ਭਾਰਤੀ ਮੂਲ ਦੀ ਲੜਕੀ ਦੇ ਕਤਲ ਤੇ ਬਲਾਤਕਾਰ ਮਾਮਲੇ ''ਚ ਦੋਸ਼ੀ ਨੂੰ ਉਮਰ ਕੈਦ

02/15/2018 1:35:02 AM

ਲੰਡਨ— ਭਾਰਤੀ ਮੂਲ ਦੀ 20 ਸਾਲਾਂ ਲੜਕੀ ਨਾਲ ਬਲਾਤਕਾਰ ਤੇ ਬਾਅਦ 'ਚ ਕਤਲ ਕਰਨ ਦੇ ਮਾਮਲੇ 'ਚ 33 ਸਾਲਾਂ ਬ੍ਰਿਟਿਸ਼-ਪਾਕਿਸਤਾਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਜਾਹਿਦ ਅਰਸ਼ਦ ਨੇ ਸੇਲਿਨ ਦੂਖਰਨ ਦਾ ਕਤਲ ਕਰ ਦਿੱਤਾ ਸੀ। ਇਹ ਲੜਕੀ ਅਰਸ਼ਦ ਦੀ ਰਿਸ਼ਤੇਦਾਰ ਸੀ।
ਜੱਜ ਐਂਥਨੀ ਏਦਿਸ ਨੇ ਆਦੇਸ਼ ਦਿੱਤਾ ਕਿ ਪੈਰੋਲ 'ਤੇ ਵਿਚਾਰ ਲਈ ਜ਼ਰੂਰੀ ਹੈ ਕਿ ਅਰਸ਼ਦ ਕਰੀਬ 40 ਸਾਲ ਜੇਲ 'ਚ ਰਹੇ। ਅਰਸ਼ਦ ਨੂੰ ਭਾਰਤੀ ਮੂਲ ਦੀ ਇਕ ਹੋਰ ਲੜਕੀ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਹੈ।


Related News