ਬ੍ਰਾਜ਼ੀਲ ਸਟ੍ਰੇਨ : UK ਨੇ ਦੱਖਣੀ ਅਮਰੀਕਾ ਦੇ ਦੇਸ਼ਾਂ 'ਤੇ ਲਾਈ ਯਾਤਰਾ ਪਾਬੰਦੀ

Thursday, Jan 14, 2021 - 11:15 PM (IST)

ਲੰਡਨ- ਹੁਣ ਤੱਕ ਬ੍ਰਿਟੇਨ ਤੇ ਦੱਖਣੀ ਅਫਰੀਕਾ ਵਿਚ ਮਿਲੇ ਵਾਇਰਸ ਦਾ ਖੌਫ਼ ਖ਼ਤਮ ਨਹੀਂ ਹੋਇਆ ਕਿ ਬ੍ਰਾਜ਼ੀਲ ਦੇ ਵਾਇਰਸ ਨੇ ਹੜਕੰਪ ਮਚਾ ਦਿੱਤਾ ਹੈ। ਬ੍ਰਾਜ਼ੀਲ ਦੇ ਕੋਰੋਨਾ ਵਾਇਰਸ ਨੂੰ ਲੈ ਕੇ ਵਿਗਿਆਨੀਆਂ ਵੱਲੋਂ ਤਤਕਾਲ ਜਾਂਚ ਸੱਦੀ ਗਈ ਹੈ। ਇਸ ਵਿਚਕਾਰ ਬ੍ਰਿਟੇਨ ਨੇ ਬ੍ਰਾਜ਼ੀਲ, ਦੱਖਣੀ ਅਮਰੀਕਾ ਦੇ ਹੋਰ ਦੇਸ਼ਾਂ ਅਤੇ ਇਸ ਤੋਂ ਇਲਾਵਾ ਪੁਰਤਗਾਲ ਲਈ ਯਾਤਰਾ ਪਾਬੰਦੀ ਲਾ ਦਿੱਤੀ ਹੈ, ਜੋ 15 ਜਨਵਰੀ ਤੋਂ ਪ੍ਰਭਾਵੀ ਹੋ ਜਾਵੇਗੀ। ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਬ੍ਰਾਜ਼ੀਲ ਦੇ ਨਵੇਂ ਕੋਰੋਨਾ ਸਟ੍ਰੇਨ ਦੀ ਚਿੰਤਾ ਕਾਰਨ ਇਹ ਪਾਬੰਦੀ ਲਾਉਣੀ ਪਈ ਹੈ।

ਮੰਤਰੀ ਨੇ ਕਿਹਾ ਹੈ ਕਿ ਬ੍ਰਾਜ਼ੀਲ ਵਿਚ ਇਕ ਨਵੇਂ ਕੋਰੋਨਾ ਸਟ੍ਰੇਨ ਦੇ ਸਬੂਤ ਮਿਲਣ ਪਿੱਛੋਂ ਅਰਜਨਟੀਨਾ, ਬ੍ਰਾਜ਼ੀਲ, ਬੋਲੀਵੀਆ, ਕੈਪੇ ਵਰਡੇ, ਚਿੱਲੀ, ਕੋਲੰਬੀਆ, ਇਕਵਾਡੋਰ, ਫ੍ਰੈਂਚ ਗੁਆਇਨਾ, ਗੁਆਨਾ, ਪਨਾਮਾ, ਪੈਰਾਗੁਏ, ਪੇਰੂ, ਸੂਰੀਨਾਮ, ਉਰੂਗਵੇ ਅਤੇ ਵੈਨਜ਼ੂਏਲਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਰੋਕਣ ਦਾ ਤਤਕਾਲ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- UK ਤੋਂ ਦਿੱਲੀ ਉਤਰਨ ਵਾਲਿਆਂ ਲਈ RT-PCR ਟੈਸਟ ਇਸ ਤਾਰੀਖ਼ ਤੱਕ ਲਾਜ਼ਮੀ

ਉਨ੍ਹਾਂ ਕਿਹਾ ਪੁਰਤਗਾਲ ਨੂੰ ਬ੍ਰਾਜ਼ੀਲ ਨਾਲ ਨੇੜਲੇ ਯਾਤਰਾ ਸੰਬੰਧਾਂ ਕਾਰਨ ਪਾਬੰਦੀਸ਼ੁਦਾ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਪੁਰਤਗਾਲ ਤੋਂ ਜ਼ਰੂਰੀ ਸਾਮਾਨ ਸਪਲਾਈ ਕਰਨ ਵਾਲੇ ਕਾਮਿਆਂ ਨੂੰ ਛੋਟ ਹੋਵੇਗੀ। ਮੰਤਰੀ ਨੇ ਕਿਹਾ ਕਿ ਇਹ ਰੋਕ ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ ਅਤੇ ਹੋਰ ਮੁਲਕਾਂ ਦੇ ਨਾਗਰਿਕ ਜਿਨ੍ਹਾਂ ਕੋਲ ਰਹਿਣ ਦਾ ਅਧਿਕਾਰ ਹੈ ਉਨ੍ਹਾਂ 'ਤੇ ਲਾਗੂ ਨਹੀਂ ਹੋਵੇਗੀ ਪਰ ਉਕਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ 10 ਦਿਨਾਂ ਲਈ ਇਕਾਂਤਵਾਸ ਹੋਣਾ ਪਵੇਗਾ। ਗੌਰਤਲਬ ਹੈ ਕਿ ਹੁਣ ਤੱਕ 50 ਦੇਸ਼ਾਂ ਵਿਚ ਬ੍ਰਿਟਿਸ਼ ਵਾਇਰਸ ਦੇ ਮਾਮਲੇ ਮਿਲ ਚੁੱਕੇ ਹਨ ਅਤੇ ਘੱਟੋ-ਘੱਟ 20 ਦੇਸ਼ਾਂ ਵਿਚ ਦੱਖਣੀ ਅਫਰੀਕੀ ਨਵੇਂ ਕੋਰੋਨਾ ਸਟ੍ਰੇਨ ਦੇ ਮਾਮਲੇ ਪਾਏ ਗਏ ਹਨ। ਹੁਣ ਬ੍ਰਾਜ਼ੀਲ ਦੇ ਕੋਰੋਨਾ ਸਟ੍ਰੇਨ ਨੇ ਚਿੰਤਾ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ- WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ 

ਨਵੇਂ ਕੋਰੋਨਾ ਸਟ੍ਰੇਨ ਦੇ ਵੱਧ ਰਹੇ ਖ਼ਤਰੇ 'ਤੇ ਤੁਹਾਡੀ ਰਾਇ, ਕੁਮੈਂਟ ਬਾਕਸ ਵਿਚ ਕਰੋ ਸਾਂਝੀ


Sanjeev

Content Editor

Related News