ਬ੍ਰਿਟੇਨ: ਸਾਈਕਲਿੰਗ ਤੇ ਵਾਕਿੰਗ ਨੂੰ ਉਤਸ਼ਾਹਿਤ ਕਰਨ ਲਈ 2.5 ਅਰਬ ਡਾਲਰ ਦਾ ਪੈਕੇਜ

Sunday, May 10, 2020 - 07:18 PM (IST)

ਬ੍ਰਿਟੇਨ: ਸਾਈਕਲਿੰਗ ਤੇ ਵਾਕਿੰਗ ਨੂੰ ਉਤਸ਼ਾਹਿਤ ਕਰਨ ਲਈ 2.5 ਅਰਬ ਡਾਲਰ ਦਾ ਪੈਕੇਜ

ਲੰਡਨ (ਅਨਸ)– ਬ੍ਰਿਟੇਨ ਦੇ ਟ੍ਰਾਂਸਪੋਰਟ ਸਕੱਤਰ ਗ੍ਰਾਂਟ ਸ਼ਾਪਸ ਨੇ ਕੋਵਿਡ-19 ਮਹਾਮਾਰੀ ਦਰਮਿਆਨ ਦੇਸ਼ ’ਚ ਸਾਈਕਲਿੰਗ ਅਤੇ ਪੈਦਲ ਯਾਤਰਾ ਨੂੰ ਉਤਸ਼ਾਹਿਤ ਕਰਨ ਲਈ 2 ਅਰਬ ਪੌਂਡ (2.5 ਅਰਬ ਯੂ. ਐੱਸ. ਡਾਲਰ) ਦੇ ਪੈਕਜ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਉਨ੍ਹਾਂ ਨੇ ਇਹ ਐਲਾਨ ਕੀਤਾ। ਸਰਕਾਰ 2025 ਤੱਕ ਸਾਈਕਲਿੰਗ ਨੂੰ ਦੁੱਗਣਾ ਅਤੇ ਪੈਦਲ ਯਾਤਰਾ ਨੂੰ ਬੜ੍ਹਾਵਾ ਦੇਣਾ ਚਾਹੁੰਦੀ ਹੈ।

ਸ਼ਾਪਸ ਨੇ ਡਾਉਨਿੰਗ ਸਟ੍ਰੀਟ ਪ੍ਰੈੱਸ ਬ੍ਰੀਫਿੰਗ ’ਚ ਪੱਤਰਾਕਾਂ ਨੂੰ ਕਿਹਾ ਕਿ ਸਵਿਫਟ ਐਮਰਜੈਂਸੀ ਪਲਾਨ ’ਚ ਬਾਈਕ ਲੇਨ ਨੂੰ ਵਧਾਉਣਾ, ਪੈਦਲ ਯਾਤਰੀਆਂ ਲਈ ਵਿਆਪਕ ਪੱਧਰ ’ਤੇ ਫੁੱਟਪਾਥ, ਸਾਈਕਿਲ ਅਤੇ ਬੱਸ-ਸੜਕਾਂ ਨੂੰ ਜੋੜਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ ਟ੍ਰਾਂਸਪੋਰਟ ਨੂੰ ਕੁਝ ਸਮੇਂ ਲਈ ਘੱਟ ਸਮਰੱਥਾ ’ਚ ਚਲਾਉਣਾ ਹੋਵੇਗਾ।

ਪ੍ਰਧਾਨ ਮੰਤਰੀ ਬੋਰਿਸ ਦੇ ਐਤਵਾਰ ਰਾਤ ਰਾਸ਼ਟਰ ਨੂੰ ਸੰਬੋਧਨ ਕਰਨ ਦੀ ਉਮੀਦ ਹੈ, ਜਿਸ ’ਚ ਉਹ ਮੌਜੂਦਾ ਸਮੇਂ ’ਚ ਲਾਕਡਾਊਨ ਉਪਾਅ ਨੂੰ ਘੱਟ ਕਰਨ ਲਈ ਇਕ ਰੋਡਮੈਪ ਦੀ ਐਲਾਨ ਕਰਨ। ਬ੍ਰੀਫਿੰਗ ਦੌਰਾਨ ਸ਼ਾਪਸ ਨੇ ਬ੍ਰਿਟੇਨ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਧੁੱਪ ਵਾਲੇ ਹਫਤੇ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਉਪਾਅ ਦੀ ਸਖਤੀ ਨਾਲ ਪਾਲਣਾ ਕਰਨ।


author

Baljit Singh

Content Editor

Related News