ਯੂਕੇ: ਕੋਰੋਨਾ ਪੀੜਤਾਂ ਦੇ ਸੰਪਰਕ 'ਚ ਆਏ ਇਹਨਾਂ ਲੋਕਾਂ ਨੂੰ 16 ਅਗਸਤ ਤੋਂ ਮਿਲੇਗੀ ਇਕਾਂਤਵਾਸ ਹੋਣ ਦੀ ਛੋਟ

Wednesday, Jul 07, 2021 - 02:47 PM (IST)

ਯੂਕੇ: ਕੋਰੋਨਾ ਪੀੜਤਾਂ ਦੇ ਸੰਪਰਕ 'ਚ ਆਏ ਇਹਨਾਂ ਲੋਕਾਂ ਨੂੰ 16 ਅਗਸਤ ਤੋਂ ਮਿਲੇਗੀ ਇਕਾਂਤਵਾਸ ਹੋਣ ਦੀ ਛੋਟ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਲੜੀ ਤਹਿਤ ਕੋਰੋਨਾ ਪੀੜਤ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਕਰਨ ਦੀ ਜਰੂਰਤ ਨੂੰ ਖ਼ਤਮ ਕਰਨ ਦੀ ਘੋਸ਼ਣਾ ਕੀਤੀ ਹੈ। ਨਵੇਂ ਨਿਯੁਕਤ ਕੀਤੇ ਸਿਹਤ ਸਕੱਤਰ ਸਾਜਿਦ ਜਾਵੇਦ ਨੇ ਐਲਾਨ ਕੀਤਾ ਹੈ ਕਿ ਸਕਾਰਾਤਮਕ ਕੇਸ ਵਾਲੇ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਪ੍ਰਾਪਤ ਲੋਕਾਂ ਲਈ ਟੈਸਟ ਐਂਡ ਟਰੇਸ ਦੇ ਇਕਾਂਤਵਾਸ ਦੇ ਨਿਯਮ ਸਰਕਾਰ ਦੁਆਰਾ 16 ਅਗਸਤ ਤੋਂ ਹਟਾ ਦਿੱਤੇ ਜਾਣਗੇ। 

ਸੰਸਦ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਸਿਹਤ ਸੱਕਤਰ ਨੇ ਕਿਹਾ ਕਿ ਜਿਨ੍ਹਾਂ ਬਾਲਗਾਂ ਨੇ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ, ਉਹਨਾਂ ਨੂੰ ਜਲਦੀ ਹੀ 10 ਦਿਨਾਂ ਤੱਕ ਘਰ ਵਿੱਚ ਅਲੱਗ ਹੋਣ ਤੋਂ ਛੋਟ ਮਿਲੇਗੀ। ਹਾਲਾਂਕਿ, ਜਿਨ੍ਹਾਂ ਲੋਕਾਂ ਨੂੰ ਸਕਾਰਾਤਮਕ ਕੇਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸੰਪਰਕ ਟਰੇਸਰਾਂ ਦੁਆਰਾ ਸੂਚਿਤ ਕੀਤਾ ਜਾਂਦਾ ਹੈ, ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਪੋਲੀਮੇਰੇਸ ਚੇਨ ਰਿਐਕਸ਼ਨ (ਪੀ ਸੀ ਆਰ) ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ  -ਅਮਰੀਕਾ ਦੇ 13 ਸ਼ਹਿਰਾਂ ਦੇ 'ਮੇਅਰ' ਨੇ ਅਹੁਦਾ ਛੱਡਣ ਦਾ ਕੀਤਾ ਐਲਾਨ, ਕਿਹਾ-ਹੁਣ ਕੁਝ ਹੋਰ ਕਰਾਂਗੇ

ਇਸ ਦੌਰਾਨ ਜਿਹੜਾ ਵੀ ਵਿਅਕਤੀ ਸਕਾਰਾਤਮਕ ਟੈਸਟ ਕਰਦਾ ਹੈ, ਉਸ ਨੂੰ ਆਪਣੇ ਆਪ ਨੂੰ ਅਲੱਗ ਕਰਨਾ ਪਵੇਗਾ ਭਾਵੇਂ ਉਸ ਦੇ ਟੀਕਾ ਲੱਗਿਆ ਹੋਵੇ। ਮੌਜੂਦਾ ਨਿਯਮਾਂ ਦੇ ਤਹਿਤ, ਜੇ ਕਿਸੇ ਵਿਅਕਤੀ ਨੂੰ ਐੱਨ ਐੱਚ ਐੱਸ ਐਪ ਦੁਆਰਾ ਨੋਟਿਸ ਕੀਤਾ ਜਾਂਦਾ ਹੈ, ਜਾਂ ਕਿਸੇ ਸਕਾਰਾਤਮਕ ਕੇਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸੰਪਰਕ ਟਰੇਸਰਾਂ ਦੁਆਰਾ ਬੁਲਾਇਆ ਜਾਂਦਾ ਹੈ, ਤਾਂ ਉਸਨੂੰ 10 ਦਿਨਾਂ ਤੱਕ ਦੇ ਸਮੇਂ ਲਈ ਘਰ ਵਿੱਚ ਇਕਾਂਤਵਾਸ ਹੋਣਾ ਚਾਹੀਦਾ ਹੈ।


author

Vandana

Content Editor

Related News