ਯੂਕੇ ਅਤੇ ਸਿੰਗਾਪੁਰ ਨੇ ਕੀਤੇ ਵਪਾਰਕ ਸਮਝੌਤੇ 'ਤੇ ਦਸਤਖ਼ਤ
Thursday, Dec 10, 2020 - 04:11 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਅਤੇ ਸਿੰਗਾਪੁਰ ਨੇ ਵੀਰਵਾਰ ਨੂੰ ਇੱਕ 17 ਬਿਲੀਅਨ ਪੌਂਡ ਦੇ ਵਪਾਰਕ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਨਾਲ ਕਿ ਦੋਵੇਂ ਦੇਸ਼ਾਂ ਨੂੰ ਇੱਕ ਦੂਜੇ ਦੇ ਬਾਜ਼ਾਰਾਂ ਵਿੱਚ ਕਾਰੋਬਾਰ ਦੀ ਪਹੁੰਚ ਮਿਲ ਜਾਵੇਗੀ। ਯੂਕੇ ਅਤੇ ਯੂਰਪੀਅਨ ਯੂਨੀਅਨ ਵਿਚਕਾਰ 31 ਦਸੰਬਰ ਨੂੰ ਬ੍ਰੈਗਜ਼ਿਟ ਤਬਦੀਲੀ ਦੀ ਪ੍ਰਕਿਰਿਆ ਦੇ ਖਤਮ ਹੋਣ ਤੋਂ ਪਹਿਲਾਂ ਬ੍ਰਿਟੇਨ ਦੀ ਅੰਤਰਰਾਸ਼ਟਰੀ ਵਪਾਰ ਸਕੱਤਰ ਲਿਜ਼ ਟਰੱਸ ਅਤੇ ਸਿੰਗਾਪੁਰ ਦੇ ਵਪਾਰ ਮੰਤਰੀ ਚੈਨ ਚੁਨ ਸਿੰਗ ਦੇ ਵਿਚਕਾਰ ਵੀਰਵਾਰ ਸਵੇਰੇ ਸਿੰਗਾਪੁਰ ਵਿੱਚ ਹੋਏ ਇੱਕ ਸਮਾਰੋਹ ਵਿੱਚ ਇਸ ਵਪਾਰਕ ਸਮਝੌਤੇ ‘ਤੇ ਦਸਤਖ਼ਤ ਹੋਏ ਹਨ।
ਪੜ੍ਹੋ ਇਹ ਅਹਿਮ ਖਬਰ- ਕਸ਼ਮੀਰ 'ਚ ਜਿਹਾਦ ਲਈ 100 ਅੱਤਵਾਦੀਆਂ ਨੂੰ ਟਰੇਨਿੰਗ ਦੇ ਰਹੇ ਤੁਰਕੀ-ਪਾਕਿ
ਇਹ ਸਮਝੌਤਾ ਦੋਵੇਂ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਟੈਰਿਫਾਂ ਨੂੰ ਹਟਾਉਂਦਾ ਹੈ, ਜਿਸ ਨਾਲ ਵਪਾਰ ਵਧੇਰੇ ਪਹੁੰਚਯੋਗ ਹੋ ਜਾਂਦਾ ਹੈ। ਇਸਦੇ ਨਾਲ ਹੀ ਚਾਰ ਵੱਡੇ ਸੈਕਟਰਾਂ- ਇਲੈਕਟ੍ਰਾਨਿਕਸ, ਮੋਟਰ ਵਾਹਨ ਅਤੇ ਪੁਰਜ਼ੇ, ਫਾਰਮਾਸੂਟੀਕਲ ਅਤੇ ਮੈਡੀਕਲ ਉਪਕਰਣ ਦੇ ਨਾਲ ਨਵਿਆਉਣਯੋਗ ਊਰਜਾ ਸਰੋਤਾਂ ਦੇ ਨਾਨ ਟੈਰਿਫ ਰੁਕਾਵਟਾਂ ਵਿੱਚ ਵੀ ਕਮੀ ਆਵੇਗੀ। ਸਿੰਗਾਪੁਰ ਅਤੇ ਯੂਕੇ ਵੱਲੋਂ ਇੱਕ ਸਾਂਝੇ ਬਿਆਨ ਮੁਤਾਬਕ, ਇਸ ਸਮਝੌਤੇ ਦੇ ਤਹਿਤ ਯੂਕੇ ਨੂੰ ਸਿੰਗਾਪੁਰ ਤੋਂ ਬਰਾਮਦੀ ਲਈ ਸਾਰੀਆਂ ਟੈਰਿਫ ਲਈ 84 ਪ੍ਰਤੀਸ਼ਤ ਲਈ ਦਰਾਂ ਖਤਮ ਕੀਤੀਆਂ ਜਾਣਗੀਆਂ ਅਤੇ ਸਿੰਗਾਪੁਰ ਵਿੱਚ ਦਾਖਲ ਹੋਣ ਵਾਲੇ ਸਾਰੇ ਯੂਕੇ ਉਤਪਾਦਾਂ ਲਈ ਡਿਊਟੀ ਦੀ ਮੁਕਤ ਪਹੁੰਚ ਜਾਰੀ ਰਹੇਗੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਵਿਡ ਟੀਕਾ ਲਗਵਾਉਣ ਵਾਲੇ ਪਹਿਲੇ ਵਿਅਕਤੀਆਂ 'ਚ ਸ਼ਾਮਲ ਹੋਣਗੇ 'ਕੈਦੀ'
ਨੋਟ- ਯੂਕੇ ਅਤੇ ਸਿੰਗਾਪੁਰ ਨੇ ਕੀਤੇ ਵਪਾਰਕ ਸਮਝੌਤੇ 'ਤੇ ਦਸਤਖ਼ਤ, ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।