ਹੈਰਾਨੀਜਨਕ! ਬ੍ਰਿਟੇਨ 'ਚ ਪਹਿਲੀ ਵਾਰ ਤਿੰਨ ਲੋਕਾਂ ਦੇ DNA ਤੋਂ 'ਬੱਚੇ' ਦਾ ਜਨਮ

Wednesday, May 10, 2023 - 04:16 PM (IST)

ਹੈਰਾਨੀਜਨਕ! ਬ੍ਰਿਟੇਨ 'ਚ ਪਹਿਲੀ ਵਾਰ ਤਿੰਨ ਲੋਕਾਂ ਦੇ DNA ਤੋਂ 'ਬੱਚੇ' ਦਾ ਜਨਮ

ਲੰਡਨ— ਦੁਨੀਆ ਭਰ 'ਚ ਮੈਡੀਕਲ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਹੁਣ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਹ ਪਹਿਲੀ ਵਾਰ ਹੈ ਜਦੋਂ ਬ੍ਰਿਟੇਨ ਵਿਚ ਤਿੰਨ ਲੋਕਾਂ ਦੇ ਡੀਐਨਏ ਨਾਲ ਬੱਚੇ ਦਾ ਜਨਮ ਹੋਇਆ ਹੈ। ਰਿਪੋਰਟ ਅਨੁਸਾਰ ਇਸ ਪ੍ਰਕਿਰਿਆ ਵਿੱਚ 99.8% ਡੀਐਨਏ ਇੱਕ ਮਾਤਾ ਜਾਂ ਪਿਤਾ ਤੋਂ ਅਤੇ ਇੱਕ ਤੀਜੀ ਔਰਤ ਤੋਂ ਆਇਆ ਹੈ। ਇਹ ਤਕਨੀਕ ਬੇਹੱਦ ਖ਼ਤਰਨਾਕ ਮਾਈਟੋਕੌਂਡਰੀਅਲ ਬਿਮਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਹੈ। ਦਰਅਸਲ ਬ੍ਰਿਟੇਨ ਵਿੱਚ ਬਹੁਤ ਸਾਰੇ ਬੱਚੇ ਇਸ ਬਿਮਾਰੀ ਨਾਲ ਪੈਦਾ ਹੁੰਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਨਵਜੰਮੇ ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਦਾ ਇਹ ਇਕ ਸਫਲ ਤਰੀਕਾ ਹੈ।

ਬੀਬੀਸੀ ਦੀ ਇੱਕ ਰਿਪੋਰਟ ਅਨੁਸਾਰ ਪ੍ਰਜਨਨ ਰੈਗੂਲੇਟਰ ਨੇ ਪੁਸ਼ਟੀ ਕੀਤੀ ਹੈ ਕਿ ਯੂਕੇ ਵਿੱਚ ਪਹਿਲੀ ਵਾਰ ਤਿੰਨ ਲੋਕਾਂ ਦੇ ਡੀਐਨਏ ਦੀ ਵਰਤੋਂ ਕਰਕੇ ਇੱਕ ਬੱਚੇ ਦਾ ਜਨਮ ਹੋਇਆ ਹੈ। ਇਹ ਮਾਈਟੋਕੌਂਡਰੀਅਲ ਬਿਮਾਰੀ ਤੋਂ ਬਚਾਉਣ ਲਈ ਹੈ। ਜੇਕਰ ਮਾਈਟੋਕੌਂਡਰੀਅਲ ਬਿਮਾਰੀ ਦੀ ਗੱਲ ਕਰੀਏ ਤਾਂ ਇਹ ਜਨਮ ਤੋਂ ਬਾਅਦ ਕੁਝ ਦਿਨਾਂ ਜਾਂ ਘੰਟਿਆਂ ਵਿੱਚ ਘਾਤਕ ਹੋ ਸਕਦੀ ਹੈ। ਇਹ ਜਨਮ ਦੇਣ ਵਾਲੀ ਮਾਂ ਤੋਂ ਟ੍ਰਾਂਸਫਰ ਹੁੰਦੀ ਹੈ, ਇਸ ਲਈ ਮਾਈਟੋਕੌਂਡਰੀਅਲ ਡੋਨਰ ਟ੍ਰੀਟਮੈਂਟ (MDT) ਕੀਤਾ ਜਾਂਦਾ ਹੈ। ਇਹ IVF ਦਾ ਇੱਕ ਸੰਸ਼ੋਧਿਤ ਰੂਪ ਹੈ, ਜੋ ਇੱਕ ਵੱਖਰੀ ਔਰਤ ਦੇ ਅਾਂਡੇ ਤੋਂ ਮਾਈਟੋਕੌਂਡਰੀਆ ਦੀ ਵਰਤੋਂ ਕਰਦਾ ਹੈ। ਬਾਕੀ ਡੀ.ਐਨ.ਏ. ਮਾਪਿਆਂ ਦਾ ਹੰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-250,000 ਡਾਲਰ ਦੇ ਗਲੋਬਲ ਨਰਸਿੰਗ ਅਵਾਰਡ ਲਈ 2 ਭਾਰਤੀ ਨਰਸਾਂ ਦੀ ਹੋਈ ਚੋਣ

ਬੱਚੇ ਦਾ ਜਨਮ ਇੰਗਲੈਂਡ ਦੇ ਉੱਤਰ-ਪੂਰਬ ਵਿੱਚ ਨਿਊਕੈਸਲ ਕਲੀਨਿਕ ਵਿੱਚ ਹੋਇਆ। ਡਾਕਟਰ ਨੇ ਦੱਸਿਆ ਕਿ ਬੱਚੇ ਦਾ ਜਨਮ ਬਿਨਾਂ ਕਿਸੇ ਖਤਰੇ ਦੇ ਸਫਲਤਾਪੂਰਵਕ ਹੋਇਆ। ਦੱਸ ਦੇਈਏ ਕਿ ਯੂਕੇ ਐਮਡੀਟੀ ਤੋਂ ਬੱਚਿਆਂ ਨੂੰ ਜਨਮ ਦੇਣ ਵਾਲਾ ਪਹਿਲਾ ਦੇਸ਼ ਨਹੀਂ ਹੈ। ਇਸ ਤਕਨੀਕ ਰਾਹੀਂ ਅਮਰੀਕਾ ਵਿੱਚ 2016 ਵਿੱਚ ਇੱਕ ਬੱਚੇ ਦਾ ਜਨਮ ਹੋਇਆ ਸੀ। ਇਹ ਅਮਰੀਕੀ ਸ਼ਹਿਰ ਜਾਰਡਨ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News