ਯੂ. ਕੇ. : ਕੋਰੋਨਾ ਪਾਬੰਦੀਆਂ ਤੋੜਨ ਦੇ ਦੋਸ਼ ਹੇਠ ਸਭ ਤੋਂ ਵੱਧ ਇਸ ਉਮਰ ਵਰਗ ਦੇ ਲੋਕਾਂ ਨੂੰ ਲੱਗੇ ਜੁਰਮਾਨੇ

Friday, Oct 30, 2020 - 11:49 AM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਸਾਵਧਾਨੀਆਂ ਵਰਤਣ ਲਈ ਦੇਸ਼ ਵਿਚ ਬਹੁਤ ਸਾਰੇ ਨਿਯਮ ਬਣਾਏ ਗਏ ਹਨ। ਜਿਨ੍ਹਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸਰਕਾਰ ਵੱਲੋਂ ਕਾਫੀ ਜੁਰਮਾਨੇ ਵੀ ਲਗਾਏ ਜਾਂਦੇ ਹਨ। ਇਨ੍ਹਾਂ ਜੁਰਮਾਨਿਆਂ ਦੇ ਬਾਵਜੂਦ ਵੀ ਲੋਕ ਕਰੋਨਾ ਸਬੰਧੀ ਨਿਯਮਾਂ ਨੂੰ ਟਿੱਚ ਜਾਣਦੇ ਹਨ। ਕੋਰੋਨਾ ਕਾਲ ਵਿਚ ਸਭ ਤੋਂ ਜ਼ਿਆਦਾ ਜੁਰਮਾਨੇ 35 ਸਾਲ ਤੋਂ ਘੱਟ ਉਮਰ ਵਰਗ ਦੇ ਨੌਜਵਾਨਾਂ ਨੂੰ ਹੋਏ ਹਨ। 

ਰਾਸ਼ਟਰੀ ਪੁਲਸ ਚੀਫ਼ਜ਼ ਕੌਂਸਲ (ਐੱਨ. ਪੀ. ਸੀ. ਸੀ.) ਵਲੋਂ ਜਾਰੀ ਕੀਤੇ ਗਏ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਦੋ-ਤਿਹਾਈ ਜੁਰਮਾਨੇ ਇਸ ਵਰਗ ਦੇ ਲੋਕਾਂ ਨੂੰ ਹੋਏ ਹਨ। ਇੰਗਲੈਂਡ ਅਤੇ ਵੇਲਜ਼ ਵਿਚ 27 ਮਾਰਚ ਤੋਂ 19 ਅਕਤੂਬਰ ਦੇ ਵਿਚਕਾਰ ਕੋਰੋਨਾ ਵਾਇਰਸ ਪਾਬੰਦੀਆਂ ਦੀ ਉਲੰਘਣਾ ਕਰਨ ਲਈ 20,223 ਜੁਰਮਾਨੇ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 17,451 ਇੰਗਲੈਂਡ ਵਿਚ ਅਤੇ 2,772 ਵੇਲਜ਼ ਵਿਚ ਸਨ। ਇਨ੍ਹਾਂ ਵਿਚ ਸਥਾਨਕ ਲਾਕਡਾਊਨ ਕਾਨੂੰਨਾਂ ਦੀ ਉਲੰਘਣਾ ਲਈ 980 ਜੁਰਮਾਨੇ ਗ੍ਰੇਟਰ ਮੈਨਚੇਸਟਰ (374) ਅਤੇ ਨੌਰਥਮਬਰੀਆ (366) ਵਿਚ ਹਨ। ਇਸ ਸੰਬੰਧੀ ਲਗਭਗ 10 ਵਿੱਚੋਂ ਅੱਠ ਪੁਰਸ਼ਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ (78%) ਜਦੋਂ ਕਿ 35% (18 ਤੋਂ 24 ਸਾਲ ਵਰਗ), 18% (25-29 ਸਾਲ ਵਰਗ) ਅਤੇ 14% ਜੁਰਮਾਨੇ 30-34 ਸਾਲ ਉਮਰ ਵਰਗ ਦੇ ਲੋਕਾਂ ਨੂੰ ਕੀਤੇ ਗਏ ਸਨ।

 ਇਸ ਤੋਂ ਇਲਾਵਾ 80 ਫੀਸਦੀ ਗੋਰੇ ਵਿਅਕਤੀ, 12 ਫੀਸਦੀ ਏਸ਼ੀਆਈ ਵਿਅਕਤੀਆਂ ਅਤੇ 5 ਫੀਸਦੀ ਕਿਸੇ  ਕਾਲੇ ਲੋਕਾਂ ਨੂੰ ਗਏ ਹਨ। ਇੰਗਲੈਂਡ ਵਿਚ ਨਵੀ ਤਿੰਨ-ਪੱਧਰੀ ਪ੍ਰਣਾਲੀ ਅਧੀਨ 268 ਜ਼ੁਰਮਾਨੇ ਜਾਰੀ ਕੀਤੇ ਗਏ ਹਨ। ਇਸ ਵਿਚ 65 ਪੱਧਰ ਇਕ ਵਿਚ , ਟੀਅਰ ਦੋ ਵਿਚ 79, ਅਤੇ ਤਿੰਨ ਵਿਚ 124 ਦੇ ਜ਼ੁਰਮਾਨੇ ਦਿੱਤੇ ਗਏ ਹਨ। ਇਸ ਦੇ ਨਾਲ ਹੀ 64 ਵੱਡੇ 10,000 ਪੌਂਡ ਦੇ ਜੁਰਮਾਨੇ ਇਕੱਠਾਂ ਜਿਵੇਂ ਕਿ ਪਾਰਟੀਆਂ ਆਦਿ ਨੂੰ ਜਾਰੀ ਕੀਤੇ ਗਏ ਸਨ। ਹੋਰ ਸਾਵਧਾਨੀਆਂ ਜਿਵੇਂ ਕਿ ਚਿਹਰੇ ਨੂੰ ਢਕਣ ਲਈ ਇੰਗਲੈਂਡ ਅਤੇ ਵੇਲਜ਼ ਵਿਚ 15 ਜੂਨ ਤੋਂ 19 ਅਕਤੂਬਰ ਦੇ ਵਿਚਕਾਰ 258 ਜ਼ੁਰਮਾਨੇ ਕੀਤੇ ਗਏ ਹਨ, ਇਨ੍ਹਾਂ ਵਿੱਚੋਂ 86 ਜਨਤਕ ਟ੍ਰਾਂਸਪੋਰਟ 'ਤੇ ਸਨ। ਇਸ ਦੇ ਨਾਲ ਹੀ ਇੰਗਲੈਂਡ ਦੇ ਕਾਰੋਬਾਰਾਂ ਨੂੰ ਰਾਤ 10 ਵਜੇ ਬੰਦ ਨਾ ਕਰਨ 'ਤੇ ਵੀ ਜੁਰਮਾਨੇ ਸੌਂਪੇ ਗਏ ।  


Lalita Mam

Content Editor

Related News