ਯੂ. ਕੇ. : 20 ਸਾਲ ਬਟੋਰਦੇ ਰਹੇ ਬ੍ਰਿਸਟਲ ਚਿੜੀਆਘਰ ਪਾਰਕਿੰਗ ਫ਼ੀਸ ਦਾ ਪੈਸਾ, ਹੁਣ ਹੋਏ ਫਰਾਰ

Monday, Feb 01, 2021 - 03:37 PM (IST)

ਯੂ. ਕੇ. : 20 ਸਾਲ ਬਟੋਰਦੇ ਰਹੇ ਬ੍ਰਿਸਟਲ ਚਿੜੀਆਘਰ ਪਾਰਕਿੰਗ ਫ਼ੀਸ ਦਾ ਪੈਸਾ, ਹੁਣ ਹੋਏ ਫਰਾਰ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਸਟਲ ਦੇ ਫੈਂਟਮ ਚਿੜੀਆਘਰ ਦੀ ਕਾਰ ਪਾਰਕਿੰਗ ਵਿਚ ਤਕਰੀਬਨ 20 ਸਾਲਾਂ ਤੋਂ ਅਣ ਅਧਿਕਾਰਿਤ ਕਾਮਿਆਂ ਵਲੋਂ ਪਾਰਕਿੰਗ ਲਈ ਪੈਸੇ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। 

ਚਿੜੀਆਘਰ ਦੇ ਇਨ੍ਹਾਂ ਨਕਲੀ ਕਾਮਿਆਂ ਦੇ ਇੰਨਾ ਸਮਾਂ ਸੈਲਾਨੀਆਂ ਤੋਂ ਪਾਰਕਿੰਗ ਲਈ ਪੈਸਾ ਲੈਣ ਪਿੱਛੇ ਕੌਂਸਲ ਅਤੇ ਚਿੜੀਆਘਰ ਵਿਚਕਾਰ ਆਪਸੀ ਤਾਲਮੇਲ ਦੀ ਘਾਟ ਸੀ। ਇਨ੍ਹਾਂ ਕਾਮਿਆਂ ਵਿਚੋਂ ਇਕ ਜਿਸ ਸੰਬੰਧੀ ਬ੍ਰਿਸਟਲ ਚਿੜੀਆਘਰ ਨੇ ਸੋਚਿਆ ਕਿ ਉਹ ਕੌਂਸਲ ਲਈ ਕੰਮ ਕਰ ਰਿਹਾ ਹੈ ਅਤੇ ਸਥਾਨਕ ਅਥਾਰਟੀ ਨੇ ਸੋਚਿਆ ਕਿ ਉਹ ਚਿੜੀਆਘਰ ਲਈ ਕੰਮ ਕਰ ਰਿਹਾ ਹੈ ਜਦਕਿ ਇਹ ਨਕਲੀ ਕਰਮਚਾਰੀ 20 ਸਾਲਾਂ ਦੀ ਘਪਲੇਬਾਜ਼ੀ ਤੋਂ ਬਾਅਦ ਗਾਇਬ ਹੋ ਗਿਆ। 

ਇਸ ਖੇਤਰ ਵਿਚ ਚਿੜੀਆਘਰ ਵਲੋਂ ਨੇੜਲੇ ਸਥਾਨ ਨੂੰ ਕਾਰ ਪਾਰਕਿੰਗ ਵਜੋਂ ਵਰਤਣ ਲਈ ਪਿਛਲੇ ਕਈ ਸਾਲਾਂ ਤੋਂ ਇਕ ਕਮਿਊਨਿਟੀ ਮੁਹਿੰਮ ਸਮੂਹ "ਡਾਉਨਜ਼ ਫਾਰ ਪੀਪਲਜ਼" ਨੇ ਇਤਰਾਜ਼ ਵੀ ਜਤਾਇਆ ਹੈ। ਇਸ ਚਿੜੀਆਘਰ 'ਚ ਕਾਰ ਰਾਹੀਂ ਆਉਣ ਵਾਲੇ ਲੋਕਾਂ ਨੂੰ ਸਹੀ ਢੰਗ ਨਾਲ ਸਹੂਲਤ ਨਾ ਮੁਹੱਈਆ ਕਰਾਉਣ ਦੀ ਅਸਫ਼ਲਤਾ ਤਕਰੀਬਨ ਇਕ ਸਦੀ ਤੋਂ ਪਹਿਲਾਂ ਦੀ ਹੈ। ਚਿੜੀਆਘਰ ਦੇ ਸੇਵਾਦਾਰਾਂ ਨੇ 1988 ਵਿਚ ਵਰਦੀਆਂ ਪਹਿਨਣੀਆਂ ਸ਼ੁਰੂ ਕੀਤੀਆਂ ਸਨ ਜਦੋਂ ਪਾਰਕਿੰਗ ਸਟਿੱਕਰਾਂ ਦਾ ਸਿਸਟਮ ਸ਼ੁਰੂ ਕੀਤਾ ਗਿਆ ਸੀ।


author

Lalita Mam

Content Editor

Related News