਬਰ ਕੀਥ ਵਾਜ਼, ਵਾਲਸਾਲ ਦੱਖਣੀ ਤੋਂ ਲੇਬਰ ਉਮੀਦਵਾਰ ਵਲੇਰੀ ਵਾਜ਼, ਵੈਟਹੇਮ ਹਲਕੇ ਤੋਂ ਸਾਬਕਾ ਰੁਜ਼ਗਾਰ ਮੰਤਰੀ ਪ੍ਰੀਤੀ ਪਟੇਲ, ਰਿਚਮੰਡ ਯੌਰਕਸ 


Kulvinder Mahi

News Editor

Related News