ਵਿਗਿਆਨ ਜਾਂ ਕਲਾ 'ਚ ਕੰਮ ਕਰਨ ਵਾਲਿਆਂ ਲਈ ਬ੍ਰਿਟੇਨ ਸਭ ਤੋਂ ਵਧੀਆ ‘ਕਰਮ ਭੂਮੀ’ : ਸੁਨਕ

Saturday, Jul 02, 2022 - 03:18 PM (IST)

ਵਿਗਿਆਨ ਜਾਂ ਕਲਾ 'ਚ ਕੰਮ ਕਰਨ ਵਾਲਿਆਂ ਲਈ ਬ੍ਰਿਟੇਨ ਸਭ ਤੋਂ ਵਧੀਆ ‘ਕਰਮ ਭੂਮੀ’ : ਸੁਨਕ

ਲੰਡਨ (ਏਜੰਸੀ)- ਲੰਡਨ (ਏਜੰਸੀ)- ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਇਨਾਮ ਦੇਣ ਲਈ ਆਯੋਜਿਤ ਇੱਕ ਸਮਾਗਮ ਦੌਰਾਨ ਆਪਣੀ ਭਾਰਤੀ ਵਿਰਾਸਤ ਅਤੇ ਸਖ਼ਤ ਮਿਹਨਤ ਕਰਨ ਵਾਲੇ ਬ੍ਰਿਟਿਸ਼ ਭਾਰਤੀ ਪਰਿਵਾਰ ਵਿੱਚ ਪਾਲਣ-ਪੋਸ਼ਣ ਹੋਣ 'ਤੇ ਵਿਸਥਾਰ ਵਿੱਚ ਗੱਲਬਾਤ ਕੀਤੀ। ਉਨ੍ਹਾਂ ਨੇ ਬ੍ਰਿਟੇਨ ਨੂੰ ਆਪਣੀ ‘ਕਰਮ ਭੂਮੀ’ ਦੱਸਿਆ ਅਤੇ ਕਿਹਾ ਕਿ ਇੱਥੇ ‘ਉਨ੍ਹਾਂ ਵਰਗਾ ਵਿਅਕਤੀ ਵਿੱਤ ਮੰਤਰੀ’ ਬਣ ਸਕਦਾ ਹੈ। ਸੁਨਕ (42) ਦਾ ਜਨਮ ਯੂਕੇ ਦੀ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਵਿੱਚ ਕੰਮ ਕਰਨ ਵਾਲੇ ਇੱਕ ਡਾਕਟਰ ਯਸ਼ਵੀਰ ਅਤੇ ਇੱਕ ਫਾਰਮਾਸਿਸਟ ਊਸ਼ਾ ਦੇ ਘਰ ਹੋਇਆ ਸੀ। ਸੁਨਕ ਨੇ ਸਾਂਝੇ ਇਤਿਹਾਸ ਤੋਂ ਪਰੇ ਜਾ ਕੇ ਭਾਰਤ-ਯੂਕੇ ਸਬੰਧਾਂ ਨੂੰ ਬਰਾਬਰ ਦੇ ਭਾਈਵਾਲ ਬਣਾਉਣ ਦੀ ਵਕਾਲਤ ਕੀਤੀ, ਜਿੱਥੇ ਦੋਵਾਂ ਦੇਸ਼ਾਂ ਦੇ ਪ੍ਰਤਿਭਾਸ਼ਾਲੀ ਲੋਕ ਅਧਿਐਨ ਕਰਨ ਅਤੇ ਕੰਮ ਕਰਨ ਲਈ ਇੱਕ-ਦੂਜੇ ਦੇਸ਼ ਦੀ ਯਾਤਰਾ ਕਰ ਸਕਦੇ ਹਨ।

ਇਹ ਵੀ ਪੜ੍ਹੋ: ਇਟਲੀ ਦੇ ਸ਼ਹਿਰ ਵੈਨਿਸ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਹੁਣ ਦੇਣੀ ਪਵੇਗੀ ਐਂਟਰੀ ਫ਼ੀਸ

ਲੰਡਨ ਨੇੜੇ ਫੇਅਰਮੌਂਟ ਵਿੰਡਸਰ ਪਾਰਕ ਵਿਖੇ ਬ੍ਰਿਟੇਨ-ਭਾਰਤ ਐਵਾਰਡ ਸਮਾਰੋਹ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ, “ਪ੍ਰਵਾਸੀ ਭਾਰਤੀ ਦਾ ਪੁੱਤਰ ਅਤੇ ਪੋਤਾ ਹੋਣ ਦੇ ਨਾਤੇ ਮੈਂ ਕਹਿ ਸਕਦਾ ਹਾਂ ਕਿ ਬ੍ਰਿਟੇਨ ਦਾ ਸਮਾਜ ਖੁੱਲੇ ਮਨ ਨਾਲ ਅਤੇ ਗਰਮਜੋਸ਼ੀ ਨਾਲ ਉਨ੍ਹਾਂ ਲੋਕਾਂ ਦਾ ਸਵਾਗਤ ਕਰਦਾ ਹੈ ਜੋ ਸਮਾਜ ਵਿੱਚ ਯੋਗਦਾਨ ਦੇ ਸਕਦੇ ਹਨ ਅਚੇ ਸਾਡੇ ਭਾਈਚਾਰੇ ਦਾ ਹਿੱਸਾ ਬਣ ਸਕਦੇ ਹਨ।" ਉਨ੍ਹਾਂ ਕਿਹਾ, 'ਇਸ ਲਈ ਜੇਕਰ ਤੁਸੀਂ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੇ ਹੋ, ਵਿਗਿਆਨ ਜਾਂ ਕਲਾ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦੇ ਹੋ, ਤਾਂ ਬ੍ਰਿਟੇਨ ਤੁਹਾਡੇ ਲਈ ਸਭ ਤੋਂ ਵਧੀਆ ਕਰਮ ਭੂਮੀ ਸਿੱਧ ਹੋ ਸਕਦੀ ਹੈ, ਪਰ ਬ੍ਰਿਟੇਨ ਵਿੱਚ ਮੌਕੇ 'ਤੇ ਕਿਸੇ ਦਾ ਏਕਾਧਿਕਾਰ ਨਹੀਂ ਹੈ।' ਉਨ੍ਹਾਂ ਕਿਹਾ, 'ਇਹ ਇੱਕ ਬਰਾਬਰੀ ਵਾਲੀ ਭਾਈਵਾਲੀ ਹੈ ਇਸ ਲਈ ਸਾਨੂੰ ਬ੍ਰਿਟਿਸ਼ ਵਿਦਿਆਰਥੀਆਂ ਦੀ ਭਾਰਤ ਵਿੱਚ ਪੜ੍ਹਾਈ ਲਈ ਰਾਹ ਆਸਾਨ ਕਰਨੀ ਹੋਵੇਗੀ। ਮੈਂ ਚਾਹੁੰਦਾ ਹਾਂ ਕਿ ਸਾਡੇ ਦੇਸ਼ਾਂ ਦੇ ਲੋਕਾਂ ਵਿਚਕਾਰ ਆਵਾਜਾਈ ਹੋਰ ਜ਼ਿਆਦਾ ਹੋਵੇ।' ਸੁਨਕ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ-ਨਾਨੀ ਪੂਰਬੀ ਅਫਰੀਕਾ ਤੋਂ ਉਸ ਸਮੇਂ ਬ੍ਰਿਟੇਨ ਆਏ ਸਨ, ਜਦੋਂ ਉਨ੍ਹਾਂ ਦੀ ਮਾਂ ਸਿਰਫ਼ 15 ਸਾਲ ਦੀ ਸੀ।

ਇਹ ਵੀ ਪੜ੍ਹੋ: 'ਦੋਸਤ' ਤਾਲਿਬਾਨ ਦਾ ਪਾਕਿ ਨੂੰ ਵੱਡਾ ਝਟਕਾ, 30 ਫ਼ੀਸਦੀ ਵਧਾਏ ਕੋਲੇ ਦੇ ਭਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News