ਯੂਰਪ 'ਚ ਰਹਿ ਰਹੇ ਬ੍ਰਿਟੇਨ ਦੇ ਨਾਗਰਿਕਾਂ ਨੂੰ ਵੱਡਾ ਝਟਕਾ, EU ਦੀ ਚੋਟੀ ਦੀ ਅਦਾਲਤ ਨੇ ਲਿਆ ਇਹ ਫ਼ੈਸਲਾ
Thursday, Jun 09, 2022 - 05:01 PM (IST)
ਬ੍ਰਸੇਲਜ਼ (ਏਜੰਸੀ)- ਯੂਰਪੀ ਸੰਘ ਦੀ ਸਿਖ਼ਰਲੀ ਅਦਾਲਤ ਨੇ ਵੀਰਵਾਰ ਨੂੰ ਫ਼ੈਸਲਾ ਸੁਣਾਇਆ ਕਿ ਯੂਰਪੀ ਸੰਘ ਦੇ 27 ਮੈਂਬਰ ਦੇਸ਼ਾਂ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਬ੍ਰਿਟਿਸ਼ ਨਾਗਰਿਕਾਂ ਨੂੰ ਵੋਟ ਪਾਉਣ ਜਾਂ ਕਿਸੇ ਅਹੁਦੇ ਲਈ ਚੋਣ ਲੜਨ ਦਾ ਉਦੋਂ ਤੱਕ ਅਧਿਕਾਰ ਨਹੀਂ ਹੈ, ਜਦੋਂ ਤੱਕ ਕਿ ਉਨ੍ਹਾਂ ਨੇ ਯੂਰਪੀ ਨਾਗਰਿਕਤਾ ਹਾਸਲ ਨਹੀਂ ਕੀਤੀ ਹੈ। ਇਹ ਫ਼ੈਸਲਾ ਬ੍ਰਿਟੇਨ ਦੇ ਉਨ੍ਹਾਂ ਨਾਗਰਿਕਾਂ ਦੇ ਅਧਿਕਾਰਾਂ ਦੇ ਸਬੰਧ ਵਿੱਚ ਇੱਕ ਮਿਸਾਲ ਕਾਇਮ ਕਰੇਗਾ, ਜੋ ਦੋ ਸਾਲ ਪਹਿਲਾਂ ਬ੍ਰਿਟੇਨ ਦੇ ਸਮੂਹ ਤੋਂ ਬਾਹਰ ਨਿਕਲਣ ਦੇ ਬਾਵਜੂਦ ਯੂਰਪੀ ਸੰਘ ਦੇ ਦੇਸ਼ਾਂ ਵਿੱਚ ਰਹਿ ਰਹੇ ਹਨ।
ਇਹ ਵੀ ਪੜ੍ਹੋ: ਵਿਵਾਦਤ ਬਿਆਨ ਦੇ ਮੁੱਦੇ 'ਤੇ ਭਾਰਤ ਨਾਲੋਂ ਸਬੰਧ ਤੋੜੇ ਪਾਕਿਸਤਾਨ ਸਰਕਾਰ: ਇਮਰਾਨ ਖਾਨ
ਯੂਰਪ ਵਿਚ ਬ੍ਰਿਟੇਨ ਦੇ 10 ਲੱਖ ਤੋਂ ਵੱਧ ਨਾਗਰਿਕ ਰਹਿ ਰਹੇ ਹਨ। ਕਈ ਲੋਕਾਂ ਨੇ ਜਨਵਰੀ 2020 ਵਿੱਚ ਬ੍ਰੈਕਸਿਟ ਦਾ ਵਿਰੋਧ ਕੀਤਾ ਸੀ। ਇਹ ਮਾਮਲਾ ਪਹਿਲੀ ਵਾਰ ਫਰਾਂਸ ਵਿੱਚ ਇੱਕ ਬ੍ਰਿਟਿਸ਼ ਔਰਤ ਵੱਲੋਂ ਦਾਇਰ ਕੀਤਾ ਗਿਆ ਸੀ, ਜੋ ਉੱਥੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਸੀ। ਹਾਲਾਂਕਿ, ਬ੍ਰੈਕਸਿਟ ਤੋਂ ਬਾਅਦ ਉਸਦਾ ਨਾਮ ਵੋਟਰ ਸੂਚੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਹ ਮਾਰਚ 2020 ਵਿੱਚ ਸਥਾਨਕ ਚੋਣਾਂ ਵਿੱਚ ਵੋਟ ਨਹੀਂ ਪਾ ਸਕੀ ਸੀ। ਉਸ ਨੇ ਫਰਾਂਸ ਦੀ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਔਰਤ ਦੀ ਪਛਾਣ ਕੇਵਲ ਈ.ਪੀ. ਦੇ ਤੌਰ 'ਤੇ ਕੀਤੀ ਗਈ।
ਇਹ ਵੀ ਪੜ੍ਹੋ: EU ਨੇ ਲਿਆ ਵੱਡਾ ਫੈਸਲਾ, ਹੁਣ ਹਰ ਇਲੈਕਟ੍ਰਾਨਿਕ ਡਿਵਾਈਸ ਲਈ ਨਹੀਂ ਖ਼ਰੀਦਣਾ ਪਵੇਗਾ ਵੱਖਰਾ ਚਾਰਜ
ਉਸ ਦੀ ਦਲੀਲ ਸੀ ਕਿ ਉਹ ਯੂਰਪੀਅਨ ਯੂਨੀਅਨ ਵਿਚ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੀ ਹੈ ਅਤੇ ਇਸ ਦੇ ਨਾਲ ਹੀ ਉਹ ਬ੍ਰਿਟੇਨ ਵਿਚ ਵੀ ਇਕ ਨਿਯਮ ਕਾਰਨ ਵੋਟ ਨਹੀਂ ਪਾ ਸਕਦੀ। ਬ੍ਰਿਟਿਸ਼ ਨਿਯਮ ਤਹਿਤ ਅਜਿਹੇ ਲੋਕਾਂ ਦੇ ਵੋਟ ਪਾਉਣ 'ਤੇ ਪਾਬੰਦੀ ਹੈ ਜੋ 15 ਸਾਲਾਂ ਤੋਂ ਵੱਧ ਸਮੇਂ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਹਨ। ਹਾਲਾਂਕਿ, ਯੂਰਪੀਅਨ ਅਦਾਲਤ ਨੇ ਫ਼ੈਸਲਾ ਸੁਣਾਇਆ ਕਿ ਬ੍ਰੈਕਸਿਟ ਤੋਂ ਪਹਿਲਾਂ ਯੂਰਪ ਵਿੱਚ ਰਹਿਣ ਵਾਲੇ ਲੋਕ "ਹੁਣ ਯੂਰਪੀਅਨ ਯੂਨੀਅਨ ਦੀ ਨਾਗਰਿਕਤਾ ਦੇ ਲਾਭਾਂ ਦਾ ਅਨੰਦ ਨਹੀਂ ਲੈ ਸਕਦੇ, ਖ਼ਾਸ ਤੌਰ 'ਤੇ, ਉਨ੍ਹਾਂ ਨੂੰ ਵੋਟ ਪਾਉਣ ਅਤੇ ਉਸ ਮੈਂਬਰ ਦੇਸ਼ ਵਿੱਚ ਸਥਾਨਕ ਬਾਡੀ ਚੋਣਾਂ ਵਿੱਚ ਉਮੀਦਵਾਰ ਵਜੋਂ ਖੜ੍ਹੇ ਹੋਣ ਦਾ ਅਧਿਕਾਰ ਨਹੀਂ ਹੈ, ਜਿੱਥੇ ਉਹ ਰਹਿੰਦੇ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।