ਯੂਕੇ 'ਚ ਤਿਆਰ ਹੋਈ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ, 12 ਸਤੰਬਰ ਨੂੰ ਹੋਵੇਗਾ ਉਦਘਾਟਨ
Wednesday, Sep 08, 2021 - 06:23 PM (IST)
ਸੰਜੀਵ ਭਨੋਟ (ਬਰਮਿੰਘਮ): ਸਾਰਾਗੜ੍ਹੀ ਦੀ ਲੜਾਈ ਦੇ ਮੁੱਖ ਨਾਇਕ ਹਵਾਲਦਾਰ ਈਸ਼ਰ ਸਿੰਘ ਦਾ 9 ਫੁੱਟ ਦਾ ਕਾਂਸੇ ਦਾ ਬੁੱਤ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਸਮਾਰਕ ਵਜੋਂ ਇੰਗਲੈਡ ਦੇ ਵੈਨਜ਼ਫੀਲਡ ਵਿੱਚ ਲੋਕ ਅਰਪਣ ਹੋਵੇਗਾ। ਜ਼ਿਕਰਯੋਗ ਹੈ ਕਿ 21 ਫ਼ੌਜੀਆਂ ਦੀ ਸਿੱਖ ਬਟਾਲੀਅਨ 36, ਬ੍ਰਿਟਿਸ਼ ਸਰਕਾਰ ਵੱਲੋਂ 10000 ਅਫਗਾਨੀਆਂ ਨਾਲ ਪੋਸਟ ਬਚਾਉਣ ਲਈ ਆਖਰੀ ਸਾਹ ਤੱਕ ਲੜੀ। ਬ੍ਰਿਟੇਨ ਦੀ ਸਰਕਾਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਲਈ ਇਹ ਪਹਿਲਾ ਉਪਰਾਲਾ ਕੀਤਾ ਗਿਆ ਹੈ।
ਗੁਰੂ ਨਾਨਕ ਸਿੱਖ ਗੁਰਦੁਆਰਾ ਵੈਨਜ਼ਫੀਲਡ ਤੇ ਕੌਂਸਲ ਵਲੋਂ ਤਕਰੀਬਨ 1 ਲੱਖ ਪੌਂਡ ਦਾ ਫੰਡ ਇਕੱਠਾ ਕੀਤਾ ਗਿਆ। ਵੁਲਵਰਹੈਂਪਟਨ ਕੌਂਸਲ ਵੱਲੋਂ ਪਿੱਛਲੇ ਸਾਲ ਇਸ ਯਾਦਗਾਰ ਲਈ ਜ਼ਮੀਨ 99 ਸਾਲਾ ਲੀਜ 'ਤੇ ਦਿੱਤੀ ਗਈ ਹੈ।ਹਵਾਲਦਾਰ ਈਸ਼ਰ ਸਿੰਘ ਦਾ ਕਾਂਸੇ ਦਾ ਇਹ 9 ਫੁੱਟਾ ਬੁੱਤ ਬਲੈਕ ਕੰਟਰੀ ਦੇ ਆਰਟਿਸਟ ਲਿਉਕ ਪੈਰੀ ਵਲੋਂ ਤਿਆਰ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਹੋਈ ਸੀ ਤੇ 20 ਫ਼ੌਜੀ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਤਕਰੀਬਨ 6-7 ਘੰਟੇ 10000 ਤੋਂ ਵੱਧ ਅਫਗਾਨੀਆਂ ਨਾਲ ਆਖਰੀ ਸਾਹ ਤੱਕ ਲੜੇ। ਇਸ ਲੜਾਈ ਵਿਚ 200 ਤੋਂ ਵੱਧ ਅਫ਼ਗਾਨੀ ਇਹਨਾਂ ਹੱਥੋਂ ਹਲਾਕ ਹੋਏ, ਇਸ ਕਰਕੇ 12 ਸਤੰਬਰ 2021 ਨੂੰ ਇਸ ਬਹਾਦਰੀ ਦੀ ਯਾਦਗਾਰ ਦਾ ਉਦਘਾਟਨ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ 'ਚ ਭਾਰਤੀ ਨੌਜਵਾਨ ਦੀ ਮਿਲੀ ਲਾਸ਼, ਨਸਲੀ ਨਫਰਤ ਤੋਂ ਪ੍ਰੇਰਿਤ ਅਪਰਾਧ ਦਾ ਖਦਸ਼ਾ
ਲੋਕਲ ਸਿੱਖਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਰਕਾਰ ਵੱਲੋਂ ਬਹੁਤ ਦੇਰ ਪਹਿਲਾਂ ਹੀ ਸਾਰਾਗੜ੍ਹੀ ਦਾ ਸਮਾਰਕ ਬ੍ਰਿਟੇਨ ਵਿਚ ਬਣਾਇਆ ਜਾਣਾ ਚਾਹੀਦਾ ਸੀ।ਹੁਣ ਸਾਰੇ ਪੰਜਾਬੀਆਂ ਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇਸ ਦੇ ਇਤਿਹਾਸ ਬਾਰੇ ਦੱਸਣਾ ਚਾਹੀਦਾ ਹੈ।
Related News
ਚੰਡੀਗੜ੍ਹ ਦੇ MGSIPA ਵਿਖੇ ਨਵੀਂ ਲਾਇਬ੍ਰੇਰੀ ਦਾ ਉਦਘਾਟਨ, ਸਪੀਕਰ ਸੰਧਵਾਂ ਤੇ ਮੰਤਰੀ ਖੁੱਡੀਆਂ ਨੇ ਕੀਤੀ ਰਸਮੀ ਸ਼ੁਰੂਆਤ
